ਸਰੀਰ ’ਚ ਦਿਸਣ ਵਾਲੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

Sunday, Oct 20, 2024 - 04:25 PM (IST)

ਹੈਲਥ ਡੈਸਕ - ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਬੀ-12 ਬਹੁਤ ਜ਼ਰੂਰੀ ਹੈ। ਵਿਟਾਮਿਨ ਬੀ-12 ਦੀ ਕਮੀ ਨਾਲ ਕਈ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਦੱਸ ਦਈਏ ਕਿ ਵਿਟਾਮਿਨ ਬੀ-12 ਦੀ ਕਮੀ ਕਾਰਨ ਦਿਮਾਗੀ ਪ੍ਰਣਾਲੀ ਅਤੇ ਦਿਮਾਗ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਸਰੀਰ ’ਚ ਲਾਲ ਰਕਤਾਣੂਆਂ ਦੀ ਕਮੀ ਹੋ ਜਾਂਦੀ ਹੈ ਅਤੇ ਬੁਢਾਪੇ ਵਿਚ ਭੁੱਲਣ ਵਾਲੀ ਬਿਮਾਰੀ ਡਿਮੈਂਸ਼ੀਆ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਵਿਟਾਮਿਨ ਬੀ-12 ਦੀ ਕਮੀ ਨਾਲ ਹੱਡੀਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਵਿਟਾਮਿਨ ਬੀ-12 ਦੀ ਕਮੀ ਹੁੰਦੀ ਹੈ, ਉਨ੍ਹਾਂ ’ਚ ਵੀ ਅਨੀਮੀਆ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਆਪਣੇ ਸਰੀਰ 'ਚ ਇਨ੍ਹਾਂ 'ਚੋਂ ਕੋਈ ਵੀ ਲੱਛਣ ਦੇਖਦੇ ਹੋ ਤਾਂ ਸਮਝ ਲਓ ਕਿ ਵਿਟਾਮਿਨ ਬੀ-12 ਦੀ ਕਮੀ ਹੈ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਭਾਰੀ ਹੋ ਸਕਦਾ ਹੈ।

ਇਸ ਦੇ ਲੱਛਣ :

- ਚਮੜੀ ਦਾ ਪੀਲਾ ਪੈਣਾ

- ਜੀਭ 'ਚ ਦਾਣੇ ਜਾਂ ਲਾਲ ਹੋਣਾ

- ਮੂੰਹ 'ਚ ਛਾਲਿਆਂ ਦੀ ਸਮੱਸਿਆ

- ਅੱਖਾਂ ਦੀ ਰੋਸ਼ਨੀ ਘਟਣਾ

- ਡਿਪਰੈਸ਼ਨ, ਕਮਜ਼ੋਰੀ ਅਤੇ ਸੁਸਤੀ

- ਸਾਹ ਫੁੱਲਣਾ

- ਸਿਰ ਦਰਦ ਅਤੇ ਕੰਨ ਵੱਜਣਾ

- ਭੁੱਖ ਨਾ ਲੱਗਣਾ

ਵਿਟਾਮਿਨ B ਦੀ ਕਮੀ ਨਾਲ ਹੋਣ ਵਾਲੀਆਂ ਸਮੱਸਿਆਵਾਂ :

1. ਡਿਮੇਂਸ਼ੀਆ

ਵਿਟਾਮਿਨ ਬੀ12 ਦੀ ਕਮੀ ਕਾਰਨ ਡਿਮੇਂਸ਼ੀਆ ਦਾ ਮੁੱਖ ਕਾਰਨ ਐਮਨੀਸ਼ੀਆ ਹੈ। ਸਰੀਰ ਵਿਚ ਵਿਟਾਮਿਨ ਬੀ-12 ਦੀ ਕਮੀ ਦਾ ਦਿਮਾਗ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਡਿਮੇਂਸ਼ੀਆ ਇਕ ਅਜਿਹੀ ਬਿਮਾਰੀ ਹੈ ਜੋ ਵਿਟਾਮਿਨ ਬੀ-12 ਦੀ ਕਮੀ ਕਾਰਨ ਵਧਦੀ ਹੈ। ਡਿਮੇਂਸ਼ੀਆ ਤੁਹਾਡੀ ਸੋਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।

2. ਅਨੀਮੀਆ

ਜੇਕਰ ਸਰੀਰ 'ਚ ਵਿਟਾਮਿਨ ਬੀ-12 ਦੀ ਮਾਤਰਾ ਘੱਟ ਹੋਵੇ ਤਾਂ ਅਨੀਮੀਆ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਦਰਅਸਲ, ਵਿਟਾਮਿਨ ਬੀ-12 ਦੀ ਕਮੀ ਦੇ ਕਾਰਨ ਲਾਲ ਰਕਤਾਣੂਆਂ ਦਾ ਉਤਪਾਦਨ ਵੀ ਘੱਟ ਜਾਂਦਾ ਹੈ। ਅਜਿਹੇ 'ਚ ਹੀਮੋਗਲੋਬਿਨ ਵੀ ਘੱਟ ਹੋਣ ਲੱਗਦਾ ਹੈ ਅਤੇ ਅਨੀਮੀਆ ਦਾ ਡਰ ਰਹਿੰਦਾ ਹੈ। ਸਮੇਂ ਸਿਰ ਜਾਂਚ ਨਾ ਹੋਣ 'ਤੇ ਕਈ ਵਾਰ ਮਾਮਲਾ ਗੰਭੀਰ ਬਣ ਜਾਂਦਾ ਹੈ।

3. ਜੋੜਾਂ ਅਤੇ ਹੱਡੀਆਂ 'ਚ ਦਰਦ 

ਵਿਟਾਮਿਨ ਬੀ-12 ਸਾਡੇ ਸਰੀਰ ਦੇ ਹਰ ਹਿੱਸੇ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਮਦਦ ਕਰਦਾ ਹੈ। ਵਿਟਾਮਿਨ ਬੀ-12 ਦੀ ਕਮੀ ਕਾਰਨ ਹੱਡੀਆਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ। ਵਿਟਾਮਿਨ ਬੀ-12 ਦੀ ਕਮੀ ਕਾਰਨ ਹੱਡੀਆਂ ਨਾਲ ਸਬੰਧਤ ਕਮਰ ਅਤੇ ਪਿੱਠ ’ਚ ਦਰਦ ਹੁੰਦਾ ਹੈ।

4. ਮਾਨਸਿਕ ਰੋਗ

ਵਿਟਾਮਿਨ ਬੀ-12 ਸਾਡੇ ਦਿਮਾਗ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਵਿਟਾਮਿਨ ਬੀ-12 ਦੀ ਕਮੀ ਭੁੱਲਣ ਅਤੇ ਉਲਝਣ ਦੇ ਜੋਖਮ ਨੂੰ ਵਧਾਉਂਦੀ ਹੈ। ਕਈ ਵਾਰ ਲੋਕ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ ਪਰ ਲੰਬੇ ਸਮੇਂ ਤੱਕ ਵਿਟਾਮਿਨ ਬੀ-12 ਦੀ ਕਮੀ ਨਾਲ ਨਜਿੱਠਣਾ ਸਹੀ ਨਹੀਂ ਹੈ, ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

5. ਨਰਵਸ ਸਿਸਟਮ ਨੂੰ ਹੁੰਦੈ ਨੁਕਸਾਨ 

ਸਰੀਰ 'ਚ ਵਿਟਾਮਿਨ ਬੀ-12 ਦੀ ਕਮੀ ਹੋਣ ਕਾਰਨ ਸਾਡਾ ਪੂਰਾ ਨਰਵਸ ਸਿਸਟਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਸਰੀਰ ਦੇ ਹਰ ਹਿੱਸੇ ਤੱਕ ਖੂਨ ਪਹੁੰਚਾਉਣ 'ਚ ਵੀ ਪਰੇਸ਼ਾਨੀ ਹੁੰਦੀ ਹੈ। ਵਿਟਾਮਿਨ ਬੀ-12 ਦੀ ਕਮੀ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਤੁਹਾਨੂੰ ਜੀਵਨ ਭਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Sunaina

Content Editor

Related News