Winter ''ਚ ''ਗੁਣਾਂ ਦੇ ਖਜ਼ਾਨੇ'' ਵਾਂਗ ਕੰਮ ਕਰਦੈ ਅਮਰੂਦ ! ਸਰਦੀ-ਜ਼ੁਕਾਮ ਨਹੀਂ ਆਵੇਗਾ ਨੇੜੇ, ਬਸ ਜਾਣ ਲਓ ਖਾਣ ਦਾ ਤਰੀਕਾ
Monday, Dec 01, 2025 - 12:30 PM (IST)
ਹੈਲਥ ਡੈਸਕ- ਅਮਰੂਦ ਸਿਹਤ ਲਈ ਬਹੁਤ ਹੀ ਫਾਇਦੇਮੰਦ ਫਲ ਹੈ। ਜੇ ਇਸ ਨੂੰ ਰੋਜ਼ਾਨਾ ਖੁਰਾਕ 'ਚ ਸ਼ਾਮਲ ਕੀਤਾ ਜਾਵੇ ਤਾਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਕਬਜ਼, ਗੈਸ, ਅਪਚ ਅਤੇ ਭਾਰੀਪਨ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਇਸ 'ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਸਰਦੀਆਂ 'ਚ ਇਸ ਦੀ ਤਾਸੀਰ ਠੰਡੀ ਹੋਣ ਕਾਰਨ ਇਸ ਨੂੰ ਖਾਣ ਤੋਂ ਬਚਦੇ ਹਨ, ਪਰ ਆਯੁਰਵੈਦਿਕ ਐਕਸਪਰਟ ਦਾ ਕਹਿਣਾ ਹੈ ਕਿ ਜੇ ਅਮਰੂਦ ਨੂੰ ਸੇਕ ਕੇ ਖਾਧਾ ਜਾਵੇ ਤਾਂ ਇਹ ਨਾ ਸਿਰਫ਼ ਜ਼ੁਕਾਮ ਤੋਂ ਬਚਾਉਂਦਾ ਹੈ, ਬਲਕਿ ਗਲੇ ਅਤੇ ਪੇਟ ਲਈ ਵੀ ਬਹੁਤ ਲਾਭਦਾਇਕ ਹੈ।
ਸਰਦੀਆਂ 'ਚ ਅਮਰੂਦ ਖਾਣ ਦਾ ਸਹੀ ਤਰੀਕਾ
ਐਕਸਪਰਟ ਦੇ ਅਨੁਸਾਰ, ਅਮਰੂਦ ਨੂੰ ਹਲਕਾ ਸੇਕਣ ਨਾਲ ਇਸ ਦੀ ਤਾਸੀਰ ਬੈਲੈਂਸ ਹੋ ਜਾਂਦੀ ਹੈ ਅਤੇ ਇਹ ਸਰੀਰ ਨੂੰ ਠੰਢ ਨਹੀਂ ਚੜ੍ਹਣ ਦਿੰਦਾ।
ਇਸ ਤਰ੍ਹਾਂ ਸੇਕੋ ਅਮਰੂਦ:
- ਸਭ ਤੋਂ ਪਹਿਲਾਂ ਅਮਰੂਦ ਨੂੰ ਵਿਚੋਂ ਦੋ ਟੁਕੜਿਆਂ 'ਚ ਕੱਟੋ।
- ਤਵਾ ਗੈਸ 'ਤੇ ਰੱਖ ਕੇ ਹਲਕਾ ਗਰਮ ਕਰੋ।
- ਕਟੇ ਹੋਏ ਹਿੱਸੇ ਨੂੰ 2–3 ਮਿੰਟ ਲਈ ਹੌਲੀ-ਹੌਲੀ ਸੇਕੋ।
- ਉੱਪਰ ਥੋੜ੍ਹਾ ਸੇਂਧਾ ਲੂਣ ਜਾਂ ਕਾਲੀ ਮਿਰਚ ਛਿੜਕੋ।
- ਫਿਰ ਇਸਦਾ ਸੇਵਨ ਕਰੋ।
ਸੇਕਿਆ ਅਮਰੂਦ ਖਾਣ ਦੇ ਫਾਇਦੇ
1. ਗਲੇ ਲਈ ਫਾਇਦੇਮੰਦ
ਰੋਜ਼ਾਨਾ ਸੇਕਿਆ ਅਮਰੂਦ ਖਾਣ ਨਾਲ ਗਲੇ ਦੀ ਖਰਾਸ਼ ਅਤੇ ਦਰਦ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲ ਸਕਦੀ ਹੈ।
2. ਰੋਗ-ਪ੍ਰਤੀਰੋਧਕ ਤਾਕਤ ਵਧੇਗੀ
ਅਮਰੂਦ 'ਚ ਵਿਟਾਮਿਨ-C ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਵਾਇਰਲ ਇਨਫੈਕਸ਼ਨ ਤੋਂ ਬਚਾਉਂਦੀ ਹੈ। ਸਰਦੀਆਂ 'ਚ ਸੇਕ ਕੇ ਖਾਣ ਨਾਲ ਇਹ ਜ਼ੁਕਾਮ ਤੋਂ ਸੁਰੱਖਿਆ ਦੇ ਸਕਦਾ ਹੈ।
3. ਪਾਚਨ ਸ਼ਕਤੀ ਬਿਹਤਰ
ਅਮਰੂਦ ਪੇਟ ਲਈ ਕੁਦਰਤੀ ਦਵਾਈ ਵਾਂਗ ਕੰਮ ਕਰਦਾ ਹੈ। ਸੇਕ ਕੇ ਖਾਣ ਨਾਲ ਇਸ ਦੇ ਫਾਇਦੇ ਹੋਰ ਵੀ ਵੱਧ ਜਾਂਦੇ ਹਨ। ਇਹ ਕਬਜ਼, ਗੈਸ ਅਤੇ ਅਪਚ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
ਇਹ ਗੱਲਾਂ ਧਿਆਨ 'ਚ ਰੱਖੋ
- ਅਮਰੂਦ ਕਦੇ ਵੀ ਖਾਲੀ ਪੇਟ ਨਾ ਖਾਓ, ਇਸ ਨਾਲ ਗਲੇ ਦੀ ਤਕਲੀਫ਼ ਵਧ ਸਕਦੀ ਹੈ।
- ਅਮਰੂਦ ਖਾਣ ਤੋਂ ਬਾਅਦ ਠੰਢਾ ਪਾਣੀ ਨਾ ਪੀਓ। ਇਸ ਦੀ ਬਜਾਏ ਕੋਸਾ ਪਾਣੀ ਪੀਣਾ ਚੰਗਾ ਹੁੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
