ਹੁਣ Full Energy ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ, ਆ ਗਿਆ ਹਰਬਲਾਈਫ਼ ਦਾ ਜ਼ੀਰੋ ਸ਼ੂਗਰ ਵਾਲਾ Liftoff
Tuesday, Nov 25, 2025 - 05:14 PM (IST)
ਜਲੰਧਰ- ਅੱਜ ਦੇ ਤੇਜ਼ ਰਫ਼ਤਾਰ ਭਰੇ ਜੀਵਨ ਵਿੱਚ ਸਾਡੇ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਹੋ ਜਾਂਦੀ ਹੈ ਤੇ ਖਤਮ ਕਾਫ਼ੀ ਦੇਰ ਨਾਲ ਹੁੰਦੀ ਹੈ। ਪੇਸ਼ਾਵਰ ਜ਼ਿੰਮੇਵਾਰੀਆਂ, ਪਰਿਵਾਰਕ ਫਰਜ਼ ਤੇ ਨਿੱਜੀ ਟੀਚਿਆਂ ਵਿਚਕਾਰ ਸੰਤੁਲਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ। ਇਸੇ ਲਈ ਲੋਕ ਅੱਜ-ਕੱਲ੍ਹ ਸਮਝਦਾਰੀ ਨਾਲ ਇਹੋ ਜਿਹੇ ਤਰੀਕੇ ਲੱਭ ਰਹੇ ਹਨ ਜੋ ਉਨ੍ਹਾਂ ਨੂੰ ਸਾਰਾ ਦਿਨ ਊਰਜਾ ਨਾਲ ਭਰੇ ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਕਰਨ।
ਇਸ ਬਦਲਦੇ ਜੀਵਨ ਢੰਗ ਨੂੰ ਸਮਝਦੇ ਹੋਏ, ਭਾਰਤ ਦੀ ਪ੍ਰਮੁੱਖ ਹੈਲਥ ਅਤੇ ਵੈਲਨੈੱਸ ਕੰਪਨੀ ਹਰਬਲਾਈਫ ਇੰਡੀਆ ਨੇ ਲਾਂਚ ਕੀਤਾ ਹੈ ਲਿਫਟ ਆਫ (Liftoff)। ਇਹ ਇਕ ਤਾਜ਼ਗੀ ਭਰਿਆ ਐਫਰਵੇਸੈਂਟ ਡ੍ਰਿੰਕ, ਜਿਸ ਵਿਚ ਕੈਫੀਨ ਹੈ ਜੋ ਤੁਹਾਨੂੰ ਉਰਜਾ ਤੇ ਚੁਸਤੀ ਮਹਿਸੂਸ ਕਰਵਾਉਂਦਾ ਹੈ ਤੇ ਇਸ ਵਿਚ ਜ਼ੀਰੋ ਐਡਿਡ ਸ਼ੂਗਰ ਹੈ। ਵਾਟਰਮੈਲਨ (ਤਰਬੂਜ਼) ਫਲੇਵਰ ਵਿੱਚ ਉਪਲਬਧ, ਇਹ ਡ੍ਰਿੰਕ ਉਨ੍ਹਾਂ ਲਈ ਬਣਾਇਆ ਗਿਆ ਹੈ ਜੋ ਸਰਗਰਮ ਤੇ ਸੰਤੁਲਿਤ ਜੀਵਨਸ਼ੈਲੀ ਬਰਕਰਾਰ ਰੱਖਣਾ ਚਾਹੁੰਦੇ ਹਨ।
ਆਧੁਨਿਕ ਜੀਵਨ ਲਈ ਆਸਾਨ ਪੋਸ਼ਣ
ਅੱਜ ਦੇ ਵਿਅਸਤ ਜੀਵਨ ਵਿੱਚ ਇਹੋ ਜਿਹੇ ਪੋਸ਼ਣ ਦੀ ਲੋੜ ਵਧ ਰਹੀ ਹੈ ਜੋ ਲਿਜਾਣ ਵਿੱਚ ਆਸਾਨ, ਤਿਆਰ ਕਰਨ ਵਿੱਚ ਤੇਜ਼ ਤੇ ਆਧੁਨਿਕ ਸਿਹਤ ਦੀਆਂ ਲੋੜਾਂ ਦੇ ਮੁਤਾਬਕ ਹੋਵੇ। ਲਿਫਟ ਆਫ ਇਸੇ ਲੋੜ ਨੂੰ ਪੂਰਾ ਕਰਦਾ ਹੈ। ਇਹ ਇਕ ਆਸਾਨ ਪਾਊਡਰ ਫਾਰਮ ਵਿੱਚ ਛੋਟੀ ਸੈਸ਼ੇ ਪੈਕਿੰਗ ਵਿੱਚ ਆਉਂਦਾ ਹੈ। ਸਿਰਫ਼ ਇਕ ਸੈਸ਼ੇ ਇਕ ਗਲਾਸ ਪਾਣੀ ਵਿੱਚ ਪਾਓ, ਹਿਲਾਓ ਤੇ ਮਿਲੇਗਾ ਤੁਰੰਤ ਤਾਜ਼ਗੀ ਭਰਿਆ ਡਰਿੰਕ।
ਇਹ ਨਵਾਂ ਉਤਪਾਦ ਹਰਬਲਾਈਫ ਦੇ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਜੋ ਵਿਗਿਆਨ ਅਧਾਰਿਤ ਪੋਸ਼ਣ ‘ਤੇ ਕੇਂਦ੍ਰਿਤ ਹੈ ਅਤੇ ਅੱਜ ਦੇ ਸਰਗਰਮ ਤੇ ਗਤੀਸ਼ੀਲ ਜੀਵਨ ਨਾਲ ਮੇਲ ਖਾਂਦਾ ਹੈ। ਲਿਫਟ ਆਫ ਨਾਲ, ਕੰਪਨੀ ਨੇ ਭਾਰਤ ਦੇ ਨਿਊਟ੍ਰਾਸਿਊਟੀਕਲ ਬੇਵਰੇਜ ਸੈਗਮੈਂਟ ਵਿੱਚ ਆਪਣੀ ਮਜ਼ਬੂਤ ਪਹੁੰਚ ਹੋਰ ਵੀ ਵਧਾਈ ਹੈ, ਉਨ੍ਹਾਂ ਖਪਤਕਾਰਾਂ ਲਈ ਜੋ ਦਿਨ ਭਰ ਤਾਜ਼ਗੀ ਅਤੇ ਫੋਕਸ ਬਣਾਈ ਰੱਖਣਾ ਚਾਹੁੰਦੇ ਹਨ।
ਵਿਗਿਆਨ ਨਾਲ ਸਾਬਿਤ ਕੀਤੀ ਫਾਰਮੂਲੇਸ਼ਨ
ਲਿਫਟ ਆਫ ਵਿੱਚ ਮੌਜੂਦ ਕੈਫੀਨ ਤੁਹਾਨੂੰ ਤਾਕਤ ਦੇਣ, ਚੁਸਤ ਤੇ ਸਾਵਧਾਨ ਰਹਿਣ ਵਿੱਚ ਮਦਦ ਕਰਦਾ ਹੈ। ਇਹ ਕੁਦਰਤੀ ਤੌਰ ‘ਤੇ ਥਰਮੋਜੈਨਿਕ ਹੈ ਜੋ ਅਸਥਾਈ ਤੌਰ ‘ਤੇ ਮੈਟਾਬੋਲਿਜ਼ਮ ਵਧਾਉਂਦਾ ਹੈ। ਇਸ ਵਿੱਚ ਸ਼ਾਮਲ ਅਲਪਿਨੀਆ ਗਲਾਂਗਾ (Alpinia galanga) ਦਾ ਐਕਸਟ੍ਰੈਕਟ ਇਕਾਗਰਤਾ ਅਤੇ ਮਨ ਦੀ ਸ਼ਾਂਤੀ ਵਧਾਉਣ ਵਿੱਚ ਮਦਦਗਾਰ ਹੈ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ C ਅਤੇ B ਵਿਟਾਮਿਨਜ਼ ਦਾ ਸਮੂਹ (B1, B2, B3, B5, B6, B7, B12) ਹੈ, ਜੋ ਸਰੀਰ ਦੀ ਸਧਾਰਣ ਉਰਜਾ ਉਤਪਾਦਨ ਪ੍ਰਕਿਰਿਆ ਵਿੱਚ ਯੋਗਦਾਨ ਪਾਉਂਦਾ ਹੈ ਤੇ ਧਿਆਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸਾਰੇ ਤੱਤ ਹਰਬਲਾਈਫ ਦੇ ਸਬੂਤ-ਅਧਾਰਿਤ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ, ਜੋ ਖਪਤਕਾਰਾਂ ਦੀਆਂ ਬਦਲਦੀਆਂ ਲੋੜਾਂ ਨਾਲ ਕੰਪੈਟੀਬਲ ਹੈ।
ਸ਼ੁੱਧ ਤੇ ਪਾਰਦਰਸ਼ੀ ਤੱਤ
ਅੱਜ ਦੇ ਸਮੇਂ ‘ਚ ਖਪਤਕਾਰ ਕਲੀਨ ਲੇਬਲ (Clean Label) ਉਤਪਾਦਾਂ ਨੂੰ ਤਰਜੀਹ ਦੇ ਰਹੇ ਹਨ। ਲਿਫਟ ਆਫ ਵਿੱਚ ਕੋਈ ਐਡਿਡ ਸ਼ੂਗਰ ਨਹੀਂ ਹੈ, ਇਸ ਨੂੰ ਸਟਿਵੀਆ ਪੱਤਿਆਂ ਤੋਂ ਮਿਲਦੇ ਸਟਿਵਿਓਲ ਗਲਾਇਕੋਸਾਈਡ (Steviol Glycoside) ਨਾਲ ਮਿੱਠਾ ਕੀਤਾ ਗਿਆ ਹੈ, ਜੋ ਇਕ ਕੁਦਰਤੀ, ਕੈਲੋਰੀ-ਫ੍ਰੀ ਸਵੀਟਨਰ ਹੈ। ਇਸ ਪੇਯ ਦਾ ਰੰਗ ਬੀਟ ਰੂਟ ਪਾਊਡਰ ਤੋਂ ਆਉਂਦਾ ਹੈ ਅਤੇ ਇਸ ਵਿੱਚ ਕੋਈ ਆਰਟੀਫੀਸ਼ੀਅਲ ਰੰਗ ਜਾਂ ਪ੍ਰੀਜ਼ਰਵੇਟਿਵ ਨਹੀਂ ਮਿਲਾਇਆ ਗਿਆ। ਇਹ ਪਾਰਦਰਸ਼ਤਾ ਹਰਬਲਾਈਫ ਦੀ ਗੁਣਵੱਤਾ ਤੇ ਭਰੋਸੇਯੋਗਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਕਿ ਉੱਚ ਗੁਣਵੱਤਾ ਦੇ ਪੋਸ਼ਣਕਾਰੀ ਉਤਪਾਦ ਬਿਨਾਂ ਕਿਸੇ ਸਮਝੌਤੇ ਦੇ ਪ੍ਰਦਾਨ ਕਰਨਾ ਹੈ।
ਸਰਗਰਮ ਜੀਵਨ ਲਈ ਪ੍ਰੇਰਣਾ
ਲਾਂਚ ਮੌਕੇ ਹਰਬਲਾਈਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਜੈ ਖੰਨਾ ਨੇ ਕਿਹਾ, “ਇਹ ਲਾਂਚ ਸਾਡੇ ਉਸ ਲਗਾਤਾਰ ਵਾਅਦੇ ਦਾ ਹਿੱਸਾ ਹੈ ਜਿਸ ਦਾ ਮਕਸਦ ਖਪਤਕਾਰਾਂ ਨੂੰ ਨਵਾਂ ਤੇ ਇਨੋਵੇਟਿਵ ਡਾਈਟ ਸੌਲਿਊਸ਼ਨ ਦੇਣਾ ਹੈ। ਸਾਡਾ ਹਮੇਸ਼ਾ ਇਹੀ ਉਦੇਸ਼ ਰਿਹਾ ਹੈ ਕਿ ਬਦਲਦੇ ਜੀਵਨ ਢੰਗਾਂ ਦੇ ਅਨੁਸਾਰ ਅਜਿਹੇ ਉਤਪਾਦ ਪੇਸ਼ ਕੀਤੇ ਜਾਣ ਜੋ ਲੋਕਾਂ ਨੂੰ ਹੋਰ ਸਿਹਤਮੰਦ ਤੇ ਸਰਗਰਮ ਜੀਵਨ ਜੀਊਣ ਲਈ ਪ੍ਰੇਰਿਤ ਕਰਨ। ਲਿਫਟ ਆਫ ਇਕ ਵਿਗਿਆਨਕ ਤੌਰ ‘ਤੇ ਤਿਆਰ ਕੀਤਾ ਫਾਰਮੂਲਾ ਹੈ ਜੋ ਆਸਾਨੀ ਨਾਲ ਊਰਜਾ ਤੇ ਫੋਕਸ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਹਰਬਲਾਈਫ ਦੇ ਪੋਸ਼ਣ ਅਧਾਰਿਤ ਉਤਪਾਦਾਂ ਦੀ ਰੇਂਜ ਦਾ ਅਹਿਮ ਹਿੱਸਾ ਹੈ ਜੋ ਅੱਜ ਦੇ ਭਾਰਤੀ ਖਪਤਕਾਰਾਂ ਨਾਲ ਗਹਿਰਾ ਨਾਤਾ ਬਣਾਉਂਦਾ ਹੈ।”
ਭਾਰਤ ਵਿੱਚ ਪ੍ਰੀਵੇਂਟਿਵ ਵੈਲਨੈੱਸ (Preventive Wellness) ਤੇ ਐਕਟਿਵ ਲਿਵਿੰਗ (Active Living) ਦੀ ਵਧਦੀ ਮਹੱਤਤਾ ਨੂੰ ਦੇਖਦੇ ਹੋਏ, ਲਿਫਟ ਆਫ ਇਹ ਦਰਸਾਉਂਦਾ ਹੈ ਕਿ ਸਹੀ ਪੋਸ਼ਣ ਕਿਵੇਂ ਰੋਜ਼ਾਨਾ ਦੇ ਸੁਖਾਲੇ ਜੀਵਨ ਦਾ ਅਹਿਮ ਹਿੱਸਾ ਬਣ ਸਕਦਾ ਹੈ।
ਚੁਸਤ ਤੇ ਤਾਜ਼ਗੀ ਭਰਪੂਰ ਰਹਿਣ ਦਾ ਨਵਾਂ ਤਰੀਕਾ
ਅਖੀਰ ਵਿੱਚ ਲਿਫਟ ਆਫ ਦਾ ਮੰਤਵ ਹੈ ਸੰਤੁਲਨ। ਇਹ ਤੁਹਾਨੂੰ ਬਿਨਾਂ ਸ਼ੂਗਰ ਦੇ ਹਲਕੀ ਪਰ ਪ੍ਰਭਾਵਸ਼ਾਲੀ ਉਰਜਾ ਦਿੰਦਾ ਹੈ, ਤਾਂ ਜੋ ਤੁਸੀਂ ਆਪਣੇ ਦਿਨ ਦੀਆਂ ਸਾਰੀਆਂ ਚੁਣੌਤੀਆਂ ਲਈ ਚੁਸਤ, ਕੇਂਦ੍ਰਿਤ ਅਤੇ ਤਿਆਰ ਰਹੋ, ਕਿਉਂਕਿ ਊਰਜਾਵਾਨ ਰਹਿਣ ਦਾ ਮਤਲਬ ਜ਼ਿਆਦਾ ਕੰਮ ਕਰਨਾ ਨਹੀਂ, ਬਲਕਿ ਫੋਕਸ ਤੇ ਸਪਸ਼ਟਤਾ ਨਾਲ ਹੋਰ ਚੰਗੇ ਤਰੀਕੇ ਨਾਲ ਕਰਨਾ ਹੈ।
ਲਿਫਟ ਆਫ ਦੇ ਹਰ ਸਰਵਿੰਗ ਵਿੱਚ 80 ਮਿ.ਗ੍ਰਾ. ਕੈਫੀਨ ਹੁੰਦੀ ਹੈ ਜੋ ਮੈਟਾਬੋਲਿਜ਼ਮ ਅਸਥਾਈ ਤੌਰ ‘ਤੇ ਵਧਾਉਂਦੀ ਹੈ ਅਤੇ ਥਕਾਵਟ ਘਟਾਉਂਦੀ ਹੈ। ਇਸ ਵਿੱਚ ਅਲਪਿਨੀਆ ਗਲਾਂਗਾ ਐਕਸਟ੍ਰੈਕਟ (300 ਮਿ.ਗ੍ਰਾ./ਸਰਵਿੰਗ), ਵਿਟਾਮਿਨ C ਅਤੇ B ਵਿਟਾਮਿਨਜ਼ ਦਾ ਸਮੇਲਨ ਮਾਨਸਿਕ ਚੁਸਤੀ ਅਤੇ ਸ਼ਾਂਤੀ ਨੂੰ ਵਧਾਉਣ ਵਿੱਚ ਸਹਾਇਕ ਹੈ। ਹਰਬਲਾਈਫ ਦੇ ਉਤਪਾਦ ਕਿਸੇ ਵੀ ਬਿਮਾਰੀ ਦੀ ਪਛਾਣ, ਇਲਾਜ ਜਾਂ ਰੋਕਥਾਮ ਲਈ ਨਹੀਂ ਹਨ। ਗਰਭਵਤੀ ਜਾਂ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਇਸ ਉਤਪਾਦ ਦੇ ਇਸਤੇਮਾਲ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ।
