ਤਿਉਹਾਰੀ ਸੀਜ਼ਨ ’ਚ ਕਿਤੇ ਵਧ ਨਾ ਜਾਵੇ ਸ਼ੂਗਰ ਲੈਵਲ, ਡਾਇਬੀਟੀਜ਼ ਰੋਗੀ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ

Thursday, Oct 24, 2024 - 06:24 PM (IST)

ਹੈਲਥ ਡੈਸਕ - ਦੀਵਾਲੀ ਨੂੰ 'ਰੋਸ਼ਨੀਆਂ ਦਾ ਤਿਉਹਾਰ' ਕਿਹਾ ਜਾਂਦਾ ਹੈ ਅਤੇ ਇਹ ਭਾਰਤ ’ਚ ਮਨਾਏ ਜਾਣ ਵਾਲੇ ਪ੍ਰਮੁੱਖ ਤਿਉਹਾਰਾਂ ’ਚੋਂ ਇਕ ਹੈ। ਹਰ ਕੋਈ ਇਸ ਤਿਉਹਾਰ ਦੀ ਬੇਸਬਰੀ ਨਾਲ ਉਡੀਕ ਕਰਦਾ ਹੈ ਜੋ ਲੋਕਾਂ ’ਚ ਖੁਸ਼ੀ, ਜਸ਼ਨ ਅਤੇ ਏਕਤਾ ਦੀ ਭਾਵਨਾ ਲਿਆਉਂਦਾ ਹੈ। ਘਰਾਂ ਦੀ ਸਜਾਵਟ, ਰੋਸ਼ਨੀ, ਪਰਿਵਾਰ ਅਤੇ ਦੋਸਤਾਂ ਨਾਲ ਸੁਆਦੀ ਮਠਿਆਈਆਂ ਅਤੇ ਸੁਆਦੀ ਪਕਵਾਨ ਖਾਣਾ ਇਸ ਤਿਉਹਾਰ ਨੂੰ ਹੋਰ ਵੀ ਖਾਸ ਬਣਾਉਂਦੇ ਹਨ। ਹਾਲਾਂਕਿ, ਤਿਉਹਾਰਾਂ ਦੇ ਦੌਰਾਨ, ਸਾਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਖਾਸ ਤੌਰ 'ਤੇ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਦੀਵਾਲੀ ਦੌਰਾਨ ਆਪਣੇ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਦੀਵਾਲੀ ਦੇ ਤਿਉਹਾਰ ’ਚ ਕਈ ਤਰ੍ਹਾਂ ਦੇ ਮਿੱਠੇ ਅਤੇ ਸਵਾਦਿਸ਼ਟ ਪਕਵਾਨ ਹੁੰਦੇ ਹਨ, ਅਸਲ ’ਚ ਦੀਵਾਲੀ ਦਾ ਤਿਉਹਾਰ ਮਠਿਆਈਆਂ ਤੋਂ ਬਿਨਾਂ ਅਧੂਰਾ ਹੀ ਰਹਿੰਦਾ ਹੈ ਪਰ ਸ਼ੂਗਰ ਦੀ ਸਥਿਤੀ ’ਚ, ਮਿਠਾਈਆਂ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ, ਜਿਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ। ਸਿਰਫ਼ ਮਠਿਆਈਆਂ ਹੀ ਨਹੀਂ, ਸ਼ੂਗਰ ਦੇ ਮਰੀਜ਼ਾਂ ਨੂੰ ਹੋਰ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੇਵਨ ਬਾਰੇ ਵੀ ਵਿਸ਼ੇਸ਼ ਤੌਰ 'ਤੇ ਸਾਵਧਾਨ ਰਹਿਣ ਦੀ ਲੋੜ ਹੈ।

ਕਿਤੇ ਵੱਧ ਨਾ ਜਾਵੇ ਸ਼ੂਗਰ ਦਾ ਲੈਵਲ?

ਪਿਛਲੇ ਕੁਝ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਤਿਉਹਾਰਾਂ ਦੇ ਮੌਸਮ 'ਚ ਜ਼ਿਆਦਾਤਰ ਸ਼ੂਗਰ ਦੇ ਮਰੀਜ਼ ਬਲੱਡ ਸ਼ੂਗਰ ਵਧਣ ਦੀ ਸ਼ਿਕਾਇਤ ਕਰਦੇ ਹਨ। ਇਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਲਾਪਰਵਾਹੀ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਦੇ ਮਨ ’ਚ ਅਕਸਰ ਇਹ ਸਵਾਲ ਹੁੰਦਾ ਹੈ, 'ਕੀ ਉਹ ਸ਼ੂਗਰ ’ਚ ਮਿਠਾਈ ਖਾ ਸਕਦੇ ਹਨ?' ਆਓ ਜਾਣਦੇ ਹਾਂ ਇਸ ਸਬੰਧੀ ਡਾਕਟਰ ਦੀ ਕੀ ਸਲਾਹ ਹੈ?

ਕੀ ਹੈ ਮਾਹਿਰਾਂ ਦੀ ਸਲਾਹ ?

ਮਾਹਿਰਾਂ ਅਨੁਸਾਰ ਕਿ ਜਿਨ੍ਹਾਂ ਲੋਕਾਂ ਨੂੰ ਬਲੱਡ ਸ਼ੂਗਰ ਦੀ ਸਮੱਸਿਆ ਹੈ ਜਾਂ ਜੋ ਲੋਕ ਇਨਸੁਲਿਨ ਲੈ ਰਹੇ ਹਨ, ਉਨ੍ਹਾਂ ਨੂੰ ਅਜਿਹੀ ਕੋਈ ਵੀ ਚੀਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ। ਮਿਠਾਈਆਂ, ਕਾਰਬੋਹਾਈਡਰੇਟ ਜਾਂ ਖੰਡ ਵਾਲੀਆਂ ਚੀਜ਼ਾਂ ਤੁਹਾਡੀਆਂ ਪੇਚੀਦਗੀਆਂ ਨੂੰ ਵਧਾ ਸਕਦੀਆਂ ਹਨ।

ਤਿਉਹਾਰਾਂ ਦੌਰਾਨ ਬਲੱਡ ਸ਼ੂਗਰ ਨੂੰ ਕੰਟਰੋਲ ’ਚ ਰੱਖਣ ਲਈ, ਸਿਹਤਮੰਦ ਅਤੇ ਪੌਸ਼ਟਿਕ ਆਹਾਰ ਖਾਣਾ, ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹਿਣਾ ਅਤੇ ਬਲੱਡ ਸ਼ੂਗਰ ਦੀ ਨਿਯਮਤ ਜਾਂਚ ਕਰਦੇ ਰਹਿਣਾ ਜ਼ਰੂਰੀ ਹੈ।

ਦੀਵਾਲੀ ਦੇ ਦੌਰਾਨ ਕਿਵੇਂ ਹੋਣਾ ਚਾਹੀਦੈ ਖਾਣ-ਪੀਣ?

ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਮਠਿਆਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਦਾ ਸ਼ੂਗਰ ਲੈਵਲ ਅਕਸਰ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਚੀਨੀ ਦੀ ਬਜਾਏ ਗੁੜ ਅਤੇ ਸੁੱਕੇ ਮੇਵੇ ਤੋਂ ਬਣੀ ਮਿਠਾਈ ਦਾ ਸੇਵਨ ਸੰਜਮ ਨਾਲ ਕੀਤਾ ਜਾ ਸਕਦਾ ਹੈ।

ਭੋਜਨ ’ਚ ਫਾਈਬਰ ਨਾਲ ਭਰਪੂਰ ਚੀਜ਼ਾਂ ਦੀ ਮਾਤਰਾ ਵਧਾਓ, ਤਾਂ ਜੋ ਮਿਠਾਈਆਂ ਖਾਣ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਦਿਨ ਭਰ ਖੂਬ ਪਾਣੀ ਪੀਣਾ ਜ਼ਰੂਰੀ ਹੈ, ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨਾ ਆਸਾਨ ਹੋ ਸਕਦਾ ਹੈ। ਰਿਫਾਇੰਡ ਆਟੇ ਦੀ ਬਜਾਏ ਪੂਰੇ ਅਨਾਜ ਦੇ ਆਟੇ ਨਾਲ ਤਿਆਰ ਕੀਤੇ ਪਕਵਾਨਾਂ ਦਾ ਸੇਵਨ ਕਰਨਾ ਚਾਹੀਦਾ ਹੈ।


 


Sunaina

Content Editor

Related News