ਸਰੀਰ ''ਚ ਅਚਾਨਕ ਆਏ ਇਹ ਬਦਲਾਅ ਕਿਤੇ ਮਾਈਗ੍ਰੇਨ ਤਾਂ ਨਹੀਂ?

Friday, Oct 09, 2020 - 12:35 PM (IST)

ਜਲੰਧਰ—ਸਿਰਦਰਦ ਹੋਣਾ ਇਕ ਆਮ ਪ੍ਰੇਸ਼ਾਨੀ ਹੈ। ਪਰ ਕਈ ਦਿਨਾਂ ਤੱਕ ਲਗਾਤਾਰ ਇਹ ਸਮੱਸਿਆ ਰਹਿਣ ਦੇ ਪਿੱਛੇ ਦਾ ਕਾਰਨ ਮਾਈਗ੍ਰੇਨ ਹੋ ਸਕਦਾ ਹੈ। ਇਸ ਨਾਲ ਸਿਰ 'ਚ ਦਰਦ ਦਾ ਅਹਿਸਾਸ ਹੁੰਦਾ ਹੈ। ਇਹ ਦਰਦ ਪੂਰੇ ਸਿਰ ਦੀ ਥਾਂ ਸੱਜੇ ਜਾਂ ਖੱਬੇ ਦੇ ਇਕ ਹਿੱਸੇ 'ਚ ਹੁੰਦਾ ਹੈ। ਇਹ ਇਕ ਨਿਊਰੋਲਾਜ਼ੀਕਲ ਪ੍ਰੇਸ਼ਾਨੀ ਹੈ। ਇਸ ਨਾਲ ਦਿਮਾਗ 'ਚ ਤੇਜ਼ੀ ਨਾਲ ਖੂਨ ਦਾ ਵਹਾਅ ਹੁੰਦਾ ਹੈ, ਜਿਸ ਕਾਰਨ ਸਿਰ 'ਚ ਨਾ ਬਰਦਾਸ਼ ਹੋਣ ਵਾਲਾ ਦਰਦ ਹੋਣ ਲੱਗਦਾ ਹੈ। ਇਹ ਦਰਦ ਸਿਰ ਦੇ ਨਾਲ ਕੰਨ ਅਤੇ ਗਰਦਨ 'ਚ ਵੀ ਹੁੰਦਾ ਹੈ। ਮਾਈਗ੍ਰੇਨ ਦੀ ਸਮੱਸਿਆ ਮਰਦਾਂ ਅਤੇ ਜਨਾਨੀਆਂ 'ਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਨੂੰ ਆਪਣੇ ਲਾਈਫ ਸਟਾਈਲ 'ਚ ਕੁਝ ਬਦਲਾਅ ਅਤੇ ਘਰੇਲੂ ਉਪਾਵਾਂ ਨੂੰ ਅਪਣਾ ਕੇ ਠੀਕ ਕੀਤਾ ਜਾ ਸਕਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਉਪਾਵਾਂ ਦੇ ਬਾਰੇ 'ਚ ਦੱਸਦੇ ਹਾਂ ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਇਸ ਦੇ ਹੋਣ ਦੇ ਕਾਰਨ ਅਤੇ ਲੱਛਣਾਂ ਦੇ ਬਾਰੇ 'ਚ...
ਮਾਈਗ੍ਰੇਨ 'ਚ ਦਿੱਸਣ ਵਾਲੇ ਲੱਛਣ...
-ਸਿਰ ਦਾ ਲਗਾਤਾਰ ਤੇਜ਼ੀ ਨਾਲ ਫੜਫੜਾਉਣਾ।
-ਸਵੇਰੇ ਉਠਦੇ ਦੀ ਸਿਰ 'ਤੇ ਭਾਰੀਪਨ ਅਤੇ ਤੇਜ਼ ਦਰਦ ਮਹਿਸੂਸ ਹੋਣਾ।
-ਉਲਟੀ ਆਉਣਾ।
-ਸਿਰ ਦੇ ਇਕ ਹੀ ਹਿੱਸੇ 'ਚ ਲਗਾਤਾਰ ਦਰਦ ਰਹਿਣ।
-ਅੱਖਾਂ 'ਚ ਦਰਦ ਅਤੇ ਭਾਰੀਪਨ ਮਹਿਸੂਸ ਹੋਣਾ।
-ਤੇਜ਼ ਰੋਸ਼ਨੀ ਅਤੇ ਆਵਾਜ਼ ਤੋਂ ਪ੍ਰੇਸ਼ਾਨੀ ਹੋਣੀ।
-ਦਿਨ ਦੇ ਸਮੇਂ ਵੀ ਉਬਾਸੀ ਆਉਣਾ।
-ਅਚਾਨਕ ਤੋਂ ਕਦੇ ਖੁਸ਼ੀ ਅਤੇ ਕਦੇ ਉਦਾਸੀ ਛਾ ਜਾਣਾ।
-ਚੰਗੀ ਤਰ੍ਹਾਂ ਨੀਂਦ ਨਾ ਆਉਣਾ।
ਵਾਰ-ਵਾਰ ਪੇਸ਼ਾਬ ਆਉਣਾ।
ਮਾਈਗ੍ਰੇਨ ਹੋਣ ਦਾ ਕਾਰਨ 
-ਵਾਤਾਵਰਣ 'ਚ ਬਦਲਾਅ ਹੋਣਾ।
-ਹਾਰਮੋਨ 'ਚ ਬਦਲਾਅ ਆਉਣਾ।
-ਜ਼ਿਆਦਾ ਚਿੰਤਾ ਕਰਨ ਦੇ ਕਾਰਨ ਤਣਾਅ 'ਚ ਆਉਣਾ।
-ਸ਼ਰਾਬ ਅਤੇ ਸਿਗਰੇਟ ਦੀ ਵਰਤੋਂ ਕਰਨੀ।
-ਭਾਰੀ ਮਾਤਰਾ 'ਚ ਚਾਹ ਅਤੇ ਕੌਫੀ ਦੀ ਵਰਤੋਂ ਕਰਨੀ।

PunjabKesari
ਮਾਈਗ੍ਰੇਨ ਤੋਂ ਬਚਾਅ ਦੇ ਤਰੀਕੇ
-ਪੌਸ਼ਟਿਕ ਅਤੇ ਸੰਤੁਲਿਤ ਚੀਜ਼ਾਂ ਦੀ ਵਰਤੋਂ ਕਰੋ।
-7-8 ਘੰਟਿਆਂ ਦੀ ਪੂਰੀ ਨੀਂਦ ਲੈਣੀ ਜ਼ਰੂਰੀ।
-ਸਵੇਰੇ ਅਤੇ ਸ਼ਾਮ ਦੇ ਸਮੇਂ ਕਰੀਬ 30 ਮਿੰਟ ਯੋਗ ਅਤੇ ਕਸਰਤ ਕਰੋ।
-ਸੌਣ ਤੋਂ ਪਹਿਲਾਂ ਖੁੱਲ੍ਹੀ ਹਵਾ 'ਚ 15 ਸੈਰ ਕਰੋ।
-ਫਾਸਟ ਫੂਡ ਤੋਂ ਪਰਹੇਜ਼ ਕਰੋ।
ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਕੰਮ ਆਉਣਗੇ ਇਹ ਦੇਸੀ ਉਪਾਅ
-ਰੋਜ਼ ਸਵੇਰੇ ਖਾਲੀ ਪੇਟ 10 ਤੋਂ 12 ਭਿੱਜੇ ਹੋਏ ਬਾਦਾਮ ਖਾਓ।
-ਦਿਨ 'ਚ 2 ਵਾਰ ਅੰਗੂਰਾਂ ਦਾ ਰਸ ਪੀਓ।
-ਗਾਂ ਦੇ ਦੇਸੀ ਘਿਓ ਦੀਆਂ 2-3 ਬੂੰਦਾਂ ਸਵੇਰੇ-ਸ਼ਾਮ ਨੱਕ 'ਚ ਰੂੰ ਦੀ ਮਦਦ ਨਾਲ ਪਾਓ। 
-ਗੋਭੀ ਨੂੰ ਮਿਕਸੀ 'ਚ ਪੀਸ ਕੇ ਤਿਆਰ ਪੇਸਟ ਨੂੰ ਸੁੱਤੀ ਕੱਪੜੇ 'ਚ ਰੱਖ ਕੇ ਮੱਥੇ 'ਤੇ ਬੰਨ੍ਹੋ। ਨਾਲ ਹੀ ਪੇਸਟ ਸੁੱਕਣ 'ਤੇ ਤੁਰੰਤ ਨਵਾਂ ਪੇਸਟ ਬਣਾ ਕੇ ਪੱਟੀ ਬੰਨ੍ਹੋ। ਇਸ ਨਾਲ ਸਿਰਦਰਦ ਤੋਂ ਰਾਹਤ ਮਿਲੇਗੀ। 
-ਨਿੰਬੂ ਦੇ ਛਿਲਕੇ ਦਾ ਪੇਸਟ ਤਿਆਰ ਕਰਕੇ ਮੱਥੇ 'ਤੇ ਬੰਨਣ ਨਾਲ ਵੀ ਸਿਰਦਰਦ ਤੋਂ ਆਰਾਮ ਮਿਲਦਾ ਹੈ। 
-ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਜ਼ਿਆਦਾ ਵਰਤੋਂ ਕਰੋ। 
-ਬਰਾਬਰ ਮਾਤਰਾ 'ਚ ਗਾਜਰ ਅਤੇ ਪਾਲਕ ਦਾ ਜੂਸ ਮਿਕਸ ਕਰ ਕੇ ਪੀਓ। 
-ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਸ 'ਚ 1 ਚਮਚ ਸ਼ਹਿਦ ਮਿਕਸ ਕਰਕੇ ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ ਬਾਅਦ ਵਰਤੋਂ ਕਰੋ।


Aarti dhillon

Content Editor

Related News