ਗੁਣਾਂ ਨਾਲ ਭਰਪੂਰ ਹੁੰਦੀ ਹੈ ਹਰੀ ਮਿਰਚ, ਜਾਣੋ ਜ਼ਬਰਦਸਤ ਫਾਇਦੇ

06/09/2019 3:06:33 PM

ਜਲੰਧਰ— ਹਰੀ ਮਿਰਚ ਦਾ ਸੇਵਨ ਅਚਾਰ, ਚੱਟਨੀ, ਸਬਜ਼ੀਆਂ ਅਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ। ਭਾਰਤ ਇਸ ਤਰ੍ਹਾਂ ਦਾ ਦੇਸ਼ ਹੈ, ਜਿੱਥੇ ਹਰੀ ਮਿਰਚ ਦਾ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਜੇਕਰ ਹਰੀ ਮਿਰਚ ਭੋਜਨ 'ਚ ਨਾ ਰੱਖੀ ਹੋਵੇ ਤਾਂ ਕੋਈ ਨਾ ਕੋਈ ਕਮੀ ਜ਼ਰੂਰ ਲੱਗਦੀ ਹੈ। ਹਰੀ ਮਿਰਚ 'ਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ। ਗੁਣਾਂ ਨਾਲ ਭਰਪੂਰ ਹੋਣ ਕਰਕੇ ਹਰੀ ਮਿਰਚ ਸਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੀ ਹੈ। ਆਓ ਜਾਣਦੇ ਹਾਂ ਹਰੀ ਮਿਰਚ ਖਾਣ ਦੇ ਫਾਇਦਿਆਂ ਬਾਰੇ... 
ਭੁੱਖ ਨੂੰ ਵਧਾਉਂਦੀ ਹੈ ਹਰੀ ਮਿਰਚ
ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰੀ ਮਿਰਚ ਖਾਣ ਨਾਲ ਭੁੱਖ ਵੱਧ ਜਾਂਦੀ ਹੈ। ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਤੁਸੀਂ ਹਰੀ ਮਿਰਚ ਦਾ ਸੇਵਨ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡੀ ਭੁੱਖ 'ਚ ਵਾਧਾ ਹੋਵੇਗਾ। 
ਪੇਟ ਦੀ ਇਨਫੈਕਸ਼ਨ ਹੋਵੇ ਦੂਰ 
ਰੋਜ਼ਾਨਾ ਹਰੀ ਮਿਰਚ ਦਾ ਸੇਵਨ ਕਰਨ ਨਾਲ ਪੇਟ ਦੀ ਇਨਫੈਕਸ਼ਨ ਵੀ ਦੂਰ ਹੋ ਜਾਂਦੀ ਹੈ। 

PunjabKesari
ਕੈਂਸਰ ਤੋਂ ਕਰੇ ਬਚਾਅ
ਹਰੀ ਮਿਰਚ 'ਚ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ, ਜੋ ਇਮਿਊਨਟੀ ਨੂੰ ਵਧਾਉਂਦੇ ਹਨ। ਜੋ ਕੈਂਸਰ ਨਾਲ ਲੜਨ 'ਚ ਮਦਦ ਕਰਦੇ ਹਨ। ਇਸੇ ਕਰਕੇ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਹਰੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਸ਼ੂਗਰ ਲਈ ਫਾਇਦੇਮੰਦ
ਦੋ ਹਰੀਆਂ ਮਿਰਚਾਂ ਡੰਡੀਆਂ ਸਮੇਤ ਇਕ ਗਿਲਾਸ ਪਾਣੀ 'ਚ ਰਾਤ ਨੂੰ ਭਿਓਂ ਕੇ ਰੱਖੋ ਅਤੇ ਸਵੇਰ ਖਾਲੀ ਪੇਟ ਮਿਰਚਾਂ ਨੂੰ ਕੱਢ ਕੇ ਪਾਣੀ ਪੀਣਾ ਚਾਹੀਦਾ ਹੈ। ਇਕ ਹਫਤੇ ਤੱਕ ਇਸ ਤਰ੍ਹਾਂ ਕਰਨ ਨਾਲ ਸ਼ੂਗਰ ਕੰਟਰੋਲ 'ਚ ਆ ਜਾਂਦੀ ਹੈ। ਇਕ ਹਫਤੇ ਤੱਕ ਤੁਹਾਨੂੰ ਕੋਈ ਫਰਕ ਨਹੀਂ ਲੱਗਦਾ ਤਾਂ ਇਸ ਨੂੰ 4-5 ਹਫਤਿਆਂ ਤੱਕ ਲੈ ਸਕਦੇ ਹੋ ।
ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ 
ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਹਰੀ ਮਿਰਚ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ, ਕਿਉਂਕਿ ਹਰੀ ਮਿਰਚ 'ਚ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਦੇ ਗੁਣ ਪਾਏ ਜਾਂਦੇ ਹਨ । 
ਖਾਣਾ ਪਚਾਉਣ 'ਚ ਸਹਾਇਕ 
ਰੋਜ਼ਾਨਾ ਖਾਣਾ ਖਾਂਦੇ ਸਮੇਂ ਇਕ ਹਰੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ, ਕਿਉਂਕਿ ਹਰੀ ਮਿਰਚ ਸਾਡਾ ਭੋਜਨ ਬਹੁਤ ਜਲਦੀ ਪਚਾ ਦਿੰਦੀ ਹੈ। ਸਾਡੇ ਪਾਚਨ ਤੰਤਰ 'ਚ ਵੀ ਸੁਧਾਰ ਕਰਦੀ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ। ਹਰੀ ਮਿਰਚ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ ।

PunjabKesari
ਆਇਰਨ ਦੀ ਕਮੀ ਕਰੇ ਦੂਰ
ਔਰਤਾਂ 'ਚ ਆਇਰਨ ਦੀ ਕਮੀ ਸਭ ਤੋਂ ਵੱਧ ਪਾਈ ਜਾਂਦੀ ਹੈ। ਰੋਜ਼ਾਨਾ ਖਾਣੇ ਦੇ ਨਾਲ ਹਰੀ ਮਿਰਚ ਦਾ ਸੇਵਨ ਕਰਨ ਦੇ ਨਾਲ ਆਇਰਨ ਦੀ ਕਮੀ ਦੂਰ ਹੋ ਜਾਵੇਗੀ। 
ਹੱਡੀਆਂ ਨੂੰ ਸਿਹਤਮੰਦ ਰੱਖੇ
ਹਰੀ ਮਿਰਚ 'ਚ ਵਿਟਾਮਿਨ-ਸੀ ਮੌਜੂਦ ਹੁੰਦਾ ਹੈ ਜੋ ਹੱਡੀਆਂ, ਦੰਦਾਂ ਅਤੇ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ।

ਭਾਰ ਘਟਾਏ
ਹਰੀ ਮਿਰਚ ਭਾਰ ਘਟਾਉਣ 'ਚ ਫਾਇਦੇਮੰਦ ਹੋ ਸਕਦੀ ਹੈ। ਹਰੀ ਮਿਰਚ 'ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ। ਇਸ ਲਈ ਇਹ ਭਾਰ ਘਟਾਉਣ 'ਚ ਕਾਫੀ ਸਹਾਈ ਹੁੰਦੀ ਹੈ। 
ਹਰੀ ਮਿਰਚ 'ਚ ਪਾਏ ਜਾਂਦੇ ਨੇ ਇਹ ਵਿਟਾਮਿਨਸ
ਹਰੀ ਮਿਰਚ 'ਚ ਵਿਟਾਮਿਨ-ਏ, ਬੀ ਅਤੇ ਸੀ ਦੇ ਨਾਲ ਆਇਰਨ, ਕਾਪਰ ਪ੍ਰੋਟੀਨ ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਵਿਟਾਮਿਨ-ਏ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਹਰੀ ਮਿਰਚ 'ਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸਰੀਰ 'ਚ ਵਿਟਾਮਿਨ-ਏ ਬਣਦਾ ਹੈ। ਵਿਟਾਮਿਨ-ਸੀ ਇਮਿਊਨਿਟੀ ਲਈ ਬਹੁਤ ਵਧੀਆ ਹੈ। ਇਹ ਸਰੀਰ ਨੂੰ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਦਿੰਦਾ ਹੈ। ਇਸ ਲਈ ਹਰੀ ਮਿਰਚ ਨੂੰ ਇਮਿਊਨਿਟੀ ਵਧਾਉਣ ਲਈ ਦਿੱਤਾ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲਾ ਵਿਟਾਮਿਨ-ਬੀ ਸਕਿਨ ਲਈ ਵੀ ਬਹੁਤ ਵਧੀਆ ਹੁੰਦਾ ਹੈ।

PunjabKesari
ਆਮ ਤੌਰ 'ਤੇ ਲੋਕ ਰੋਟੀ ਦੇ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਨੀ 'ਚ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਿਰਚ ਨੂੰ ਸਟੀਮ ਕਰਕੇ ਖਾ ਸਕਦੇ ਹੋ, ਜਿਵੇਂ ਢੋਕਲੇ ਦੇ ਨਾਲ ਮਿਰਚ ਖਾਂਧੀ ਜਾਂਦੀ ਹੈ, ਇੰਨਾਂ ਹੀ ਨਹੀਂ, ਹਰੀ ਮਿਰਚ ਨੂੰ ਮਸਾਲੇ ਨਾਲ (ਸਟੱਫਿੰਗ) ਦੇ ਰੂਪ 'ਚ ਵੀ ਖਾ ਸਕਦੇ ਹੋ। ਹਰੀ ਮਿਰਚ ਭਿਜਨ ਦੇ 'ਚ ਇਕ ਨਵਾਂ ਟੇਸਟ ਪ੍ਰਦਾਨ ਕਰਦੀ ਹੈ। ਇਸ ਨੂੰ ਘਰ 'ਚ ਬਣਾਉਣਾ ਅਸਾਨ ਹੁੰਦਾ ਹੈ। ਇਸ ਨੂੰ ਤੁਸੀਂ ਸਮੌਸੇ, ਪਕੌੜੇ, ਫਰੈਂਚਫਰਾਇਜ਼, ਟੋਸਟ ਆਦਿ ਨਾਲ ਵੀ ਖਾ ਸਕਦੇ ਹੋ। 


shivani attri

Content Editor

Related News