Health Tips: ਕਬਜ਼ ਤੋਂ ਨਹੀਂ ਮਿਲ ਰਿਹਾ ਛੁਟਕਾਰਾ ਤਾਂ ਅਪਣਾਓ ਇਹ ਤਰੀਕੇ, ਆਸਾਨੀ ਨਾਲ ਸਾਫ਼ ਹੋਵੇਗਾ ਢਿੱਡ
Wednesday, Oct 11, 2023 - 02:00 PM (IST)
ਜਲੰਧਰ - ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਢਿੱਡ ਨਾਲ ਸਬੰਧਤ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਹੀ ਖਾਣ-ਪੀਣ ਦੇ ਕਾਰਨ ਹਾਜ਼ਮਾ ਠੀਕ ਰਹੇ ਤਾਂ ਢਿੱਡ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਪਾਚਨ ਦੀ ਸਮੱਸਿਆ ਹੋਣ 'ਤੇ ਕਬਜ਼ ਦੀ ਸਮੱਸਿਆਵਾਂ ਹੋ ਜਾਂਦੀ ਹੈ। ਕਬਜ਼ ਦੀ ਸਮੱਸਿਆ ਜ਼ਿਆਦਾਤਰ ਜੰਕ ਫੂਡ, ਕੋਲਡ ਡਰਿੰਕ, ਵਿਸ਼ੈਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਹੁੰਦੀ ਹੈ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਕਈ ਦਵਾਈਆਂ ਦਾ ਸੇਵਨ ਕਰਦੇ ਹਨ, ਜਿਸ ਨਾਲ ਫ਼ਰਕ ਨਹੀਂ ਪੈਂਦਾ। ਇਸ ਸਮੱਸਿਆ ਕਾਰਨ ਕਿਸੇ ਵੀ ਕੰਮ 'ਚ ਮਨ ਨਹੀਂ ਲਗਦਾ ਅਤੇ ਹੋਰ ਵੀ ਕਈ ਬੀਮਾਰੀਆਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਸਮੱਸਿਆ ਦੇ ਕਾਰਨ ਅਤੇ ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕੇ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਕਬਜ਼ ਦੀ ਸਮੱਸਿਆ ਹੋਣ ਦੇ ਮੁੱਖ ਕਾਰਨ...
. ਘੱਟ ਮਾਤਰਾ 'ਚ ਪਾਣੀ ਪੀਣਾ
. ਜ਼ਿਆਦਾ ਤੇਲ-ਮਸਾਲੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ
. ਲਗਾਤਾਰ ਇਕ ਹੀ ਜਗ੍ਹਾ ਬੈਠੇ ਰਹਿਣਾ
. ਭਾਰ ਘਟਾਉਣ ਲਈ ਲੋੜ ਤੋਂ ਘੱਟ ਖਾਣਾ ਵੀ ਕਬਜ਼ ਦਾ ਕਾਰਨ ਹੈ
. ਪੇਨ ਕਿਲਰ ਜ਼ਿਆਦਾ ਖਾਣ ਨਾਲ
ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ
ਗਰਮ ਪਾਣੀ, ਨਿੰਬੂ ਅਤੇ ਕੈਸਟਰ ਆਇਲ
ਕਬਜ਼ ਦੀ ਸਮੱਸਿਆ ਦੂਰ ਕਰਨ ਲਈ ਗਰਮ ਪਾਣੀ 'ਚ ਨਿੰਬੂ ਅਤੇ ਕਾਸਟਰ ਆਇਲ ਮਿਲਾ ਕੇ ਇਸ ਦਾ ਸੇਵਨ ਕਰੋ। ਸਵੇਰੇ-ਸਵੇਰੇ ਕੋਸੇ ਪਾਣੀ 'ਚ ਨਿੰਬੂ ਮਿਲਾ ਕੇ ਪੀਣ ਨਾਲ ਵੀ ਕਬਜ਼ ਦੀ ਸਮੱਸਿਆ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਰਾਤ ਨੂੰ ਸੌਣ ਵੇਲੇ ਗਰਮ ਦੁੱਧ 'ਚ ਕਾਸਟਰ ਆਇਲ ਮਿਲਾ ਕੇ ਪੀਣ ਨਾਲ ਸਵੇਰੇ ਢਿੱਡ ਆਸਾਨੀ ਨਾਲ ਸਾਫ਼ ਹੋ ਜਾਵੇਗਾ।
ਦੁੱਧ ਅਤੇ ਸ਼ਹਿਦ ਦੀ ਵਰਤੋਂ
ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ 'ਚ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਇਸ ਨਾਲ ਢਿੱਡ ਠੀਕ ਰਹਿੰਦਾ ਹੈ ਅਤੇ ਕਬਜ਼ ਨਹੀਂ ਹੁੰਦੀ।
ਨਿੰਬੂ ਤੇ ਕਾਲਾ ਲੂਣ
ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਗਰਮ ਪਾਣੀ 'ਚ ਨਿੰਬੂ ਦਾ ਰਸ ਅਤੇ ਕਾਲਾ ਲੂਣ ਮਿਲਾ ਕੇ ਸੇਵਨ ਕਰਨ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਤ੍ਰਿਫਲਾ
ਤ੍ਰਿਫਲਾ ਨੂੰ ਪਾਣੀ 'ਚ ਫੁਲਾ ਕੇ ਉਸ ਪਾਣੀ ਨੂੰ ਪੀਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਤ੍ਰਿਫਲਾ ਚੂਰਨ
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ 1 ਚਮਚਾ ਤ੍ਰਿਫਲਾ ਚੂਰਨ ਰਾਤ ਨੂੰ 1 ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ। ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੀ ਲਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਕੁਝ ਦਿਨਾਂ ਵਿੱਚ ਤੁਹਾਨੂੰ ਫ਼ਰਕ ਪੈ ਜਾਵੇਗਾ। ਇਸ ਨੂੰ ਕਬਜ਼ ਲਈ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ।
ਪਪੀਤਾ ਅਤੇ ਅਮਰੂਦ
ਪਪੀਤਾ ਅਤੇ ਅਮਰੂਦ ਖਾਣ ਨਾਲ ਢਿੱਡ ਦੀ ਸਮੱਸਿਆ ਨਹੀਂ ਹੁੰਦੀ। ਇਨ੍ਹਾਂ 'ਚ ਵਿਟਾਮਿ- ਡੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ, ਜਿਸ ਨਾਲ ਕਬਜ਼ ਦੂਰ ਹੁੰਦੀ ਹੈ। ਇਸ ਲਈ ਪਪੀਤਾ ਅਤੇ ਅਮਰੂਦ ਰੋਜ਼ਾਨਾ ਖਾਣੇ ਚਾਹੀਦੇ ਹਨ।