ਫ਼ਿਰੋਜ਼ਪੁਰ ’ਚ ਮਾਂ-ਧੀ ਰਹੱਸਮਈ ਢੰਗ ਨਾਲ ਲਾਪਤਾ

Saturday, Oct 18, 2025 - 11:07 AM (IST)

ਫ਼ਿਰੋਜ਼ਪੁਰ ’ਚ ਮਾਂ-ਧੀ ਰਹੱਸਮਈ ਢੰਗ ਨਾਲ ਲਾਪਤਾ

ਫਿਰੋਜ਼ਪੁਰ (ਆਨੰਦ) : ਫ਼ਿਰੋਜ਼ਪੁਰ ਸ਼ਹਿਰ ’ਚ ਇਕ ਔਰਤ ਅਤੇ ਉਸਦੀ ਧੀ ਦੇ ਭੇਤਭਰੇ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਥਾਣਾ ਮਮਦੋਟ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਦਰਦੀਨ ਵਾਲਾ ਨੇ ਦੱਸਿਆ ਕਿ ਉਸ ਦੀ ਭੈਣ ਮਨਪ੍ਰੀਤ ਕੌਰ ਪਤਨੀ ਨਰਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗੁਰੂ ਰਾਮ ਦਾਸ ਨਗਰ ਫਿਰੋਜ਼ਪੁਰ ਸ਼ਹਿਰ ਸਮੇਤ ਆਪਣੀ ਲੜਕੀ ਨਵਨੀਤ ਕੌਰ ਜਿਸ ਦੀ ਉਮਰ ਕਰੀਬ 10 ਸਾਲ ਹੈ, ਜੋ ਪਿੰਡ ਸਦਰਦੀਨ ਵਾਲਾ ਉਸ ਦੇ ਤਾਏ ਲੱਖਾ ਸਿੰਘ ਵਾਲਾ ਦੇ ਘਰ ਮਿਲਣ ਲਈ ਆਈ ਸੀ।

ਮਨਦੀਪ ਸਿੰਘ ਨੇ ਦੱਸਿਆ ਕਿ ਮਿਤੀ 16 ਅਕਤੂਬਰ 2025 ਨੂੰ ਕਰੀਬ 9 ਵਜੇ ਉਸ ਦੇ ਤਾਏ ਦੇ ਪੁੱਤਰ ਅਵਤਾਰ ਸਿੰਘ ਨਾਲ ਜੰਗਾ ਵਾਲਾ ਮੋੜ ਤੋਂ ਆਟੋ ’ਤੇ ਬੈਠ ਕੇ ਦੋਵੇਂ ਮਾਵਾਂ ਧੀਆਂ ਫਿਰੋਜ਼ਪੁਰ ਸ਼ਹਿਰ ਚਲੀਆਂ ਗਈਆਂ ਸਨ, ਜੋ ਘਰ ਨਾ ਪਹੁੰਚਣ ’ਤੇ ਮਮਦੋਟ ਥਾਣੇ ਦਰਖਾਸਤ ਦਿੱਤੀ। ਮਨਦੀਪ ਸਿੰਘ ਨੇ ਦੱਸਿਆ ਕਿ ਮਿਤੀ 20 ਅਗਸਤ 2025 ਨੂੰ ਵੱਖ-ਵੱਖ ਫੋਨਾਂ ਤੇ ਮੈਸਜ ਅਤੇ ਰਿਕਾਰਡਿੰਗਾਂ ਆਈਆਂ, ਜਿਸ ਵਿਚ ਮਨਪ੍ਰੀਤ ਕੌਰ ਨੇ ਆਪਣੇ ਸਹੁਰੇ ਬੂਟਾ ਅਤੇ ਮਾਸ ਦਾ ਮੁੰਡਾ ਅਤੇ ਉਸ ਪਤੀ ਦੇ ਮਾਸੀ ਦਾ ਮੁੰਡਾ ਗੁਨੂੰ ਵਾਸੀ ਫਰੀਦਕੋਟ ਦੇ ਖ਼ਿਲਾਫ਼ ਭੇਜੀਆਂ।

ਮਿਤੀ 6 ਅਕਤੂਬਰ 2025 ਨੂੰ ਉਸ ਦੇ ਵਟਸਐਪ ਨੰਬਰ ’ਤੇ ਬਾਹਰਲੇ ਨੰਬਰ ਤੋਂ ਕਾਲ ਆਈ ਕਿ ਤੁਹਾਨੂੰ ਰਿਕਾਰਡਿੰਗਾਂ ਭੇਜੀਆਂ ਸੀ, ਤੁਸੀਂ ਕੋਈ ਕਾਰਵਾਈ ਨਹੀਂ ਕਰਵਾਈ। ਮਨਪ੍ਰੀਤ ਕੌਰ ਅਤੇ ਧੀ ਨਵਨੀਤ ਕੌਰ ਦੋਵੇਂ ਸੇਫ ਹਨ, ਉਹ ਜਲਦੀ ਭੇਜ ਦੇਵੇਗਾ। ਤੁਸੀਂ ਮਨਪ੍ਰੀਤ ਕੌਰ ਦੇ ਸਹੁਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਓ। ਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਭੈਣ ਮਨਪ੍ਰੀਤ ਕੌਰ ਅਤੇ ਭਾਣਜੀ ਨਵਨੀਤ ਕੌਰ ਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਲੁਕਾ ਛੁਪਾਅ ਕੇ ਵਰਗਲਾ ਕੇ ਰੱਖਿਆ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News