ਪੰਜਾਬ ''ਚ ਸ਼ਰਮਨਾਕ ਘਟਨਾ! ਧੀ ਨਾਲ ''ਗੰਦੀ'' ਕਰਤੂਤ ਕਰਦਾ ਰਿਹਾ ਪਿਓ, ਇੰਝ ਲੱਗਾ ਪਤਾ
Friday, Oct 17, 2025 - 06:20 PM (IST)

ਲੁਧਿਆਣਾ: ਲੁਧਿਆਣਾ ਦੀ ਬਾਜੜਾ ਕਲੋਨੀ ਵਿਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਨਾਬਾਲਿਗ ਬੱਚੀ ਨੇ ਆਪਣੇ ਹੀ ਪਿਤਾ 'ਤੇ ਡਰਾ-ਧਮਕਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਤੋਂ ਬਾਅਦ ਪੂਰੀ ਬਾਜੜਾ ਕਲੋਨੀ ਵਿਚ ਸਨਸਨੀ ਫੈਲ ਗਈ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਹੈ ਕਿ ਇਹ ਤਸ਼ੱਦਦ ਦਾ ਸਿਲਸਿਲਾ ਲਗਭਗ ਡੇਢ ਮਹੀਨੇ ਤੋਂ ਚੱਲ ਰਿਹਾ ਸੀ।
ਪੀੜਤਾ ਦੇ ਬਿਆਨਾਂ ਅਨੁਸਾਰ, ਉਸ ਦੇ ਪਿਤਾ ਨੇ ਕਰੀਬ ਡੇਢ ਮਹੀਨੇ ਪਹਿਲਾਂ ਪਹਿਲੀ ਵਾਰ ਰਾਤ ਨੂੰ ਆਪਣੇ ਕਿਰਾਏ ਦੇ ਕਮਰੇ ਵਿਚ ਉਸ ਨੂੰ ਧਮਕਾ ਕੇ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਜ਼ਬਰਨ ਸਰੀਰਕ ਸਬੰਧ ਬਣਾਏ ਸਨ। ਤਾਜ਼ਾ ਘਟਨਾ 14 ਅਕਤੂਬਰ ਦੀ ਰਾਤ ਨੂੰ ਵਾਪਰੀ, ਜਦੋਂ ਪਿਤਾ ਨੇ ਇਕ ਵਾਰ ਫਿਰ ਧਮਕਾ ਕੇ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ' ਵਿਧਾਇਕ ਨਾਲ ਵਾਪਰਿਆ ਸੜਕ ਹਾਦਸਾ! ਸ਼ਰਾਬ ਦੀ ਲੋਰ 'ਚ ਕਾਰ ਚਾਲਕ ਨੇ ਮਾਰੀ ਟੱਕਰ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਪੀੜਤਾ ਨੇ ਬਾਜੜਾ ਕਲੋਨੀ ਦੀ ਰਹਿਣ ਵਾਲੀ ਆਪਣੀ ਮਕਾਨ ਮਾਲਕਿਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਮਕਾਨ ਮਾਲਕਿਨ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ 15 ਅਕਤੂਬਰ ਨੂੰ ਜਦੋਂ ਉਹ ਆਪਣੇ ਘਰ ਮੌਜੂਦ ਸਨ, ਤਾਂ ਉਨ੍ਹਾਂ ਦੀ ਕਿਰਾਏਦਾਰ ਦੀ ਧੀ ਨੇ ਉਨ੍ਹਾਂ ਨੂੰ ਇਹ ਸਾਰੀ ਆਪ-ਬੀਤੀ ਸੁਣਾਈ। ਇਸ ਸਮੇਂ ਪੀੜਤਾ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹੈ।
ਥਾਣਾ ਮੇਹਰਬਾਨ ਪੁਲਸ ਨੇ ਇਸ ਸਬੰਧ ਵਿਚ ਕੇਸ ਦਰਜ ਕਰ ਲਿਆ ਹੈ। ਦੋਸ਼ੀ ਪਿਤਾ ਖ਼ਿਲਾਫ਼ ਧਾਰਾ 64(1), 351(2) ਅਤੇ ਪੌਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।