Healthy Heart ਤੇ ਹੱਡੀਆਂ ਨੂੰ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਖਾਓ ਇਹ ਚੀਜ਼!

Tuesday, Jun 17, 2025 - 05:54 PM (IST)

Healthy Heart ਤੇ ਹੱਡੀਆਂ ਨੂੰ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਖਾਓ ਇਹ ਚੀਜ਼!

ਹੈਲਥ ਡੈਸਕ - ਚੀਆ ਸੀਡਸ, ਜੋ ਕਿ ਇਕ ਪ੍ਰਾਚੀਨ ਅਤੇ ਪੌਸ਼ਟਿਕ ਬੀਜ ਹਨ, ਅੱਜਕੱਲ੍ਹ ਆਪਣੇ ਬੇਹੱਦ ਫਾਇਦਿਆਂ ਕਰ ਕੇ ਸਿਹਤਮੰਦ ਜੀਵਨ ਸ਼ੈਲੀ ਵਿਚ ਆਪਣੀ ਮਾਨਤਾ ਬਣਾਉਣ ਵਿਚ ਸਫਲ ਹੋਏ ਹਨ। ਇਹ ਬੀਜ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਤੰਦਰੁਸਤ ਅਤੇ ਤਾਜ਼ਾ ਰੱਖਦੇ ਹਨ। ਚਾਹੇ ਇਹ ਪਚਨ ਦੇ ਲਈ ਹੋਵੇ, ਦਿਲ ਦੀ ਸਿਹਤ ਲਈ ਜਾਂ ਵਜ਼ਨ ਘਟਾਉਣ ਲਈ, ਚੀਆ ਸੀਡਸ ਹਰ ਤਰੀਕੇ ਨਾਲ ਫਾਇਦੇਮੰਦ ਹਨ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਹ ਸੀਡਸ ਖਾਣ ਨਾਲ ਸਾਡੇ ਸਰੀਰ ਨੂੰ ਹੋਰ ਕੀ-ਕੀ ਫਾਇਦੇ ਮਿਲਦੇ ਹਨ। 

ਹੈਲਦੀ ਹਾਰਡ ਲਈ ਲਾਭਕਾਰੀ 
- ਚੀਆ ਸੀਡਸ ਵਿਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ ਜੋ ਕਿ ਖੂਨ ਦੇ ਦਬਾਅ ਨੂੰ ਕਾਬੂ ਕਰਦੇ ਹਨ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

ਮਜ਼ਬੂਤ ਹੱਡੀਆਂ ਲਈ ਕੈਲਸ਼ੀਅਮ ਦਾ ਸਰੋਤ
- ਇਹ ਬੀਜ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

ਭਾਰ ਘਟਾਉਣ ਵਿਚ ਮਦਦਗਾਰ
ਚੀਆ ਸੀਡਸ ਪਾਣੀ ਵਿਚ ਭਿਜ ਕੇ ਜੈਲੀ ਵਰਗੇ ਹੋ ਜਾਂਦੇ ਹਨ, ਜੋ ਪੇਟ ਨੂੰ ਦੇਰ ਤੱਕ ਭਰਿਆ ਹੋਇਆ ਮਹਿਸੂਸ ਕਰਾਉਂਦੇ ਹਨ। ਇਸ ਨਾਲ ਭੁੱਖ ਘੱਟ ਲੱਗਦੀ ਹੈ।

ਹਾਜ਼ਮੇ ਨੂੰ ਕਰੇ ਠੀਕ 
- ਇਨ੍ਹਾਂ ਵਿਚ ਜ਼ਿਆਦਾ ਮਾਤਰਾ ਵਿਚ ਫਾਈਬਰ ਹੁੰਦਾ ਹੈ, ਜੋ ਹਾਜ਼ਮੇ ਨੂੰ ਠੀਕ ਰੱਖਦਾ ਹੈ ਤੇ ਕਬਜ਼ ਤੋਂ ਰਹਾਤ ਦਿੰਦੀ ਹੈ।

ਚਮਕਦਾਰ ਸਕਿਨ ਤੇ ਵਾਲਾਂ ਲਈ ਵਧੀਆ
- ਇਹ ਐਂਟੀ-ਆਕਸੀਡੈਂਟਸ ਅਤੇ ਓਮੇਗਾ-3 ਨਾਲ ਭਰਪੂਰ ਹਨ ਜੋ ਸਕਿਨ ਨੂੰ ਨਰਮ ਤੇ ਨਿਖਰੀ ਬਣਾਉਂਦੇ ਹਨ।

ਬਲੱਡ ਸ਼ੂਗਰ ਨੂੰ ਕਰੇ ਕੰਟ੍ਰੋਲ 
- ਚੀਆ ਸੀਡਸ ਖਾਣ ਨਾਲ ਖੂਨ ਵਿਚ ਸ਼ੱਕਰ ਦੀ ਮਾਤਰਾ ਹੌਲੀ-ਹੌਲੀ ਵਧਦੀ ਹੈ, ਜਿਸ ਨਾਲ ਸ਼ੂਗਰ ਪੇਸ਼ੇਨਟਸ ਨੂੰ ਲਾਭ ਹੁੰਦਾ ਹੈ।

ਪਾਣੀ ਦੀ ਘਾਟ ਪੂਰੀ ਕਰੇ
- ਇਹ ਬੀਜ ਪਾਣੀ ਨੂੰ ਸੋਖ ਕੇ ਸਰੀਰ ਨੂੰ ਹਾਈਡਰੇਟ ਰੱਖਣ ਵਿਚ ਸਹਾਇਤਾ ਕਰਦੇ ਹਨ, ਖਾਸ ਕਰਕੇ ਗਰਮੀਆਂ ਵਿੱਚ।

ਚੀਆ ਸੀਡਸ ਵਰਤਣ ਦਾ ਤਰੀਕਾ :- 
- ਇੱਕ ਚਮਚਾ ਚੀਆ ਸੀਡਸ 1 ਕੱਪ ਪਾਣੀ ਵਿਚ ਭਿਓਂ ਕੇ 30 ਮਿੰਟ ਰੱਖੋ। ਫਿਰ ਇਸ ਨੂੰ ਤੁਸੀਂ ਨਿੰਬੂ ਪਾਣੀ, ਦੁੱਧ, ਸਮੂਦੀ, ਦਹੀਂ ਜਾਂ ਜੂਸ ਵਿਚ ਮਿਲਾ ਕੇ ਵੀ ਪੀ ਸਕਦੇ ਹੋ।

ਨੋਟ:- ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  


author

Sunaina

Content Editor

Related News