ਹੁਣ ਨਹੀਂ ਕੱਢਣੇ ਪੈਣਗੇ ਸਿਵਲ ਹਸਪਤਾਲ ਦੇ ਗੇੜੇ, ਸਿਰਫ਼ 1 ਘੰਟੇ ''ਚ ਹੋਵੇਗਾ ਡੋਪ ਟੈਸਟ
Saturday, Oct 18, 2025 - 05:24 AM (IST)

ਲੁਧਿਆਣਾ (ਰਾਜ) : ਹਥਿਆਰ ਦਾ ਲਾਇਸੈਂਸ ਬਣਵਾਉਣ ਤੋਂ ਪਹਿਲਾਂ ਹੋਣ ਵਾਲਾ ਜ਼ਰੂਰੀ ਡੋਪ ਟੈਸਟ ਹੁਣ ਲੋਕਾਂ ਲਈ ਸਿਰਦਰਦੀ ਨਹੀਂ ਰਹੇਗਾ। ਸਿਵਲ ਹਸਪਤਾਲ ’ਚ ਨਵੀਂ ਵਿਵਸਥਾ ਲਾਗੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਹੁਣ ਡੋਪ ਟੈਸਟ ਦੀ ਪੂਰੀ ਪ੍ਰਕਿਰਿਆ ਸਿਰਫ ਇਕ ਘੰਟੇ ਵਿਚ ਪੂਰੀ ਹੋਵੇਗੀ। ਪਹਿਲਾਂ ਮਰੀਜ਼ਾਂ ਨੂੰ ਪੂਰੇ ਦਿਨ ਹਸਪਤਾਲ ਦੇ ਗੇੜੇ ਕੱਢਣੇ ਪੈਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਖਾਣੇ ਦੇ ਪੈਸੇ ਮੰਗਣਾ ਪਿਓ-ਪੁੱਤ ਨੂੰ ਪਿਆ ਮਹਿੰਗਾ, ਕੁੱਟਮਾਰ ਕਰ ਕੇ ਕੀਤਾ ਜ਼ਖਮੀ
ਨਵ-ਨਿਯੁਕਤ ਐੱਸ. ਐੱਮ. ਓ. ਡਾ. ਅਖਿਲ ਸਰੀਨ ਨੇ ਹਸਪਤਾਲ ਦੀ ਕਾਰਜਪ੍ਰਣਾਲੀ ’ਚ ਵੱਡਾ ਬਦਲਾਅ ਕਰਦੇ ਹੋਏ ਡੋਪ ਟੈਸਟ ਲਈ ਨਵੀਂ ਤਕਨੀਕ ਅਤੇ ਸਿਸਟੇਮੈਟਿਕ ਵਿਵਸਥਾ ਲਾਗੂ ਕੀਤੀ ਹੈ। ਹੁਣ ਜਾਂਚ ਦੌਰਾਨ ਵੱਖ-ਵੱਖ ਡਾਕਟਰਾਂ ਕੋਲ ਜਾਣ ਦਾ ਝੰਜਟ ਖਤਮ ਕਰ ਦਿੱਤਾ ਗਿਆ ਹੈ। ਤਿੰਨੋਂ ਸਬੰਧਤ ਡਾਕਟਰ ਹੁਣ ਇਕ ਹੀ ਟੇਬਲ ’ਤੇ ਬੈਠ ਕੇ ਮਰੀਜ਼ ਦੀ ਪੂਰੀ ਫਾਈਲ ਅਤੇ ਜਾਂਚ ਇਕੱਠੇ ਕਰਨਗੇ। ਡਾ. ਅਖਿਲ ਸਰੀਨ ਨੇ ਦੱਸਿਆ ਕਿ ਇਸ ਦੇ ਲਈ ਇਕ ਸਪੈਸ਼ਲ ਏਰੀਆ ਬਣਾਇਆ ਗਿਆ ਹੈ, ਜਿਥੇ ਰੋਜ਼ਾਨਾ ਦੁਪਹਿਰ 1.30 ਤੋਂ 2.30 ਵਜੇ ਤੱਕ ਡੋਪ ਟੈਸਟ ਨਾਲ ਜੁੜੀਆਂ ਸਾਰੀਆਂ ਜਾਂਚਾਂ ਹੋਣਗੀਆਂ। ਹੁਣ ਮਰੀਜ਼ਾਂ ਨੂੰ ਨਾ ਤਾਂ ਓ. ਪੀ. ਡੀ. ਦੇ ਗੇੜੇ ਕੱਢਣੇ ਪੈਣਗੇ ਅਤੇ ਨਾ ਹੀ ਮੈਡੀਕਲ ਵਿਭਾਗ ਵਿਚ ਲਾਈਨਾਂ ਲਗਾਉਣੀਆਂ ਪੈਣਗੀਆਂ।
ਇਹ ਵੀ ਪੜ੍ਹੋ : ਸਿਰਫ਼ 5 ਰੁਪਏ 'ਚ ਮਿਲ ਰਹੀ ਹੈ 50 ਹਜ਼ਾਰ ਦੀ ਇੰਸ਼ੋਰੈਂਸ, ਦੀਵਾਲੀ ਤੋਂ ਪਹਿਲਾਂ ਚੁੱਕ ਲਓ ਮੌਕੇ ਦਾ ਫ਼ਾਇਦਾ
ਉਨ੍ਹਾਂ ਨੇ ਕਿਹਾ ਕਿ ਨਵੀਂ ਵਿਵਸਥਾ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਡਾਕਟਰਾਂ ਦਾ ਕੰਮ ਵੀ ਜ਼ਿਆਦਾ ਸੁਚਾਰੂ ਅਤੇ ਸਮਾਂਬੱਧ ਤਰੀਕੇ ਨਾਲ ਪੂਰਾ ਹੋਵੇਗਾ। ਹੁਣ ਲੋਕਾਂ ਨੂੰ ਸਿਰਫ ਇਕ ਘੰਟੇ ਵਿਚ ਹੀ ਆਪਣੇ ਡੋਪ ਟੈਸਟ ਦੀ ਰਿਪੋਰਟ ਅਤੇ ਪ੍ਰਕਿਰਿਆ ਪੂਰੀ ਮਿਲ ਜਾਵੇਗੀ, ਜਿਸ ਵਿਚ ਨਾ ਤਾਂ ਕਿਸੇ ਤਰ੍ਹਾਂ ਦਾ ਝੰਝਟ ਅਤੇ ਨਾ ਇੰਤਜ਼ਾਰ, ਬੱਸ ਸਹੂਲਤ ਅਤੇ ਅਤੇ ਪਾਰਦਰਸ਼ਤਾ ਹੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8