ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਕਰੋ ਇਹ ਕੰਮ, ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
Wednesday, Dec 11, 2024 - 01:36 PM (IST)
ਹੈਲਥ ਡੈਸਕ - ਸਿਹਤਮੰਦ ਜੀਵਨ ਜਾਂਚ ਦੇ ਲਈ ਸਿਰਫ ਪੋਸ਼ਟਿਕ ਭੋਜਨ ਖਾਣਾ ਹੀ ਨਹੀਂ, ਸਗੋਂ ਉਸ ਦੇ ਬਾਅਦ ਦੀਆਂ ਆਦਤਾਂ ਵੀ ਮਹੱਤਵਪੂਰਨ ਹੁੰਦੀਆਂ ਹਨ। ਖਾਣੇ ਤੋਂ ਤੁਰੰਤ ਬਾਅਦ ਕੁਝ ਗਲਤ ਕਦਮ ਸਰੀਰ ’ਚ ਅਜੀਰਣ, ਗੈਸ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਅਜਿਹੀਆਂ ਆਦਤਾਂ ਨੂੰ ਸਮਝਣਾ ਅਤੇ ਉਨ੍ਹਾਂ ਤੋਂ ਬਚਣਾ ਬਹੁਤ ਜਰੂਰੀ ਹੈ। ਹੇਠਾਂ ਅਜਿਹੀਆਂ ਕੁਝ ਗੱਲਾਂ ਤੇ ਜ਼ੋਰ ਦਿੱਤਾ ਗਿਆ ਹੈ, ਜੋ ਖਾਣੇ ਤੋਂ ਤੁਰੰਤ ਬਾਅਦ ਨਹੀਂ ਕਰਨੀ ਚਾਹੀਦੀਆਂ।
ਨਾ ਕਰੋ ਇਹ ਗਲਤੀਆਂ :-
ਤੁਰੰਤ ਪਾਣੀ ਪੀਣਾ
- ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਚਨ ਰਸ ਪਤਲੇ ਹੋ ਸਕਦੇ ਹਨ, ਜਿਸ ਕਾਰਨ ਪਚਨ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਇਹ ਗੈਸ ਜਾਂ ਅਸਹਿਜਤਾ ਪੈਦਾ ਕਰ ਸਕਦਾ ਹੈ। ਇਸ ਲਈ ਖਾਣੇ ਤੋਂ ਘੱਟੋ-ਘੱਟ 30 ਮਿੰਟ ਬਾਅਦ ਪਾਣੀ ਪੀਓ।
ਫਲ ਖਾਣਾ
- ਫਲਾਂ ’ਚ ਮੌਜੂਦ ਫਰਕਟੋਜ਼ ਅਤੇ ਫਾਈਬਰ ਦਾ ਪਚਨ ਹੌਲੀ ਹੁੰਦਾ ਹੈ। ਖਾਣੇ ਤੋਂ ਤੁਰੰਤ ਬਾਅਦ ਫਲ ਖਾਣਾ ਪਚਨ ਸਮੱਸਿਆਵਾਂ ਜਾਂ ਗੈਸ ਪੈਦਾ ਕਰ ਸਕਦਾ ਹੈ। ਇਸ ਲਈ ਫਲ ਖਾਣੇ ਲਈ ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ ਘੱਟੋ-ਘੱਟ 1 ਘੰਟੇ ਬਾਅਦ ਖਾਓ।
ਚਾਹ ਜਾਂ ਕਾਫੀ ਪੀਣਾ
- ਚਾਹ ’ਚ ਟੈਨਿਨ ਅਤੇ ਕਾਫੀ ’ਚ ਕੈਫੀਨ ਪਚਨ 'ਤੇ ਅਸਰ ਕਰ ਸਕਦਾ ਹੈ ਅਤੇ ਸਰੀਰ ’ਚ ਲੋਹੇ ਦੇ ਸ਼ੋਸ਼ਣ ਨੂੰ ਰੋਕ ਸਕਦਾ ਹੈ। ਇਹ ਖਾਸ ਤੌਰ 'ਤੇ ਅਨੀਮੀਆ ਵਾਲੇ ਲੋਕਾਂ ਲਈ ਮੁਸੀਬਤ ਬਣ ਸਕਦਾ ਹੈ। ਇਸ ਲਈ ਚਾਹ ਜਾਂ ਕਾਫੀ ਪੀਣ ਲਈ ਖਾਣੇ ਤੋਂ 1 ਘੰਟੇ ਬਾਅਦ ਦਾ ਸਮਾਂ ਚੁਣੋ।
ਤੁਰੰਤ ਸੌਣਾ
- ਖਾਣੇ ਤੋਂ ਤੁਰੰਤ ਬਾਅਦ ਸੌਣ ਨਾਲ ਗੈਸਟ੍ਰਿਕ ਰੀਫਲਕਸ (ਅਮਲ ਚੜ੍ਹਨਾ) ਜਾਂ ਅਸਹਿਜਤਾ ਹੋ ਸਕਦੀ ਹੈ। ਇਹ ਪੇਟ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸੌਣ ਤੋਂ ਪਹਿਲਾਂ ਘੱਟੋ-ਘੱਟ 2-3 ਘੰਟੇ ਦਾ ਸਮਾਂ ਰੱਖੋ।
ਤੁਰੰਤ ਨਹਾਉਣਾ
- ਨਹਾਉਣ ਨਾਲ ਖੂਨ ਪੇਟ ਦੀ ਬਜਾਏ ਸਕਿਨ ਵੱਲ ਵੱਧ ਜਾਂਦਾ ਹੈ, ਜਿਸ ਕਾਰਨ ਪਚਨ ਪ੍ਰਕਿਰਿਆ ਹੌਲੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਖਾਣੇ ਤੋਂ ਘੱਟੋ-ਘੱਟ 1 ਘੰਟੇ ਬਾਅਦ ਨਹਾਓ।
ਤੁਰੰਤ ਕਸਰਤ ਕਰੋ
- ਖਾਣੇ ਤੋਂ ਬਾਅਦ ਭਾਰੀ ਸਰੀਰਕ ਕਸਰਤ ਕਰਨਾ ਪੇਟ ਦਰਦ, ਅਜੀਰਣ ਅਤੇ ਗੈਸ ਬਣਨ ਦਾ ਕਾਰਨ ਬਣ ਸਕਦਾ ਹੈ। ਇਸ ਲਈ ਭਾਰੀ ਕਸਰਤ ਤੋਂ ਪਹਿਲਾਂ 2-3 ਘੰਟੇ ਰੁਕੋ ਪਰ ਹੌਲੀ ਹਲਚਲ (ਜਿਵੇਂ ਹਲਕਾ ਤੁਰਨਾ) ਫਾਇਦਿਆਂ ਵਾਲਾ ਹੋ ਸਕਦਾ ਹੈ।
ਸਿਗਰੇਟ ਨਾ ਪੀਣਾ
- ਖਾਣੇ ਤੋਂ ਤੁਰੰਤ ਬਾਅਦ ਸਿਗਰੇਟਨੋਸ਼ੀ ਕਰਨਾ ਸਿਹਤ ਲਈ ਦੋਹਰੇ ਨੁਕਸਾਨਦਾਇਕ ਹੁੰਦਾ ਹੈ, ਕਿਉਂਕਿ ਇਸ ਸਮੇਂ ਸਰੀਰ ਧੂੰਏ ਦੀ ਖਰਾਬ ਗੈਸਾਂ ਨੂੰ ਜ਼ਿਆਦਾ ਜਲਦੀ ਐਬਜ਼ੋਰਬ ਕਰਦਾ ਹੈ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ