ਫੈਟੀ ਲਿਵਰ ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਨਾ ਖਾਓ ਇਹ ਚੀਜ਼ਾਂ
Tuesday, Apr 01, 2025 - 12:29 PM (IST)

ਹੈਲਥ ਡੈਸਕ - ਫੈਟੀ ਲਿਵਰ ਇਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜਿਸ ’ਚ ਲਿਵਰ ਦੀਆਂ ਕੋਸ਼ਿਕਾਵਾਂ ’ਚ ਵਾਧੂ ਚਰਬੀ ਇਕੱਠੀ ਹੋ ਜਾਂਦੀ ਹੈ। ਇਹ ਸਮੱਸਿਆ ਖਾਸ ਕਰਕੇ ਖ਼ਰਾਬ ਜੀਵਨਸ਼ੈਲੀ, ਗਲਤ ਆਹਾਰ ਅਤੇ ਵਧੇਰੇ ਐਲਕੋਹਲ ਪੀਣ ਕਾਰਨ ਵੱਧਦੀ ਹੈ। ਸ਼ੁਰੂਆਤੀ ਪੜਾਅ ’ਚ ਇਹ ਗੰਭੀਰ ਨਹੀਂ ਹੁੰਦੀ ਪਰ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਲਿਵਰ ਦੀ ਬਿਮਾਰੀ (Liver Cirrhosis) ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ। ਜੇਕਰ ਤੁਸੀਂ ਫੈਟੀ ਲਿਵਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਖਾਣ-ਪੀਣ ਦੀਆਂ ਆਦਤਾਂ ਨੂੰ ਤੁਰੰਤ ਬਦਲਣਾ ਪਵੇਗਾ। ਆਓ ਜਾਣੀਏ ਉਹ ਚੀਜ਼ਾਂ, ਜੋ ਤੁਹਾਨੂੰ ਇਸ ਸਮੱਸਿਆ ਤੋਂ ਬਚਣ ਲਈ ਤਿਆਗਣੀਆਂ ਚਾਹੀਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ - Protein ਤੇ fiber ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਨੂੰ ਖਾਣ ਦਾ ਸਹੀ ਤਰੀਕਾ ਤੇ ਫਾਇਦੇ
ਸ਼ਰਾਬ
- ਸ਼ਰਾਬ ਲਿਵਰ ਲਈ ਸਭ ਤੋਂ ਵੱਡਾ ਦੁਸ਼ਮਣ ਹੈ।
- ਇਹ ਲਿਵਰ ’ਚ ਚਰਬੀ ਇਕੱਠੀ ਕਰਕੇ ਲਿਵਰ ਡੈਮੇਜ (Liver Damage) ਦਾ ਕਾਰਣ ਬਣ ਸਕਦੀ ਹੈ।
ਤਲੀਆਂ-ਭੁੰਨੀਆਂ ਹੋਈਆਂ ਚੀਜ਼ਾਂ
- ਚਿੱਟੇ ਤੇਲ (Refined Oils) ਅਤੇ ਘੱਟ ਗੁਣਵੱਤਾ ਵਾਲੇ ਫੈਟ ਲਿਵਰ ਤੇ ਬੋਝ ਪਾਉਂਦੇ ਹਨ।
- ਬਰਗਰ, ਪਕੌੜੇ, ਸਮੋਸੇ, ਚਿਪਸ ਆਦਿ ਤੋਂ ਪਰਹੇਜ਼ ਕਰੋ।
ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ Diabetic patients ਜ਼ਰੂਰ ਪੀਣ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ
ਚਿੱਟਾ ਆਟਾ ਅਤੇ ਪਰੋਸੈਸਡ ਕਾਰਬ
- ਵ੍ਹਾਈਟ ਬ੍ਰੈਡ, ਪਾਸਤਾ, ਮੈਦਾ ਅਤੇ ਮੀਠੀਆਂ ਚੀਜ਼ਾਂ ਲਿਵਰ ’ਚ ਚਰਬੀ ਵਧਾਉਂਦੀਆਂ ਹਨ।
- ਇਸ ਦੀ ਬਜਾਏ ਕਣਕ ਦਾ ਆਟਾ, ਦਲੀਆ ਅਤੇ ਹੋਲ-ਗ੍ਰੇਨ ਚੀਜ਼ਾਂ ਵਰਤੋਂ।
ਬਹੁਤ ਜ਼ਿਆਦਾ ਸ਼ੂਗਰ
- ਸੋਡਾ, ਕੋਲਡ ਡ੍ਰਿੰਕ, ਜੂਸ, ਮਿੱਠਾਈਆਂ ਅਤੇ ਬੇਕਰੀ ਆਈਟਮਾਂ ’ਚ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ।
- ਜ਼ਿਆਦਾ ਮਾਤਰਾ ’ਚ ਸ਼ੂਗਰ ਲਿਵਰ ’ਚ ਚਰਬੀ ਇਕੱਠੀ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ ਰੋਜ਼ਾਨਾ ਪੀਓ ਇਸ ਚੀਜ਼ ਦਾ ਪਾਣੀ! ਫਾਇਦੇ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
ਜ਼ਿਆਦਾ ਨਮਕ ਵਾਲੇ ਭੋਜਨ
- ਪ੍ਰੋਸੈਸਡ ਫੂਡ, ਪੈਕਟ ਚਿਪਸ, ਅਚਾਰ, ਫ੍ਰੋਜ਼ਨ ਫੂਡ ’ਚ ਜ਼ਿਆਦਾ ਨਮਕ ਹੁੰਦਾ ਹੈ, ਜੋ ਲਿਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਰੈੱਡ ਮੀਟ
- ਮਟਨ, ਬੀਫ ਅਤੇ ਵਧੇਰੇ ਚਰਬੀ ਵਾਲਾ ਮੀਟ ਲਿਵਰ ਲਈ ਹਾਨੀਕਾਰਕ ਹੋ ਸਕਦਾ ਹੈ।
- ਇਸ ਦੀ ਥਾਂ ਮੱਛੀ ਜਾਂ ਚਿਕਨ ਚੁਣੋ।
ਪੜ੍ਹੋ ਇਹ ਅਹਿਮ ਖ਼ਬਰ - ਸਰੀਰ ’ਚ ਹੋ ਰਹੀਆਂ ਨੇ ਇਹ ਸਮੱਸਿਆਵਾਂ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ
ਜੰਕ ਫੂਡ
- ਬਰਗਰ, ਪਿਜ਼ਾ, ਫ੍ਰੈਂਚ ਫ੍ਰਾਈਜ਼, ਨੂਡਲਸ ਆਦਿ ਲਿਵਰ ਤੇ ਬੁਰਾ ਪ੍ਰਭਾਵ ਪਾਉਂਦੇ ਹਨ।
- ਇਨ੍ਹਾਂ ’ਚ ਗੁਣਵੱਤਾ ਵਾਲੇ ਤੇਲ ਅਤੇ ਰਿਫਾਈਨਡ ਆਟਾ ਹੁੰਦੇ ਹਨ।
ਵਧੇਰੇ ਡੇਅਰੀ ਉਤਪਾਦ
- ਮੱਖਣ, ਪੂਰਾ ਦੁੱਧ, ਚੀਜ਼ ਅਤੇ ਕਰੀਮ ਲਿਵਰ ਤੇ ਵਾਧੂ ਬੋਝ ਪਾਉਂਦੇ ਹਨ।
- ਇਸ ਦੀ ਬਜਾਏ ਘਟ-ਚਰਬੀ ਵਾਲੇ ਦੁੱਧ ਅਤੇ ਦਹੀਂ ਦੀ ਵਰਤੋਂ ਕਰੋ।
ਪੜ੍ਹੋ ਇਹ ਅਹਿਮ ਖ਼ਬਰ - Calcium ਤੇ Vitamins ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਹੈਰਾਨੀਜਨਕ ਫਾਇਦੇ
ਫੈਟੀ ਲਿਵਰ ਤੋਂ ਬਚਣ ਲਈ ਕੀ ਖਾਣਾ ਚਾਹੀਦਾ ਹੈ?
- ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ
- ਨਾਰੀਅਲ ਪਾਣੀ ਅਤੇ ਹਲਕੀ ਸ਼ਰਬਤ
- ਹੋਲ-ਗ੍ਰੇਨ ਆਟਾ ਅਤੇ ਦਾਲਾਂ
- ਨਟਸ (ਜਿਵੇਂ ਕਿ ਬਦਾਮ, ਅਖਰੋਟ)
- ਲਿਵਰ ਡੀਟੌਕਸ ਕਰਣ ਵਾਲੀਆਂ ਚੀਜ਼ਾਂ (ਲਸਣ, ਅਦਰਕ, ਹਲਦੀ)
ਜੇਕਰ ਤੁਸੀਂ ਆਪਣੇ ਲਿਵਰ ਦੀ ਸਿਹਤ ਬਹਾਲ ਕਰਨੀ ਚਾਹੁੰਦੇ ਹੋ, ਤਾਂ ਉਪਰ ਦਿੱਤੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਅਤੇ ਸਿਹਤਮੰਦ ਆਹਾਰ ਆਪਣੀ ਰੂਟੀਨ ’ਚ ਸ਼ਾਮਲ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ