ਵਧੀਕੀਆਂ ਨਾਲ ਅਕਾਲੀਆਂ ਦੇ ਮਨੋਬਲ ਡੋਲਣ ਵਾਲੇ ਨਹੀਂ : ਸੁਖਬੀਰ ਬਾਦਲ

Thursday, Oct 16, 2025 - 04:18 PM (IST)

ਵਧੀਕੀਆਂ ਨਾਲ ਅਕਾਲੀਆਂ ਦੇ ਮਨੋਬਲ ਡੋਲਣ ਵਾਲੇ ਨਹੀਂ : ਸੁਖਬੀਰ ਬਾਦਲ

ਅੰਮ੍ਰਿਤਸਰ (ਛੀਨਾ) : ਨਗਰ-ਨਿਗਮ ਵਲੋਂ ਅਕਾਲੀ ਕੌਂਸਲਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਦੇ ਘਿਉ ਮੰਡੀ ਚੌਂਕ ਸਥਿਤ ਤੋੜੇ ਗਏ ਦਫਤਰ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਅਤੇ ਭਾਰੀ ਨੁਕਸਾਨ ਦੇਖ ਨਿਗਮ ਪ੍ਰਸ਼ਾਸਨ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੀਆ ਵਧੀਕੀਆਂ ਨਾਲ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੇ ਮਨੋਬਲ ਡੋਲਣ ਵਾਲੇ ਨਹੀਂ, ਸਮਾਂ ਆਉਣ ’ਤੇ ਹਰ ਧੱਕੇਸ਼ਾਹੀ ਦਾ ਪੂਰਾ ਹਿਸਾਬ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੂੰ ਸਿਆਸੀ ਰੰਜਿਸ਼ ਤਹਿਤ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਲਈ ਜ਼ਿੰਮੇਵਾਰ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਜ਼ਰੂਰ ਜਵਾਬ ਲਿਆ ਜਾਵੇਗਾ। ਸੁਖਬੀਰ ਨੇ ਕਿਹਾ ਕਿ ਵਿਰੋਧੀ ਕਿਸੇ ਭਰਮ ’ਚ ਨਾ ਰਹਿਣ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਅਵਤਾਰ ਸਿੰਘ ਨਾਲ ਚੱਟਾਨ ਦੀ ਤਰ੍ਹਾਂ ਖੜਾ ਹੈ, ਲੋੜ ਪਈ ਤਾਂ ਸਮੂਹ ਅਕਾਲੀ ਆਗੂ ਤੇ ਵਰਕਰ ਵਹੀਰਾ ਘੱਤ ਕੇ ਅੰਮ੍ਰਿਤਸਰ ਪਹੁੰਚਣਗੇ ਅਤੇ ਅਵਤਾਰ ਸਿੰਘ ਦੀ ਢਾਲ ਬਣ ਕੇ ਖੜ ਜਾਣਗੇ। ਇਸ ਸਮੇਂ ਯੂਥ ਸਿੱਖ ਕੌਂਸਲ ਦੇ ਪ੍ਰਧਾਨ ਮੰਨਾ ਸਿੰਘ ਝਾਮਕੇ, ਗੁਰਪ੍ਰੀਤ ਸਿੰਘ ਸਾਬ, ਮਨਮੋਹਨ ਸਿੰਘ ਲਾਟੀ, ਪ੍ਰਭਪ੍ਰੀਤ ਸਿੰਘ ਪੰਡੋਰੀ, ਮੋਤੀ ਸਾਗਰ, ਪ੍ਰਧਾਨ ਪ੍ਰਮਜੀਤ ਪੰਮਾ, ਅਸ਼ੋਕ ਧੁੰਨਾ, ਅਵਤਾਰ ਸਿੰਘ ਤਾਰੀ, ਰਾਜ ਬੱਬਰ, ਮੋਹਨ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
 


author

Gurminder Singh

Content Editor

Related News