Kidneys ਨੂੰ ਕਰੋ ਡੀਟੌਕਸ, ਡਾਇਟ ’ਚ ਸ਼ਾਮਲ ਕਰੋ ਇਹ 5 ਬਿਹਤਰੀਨ ਡ੍ਰਿੰਕਸ!
Sunday, Nov 03, 2024 - 01:22 PM (IST)
ਹੈਲਥ ਡੈਸਕ - Kidneys ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ, ਜੋ ਖੂਨ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਤੁਸੀਂ ਸਹੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਕੇ ਆਪਣੀ ਕਿਡਨੀ ਦੀ ਸਿਹਤ ਨੂੰ ਸੁਧਾਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਪੰਜ ਅਜਿਹੇ ਡਰਿੰਕਸ ਬਾਰੇ ਦੱਸ ਰਹੇ ਹਾਂ, ਜੋ ਕਿਡਨੀ ਨੂੰ ਡੀਟੌਕਸਫਾਈ ਕਰਨ ’ਚ ਮਦਦਗਾਰ ਸਾਬਤ ਹੋ ਸਕਦੇ ਹਨ।
ਪੜ੍ਹੋ ਇਹ ਵੀ ਖਬਰ -ਝੜਦੇ ਵਾਲਾਂ ਨੂੰ ਇਗਨੋਰ ਕਰਨਾ ਪੈ ਸਕਦੈ ਭਾਰੀ, ਜਾਣੋ ਕਿਹੜੀ ਸਮੱਸਿਆ ਦੇ ਹਨ ਸ਼ੁਰੂਆਤੀ ਸੰਕੇਤ
ਨਿੰਬੂ ਪਾਣੀ
ਸਵੇਰੇ 2 ਗਿਲਾਸ ਕੋਸੇ ਪਾਣੀ 'ਚ 1 ਨਿੰਬੂ ਮਿਲਾ ਕੇ ਪੀਣ ਨਾਲ ਕਿਡਨੀ ਦੀ ਸਿਹਤ 'ਚ ਸੁਧਾਰ ਹੁੰਦਾ ਹੈ। ਨਿੰਬੂ ’ਚ ਮੌਜੂਦ ਸਿਟਰਿਕ ਐਸਿਡ ਗੁਰਦੇ ਦੀ ਪੱਥਰੀ ਨੂੰ ਬਣਨ ਤੋਂ ਰੋਕਦਾ ਹੈ ਅਤੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ।
ਅਨਾਨਾਸ ਦਾ ਜੂਸ
ਰੋਜ਼ਾਨਾ ਇਕ ਗਲਾਸ ਤਾਜ਼ੇ ਅਨਾਨਾਸ ਦਾ ਜੂਸ ਪੀਣਾ ਗੁਰਦਿਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਨਾਨਾਸ ਦਾ ਜੂਸ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਗੁਰਦਿਆਂ ਨੂੰ ਸਾਫ਼ ਕਰਨ ’ਚ ਮਦਦ ਕਰਦਾ ਹੈ। ਤੁਸੀਂ ਇਸ ’ਚ ਪੁਦੀਨੇ ਦੀਆਂ ਪੱਤੀਆਂ ਮਿਲਾ ਕੇ ਵੀ ਪੌਸ਼ਟਿਕ ਜੂਸ ਬਣਾ ਸਕਦੇ ਹੋ।
ਪੜ੍ਹੋ ਇਹ ਵੀ ਖਬਰ -ਸਰਦੀਆਂ ’ਚ ਨਹੀਂ ਦਰਦ ਹੋਣਗੀਆਂ ਹੱਡੀਆਂ, ਖੁਰਾਕ ’ਚ ਸ਼ਾਮਲ ਕਰੋ ਇਹ ਸੁਪਰਫੂਡ
ਪਪੀਤਾ ਅਤੇ ਮੌਸੰਬੀ
ਪਪੀਤਾ ਅਤੇ ਮੌਸੰਬੀ ਦੋਵੇਂ ਹੀ ਕਿਡਨੀ ਲਈ ਬਹੁਤ ਫਾਇਦੇਮੰਦ ਹਨ। ਪਪੀਤੇ 'ਚ ਪਪੈਨ ਨਾਂ ਦਾ ਐਂਜ਼ਾਈਮ ਹੁੰਦਾ ਹੈ, ਜੋ ਕਿਡਨੀ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ, ਜਦਕਿ ਮੌਸੰਬੀ 'ਚ ਵਿਟਾਮਿਨ ਸੀ ਹੁੰਦਾ ਹੈ, ਜੋ ਕਿਡਨੀ ਦੀ ਸਿਹਤ ਨੂੰ ਵਧਾਵਾ ਦਿੰਦਾ ਹੈ। ਇਨ੍ਹਾਂ ਦੋਵਾਂ ਦਾ ਜੂਸ ਪੀਣ ਨਾਲ ਗੁਰਦੇ ਦੀ ਪੱਥਰੀ ਅਤੇ ਹੋਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਅਦਰਕ ਅਤੇ ਨਿੰਬੂ ਦੀ ਚਾਹ
ਅਦਰਕ ਅਤੇ ਨਿੰਬੂ ਦੋਵੇਂ ਹੀ ਕਿਡਨੀ ਲਈ ਫਾਇਦੇਮੰਦ ਹੁੰਦੇ ਹਨ। ਅਦਰਕ ਕਿਡਨੀ ਦੀ ਸੋਜ ਨੂੰ ਘੱਟ ਕਰਦਾ ਹੈ ਅਤੇ ਨਿੰਬੂ ਗੁਰਦਿਆਂ ਨੂੰ ਸਾਫ਼ ਰੱਖਦਾ ਹੈ। ਇਸ ਨੂੰ ਬਣਾਉਣ ਲਈ 1 ਕੱਪ ਪਾਣੀ 'ਚ 1 ਇੰਚ ਅਦਰਕ ਅਤੇ ਅੱਧਾ ਨਿੰਬੂ ਦਾ ਰਸ ਮਿਲਾ ਕੇ ਪੀਓ।
ਪੜ੍ਹੋ ਇਹ ਵੀ ਖਬਰ -ਔਰਤਾਂ ’ਚ ਵੱਧਦਾ ਮੋਟਾਪਾ ਤਾਂ ਇਸ ਸਮੱਸਿਆ ਦੇ ਹੋ ਸਕਦੇ ਹਨ ਲੱਛਣ, ਇੰਝ ਕਰੋ ਬਚਾਅ
ਪਾਣੀ
ਗੁਰਦਿਆਂ ਲਈ ਸਭ ਤੋਂ ਮਹੱਤਵਪੂਰਨ ਪੀਣ ਵਾਲਾ ਪਾਣੀ ਹੈ। ਲੋੜੀਂਦੀ ਮਾਤਰਾ ’ਚ ਪਾਣੀ ਪੀਣ ਨਾਲ ਗੁਰਦਿਆਂ ਦੀ ਸਫਾਈ ’ਚ ਮਦਦ ਮਿਲਦੀ ਹੈ ਅਤੇ ਗੁਰਦਿਆਂ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਲਈ ਦਿਨ ’ਚ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ।
ਪੜ੍ਹੋ ਇਹ ਵੀ ਖਬਰ -ਔਰਤਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ Asparagus, ਫਾਇਦੇ ਸੁਣ ਤੁਸੀਂ ਹੋ ਜਾਓਗੇ ਹੈਰਾਨ
ਇਨ੍ਹਾਂ ਡਰਿੰਕਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਆਪਣੀ ਕਿਡਨੀ ਦੀ ਸਿਹਤ ਨੂੰ ਬਿਹਤਰ ਬਣਾ ਸਕਦੇ ਹੋ। ਇਨ੍ਹਾਂ ਦਾ ਨਿਯਮਤ ਸੇਵਨ ਕਰਨ ਨਾਲ, ਤੁਹਾਡੇ ਗੁਰਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਯੋਗ ਹੋਣਗੇ, ਅਤੇ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ। ਗੁਰਦਿਆਂ ਦੀ ਸਿਹਤ ਦਾ ਧਿਆਨ ਰੱਖਣਾ ਨਾ ਸਿਰਫ਼ ਤੁਹਾਡੇ ਗੁਰਦਿਆਂ ਲਈ ਸਗੋਂ ਤੁਹਾਡੀ ਸਮੁੱਚੀ ਸਿਹਤ ਲਈ ਵੀ ਮਹੱਤਵਪੂਰਨ ਹੈ।
ਪੜ੍ਹੋ ਇਹ ਵੀ ਖਬਰ -health ਲਈ ਕਿਉਂ ਜ਼ਰੂਰੀ ਹਨ nutrients ? ਜਾਣੋ ਸਿਹਤ ਲਈ ਇਨ੍ਹਾਂ ਦੇ ਫਾਇਦੇ
ਪੜ੍ਹੋ ਇਹ ਵੀ ਖਬਰ -Liver ਅਤੇ Lungs ਨੂੰ ਬਚਾਓ ਜ਼ਹਿਰੀਲੀ ਹਵਾ ਤੋਂ, ਕੁਝ ਦਿਨ ਖਾ ਲਓ ਇਹ ਚੀਜ਼ਾਂ, ਨਹੀਂ ਹੋਵੇਗੀ ਇਨਫੈਕਸ਼ਨ
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ