ਗੁਰਦਾਸਪੁਰ ''ਚ ਦੇਰ ਰਾਤ ਵਾਪਰੀ ਵੱਡੀ ਘਟਨਾ, ਪਸ਼ੂ ਹਸਪਤਾਲ ਬਾਹਰ ਸਥਿਤ ਖੋਖਿਆਂ ਨੂੰ ਲੱਗੀ ਅਚਾਨਕ ਅੱਗ
Wednesday, Dec 03, 2025 - 03:30 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ ਸ਼ਹਿਰ ਦੇ ਭਗਵਾਨ ਸ਼੍ਰੀ ਪਰਸ਼ੂਰਾਮ ਚੌਕ ਦੇ ਨਜ਼ਦੀਕ ਪਸ਼ੂ ਹਸਪਤਾਲ ਦੇ ਬਾਹਰ ਕੁਝ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ 'ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ।
ਇਹ ਵੀ ਪੜ੍ਹੋ : ਕਹਿਰ ਓ ਰੱਬਾ ! ਧੀ ਦੀ ਡੋਲੀ ਤੋਰ ਕੇ ਘਰ ਜਾ ਰਿਹਾ ਸੀ ਪਰਿਵਾਰ, ਹਾਦਸੇ 'ਚ ਸਾਰਾ ਟੱਬਰ ਹੀ ਮੁੱਕਿਆ
ਉਧਰ, ਜਿਸ ਮਾਲਕ ਦੇ ਖੋਖਿਆਂ ਨੂੰ ਅੱਗ ਲੱਗੀ, ਉਸ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਸਦੇ ਖੋਖਿਆਂ ਨੂੰ ਅੱਗ ਲਗਾਈ ਗਈ ਹੈ ਅਤੇ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਕਿਸੇ ਵਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਹ ਨੁਕਸਾਨ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਦਾ ਕਾਰੋਬਾਰ ਚੰਗਾ ਚੱਲਦਾ ਹੈ ਤਾਂ ਕਿਸੇ ਸ਼ਰਾਰਤੀ ਅਨਸਰ ਨੇ ਉਹਨਾਂ ਨਾਲ ਸ਼ਰਾਰਤ ਕਰਕੇ ਇਹ ਖੋਖੇ ਸਾੜ ਦਿੱਤੇ ਹਨ। ਮਾਲਕ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਖੋਖਿਆਂ 'ਚ ਕੋਈ ਬਿਜਲੀ ਸਪਲਾਈ ਦਾ ਕੁਨੈਕਸ਼ਨ ਵੀ ਨਹੀਂ ਹੈ, ਜਿਸ ਨਾਲ ਕਿ ਸ਼ਾਰਟ ਸਰਕਟ ਵਾਪਰ ਦਾ ਖ਼ਤਰਾ ਹੋ ਸਕੇ। ਉਸਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
