Iron ਅਤੇ Calcium ਦਾ ਭਰਪੂਰ ਸਰੋਤ ਹੈ ਖਜੂਰ, ਜਾਣ ਲਓ ਇਸ ਦੇ ਫਾਇਦੇ
Thursday, Nov 07, 2024 - 04:17 PM (IST)
ਹੈਲਥ ਡੈਸਕ - ਖਜੂਰ, ਜਿਸ ਨੂੰ ਸਰਦੀਆਂ ਦੇ ਮੇਵੇ ਕਿਹਾ ਜਾਂਦਾ ਹੈ, ਨੂੰ ਐਨਰਜੀ ਫੂਡ ਕਿਹਾ ਜਾਂਦਾ ਹੈ, ਕਿਉਂਕਿ ਇਸ ’ਚ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਸ ਦਾ ਪ੍ਰਭਾਵ ਗਰਮ ਹੋਣ ਕਾਰਨ ਸਰਦੀਆਂ ’ਚ ਇਸ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਆਯੁਰਵੇਦ 'ਚ ਨਾ ਸਿਰਫ ਸਰਦੀਆਂ ਦੇ ਲਿਹਾਜ਼ ਨਾਲ ਸਗੋਂ ਔਰਤਾਂ ਅਤੇ ਮਰਦਾਂ ਲਈ ਹਰ ਮੌਸਮ 'ਚ ਖਜੂਰ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਨਿਯੰਤਰਿਤ ਮਾਤਰਾ ’ਚ ਕੀਤਾ ਜਾਵੇ। ਪੋਸ਼ਣ ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਖਜੂਰ ਸਿਹਤ ਲਈ ਬਹੁਤ ਫਾਇਦੇਮੰਦ ਹੈ। ਦਿੱਲੀ ਦੇ ਨਿਊਟ੍ਰੀਸ਼ਨਿਸਟ ਡਾਕਟਰ ਦਿਵਿਆ ਸ਼ਰਮਾ ਦਾ ਕਹਿਣਾ ਹੈ ਕਿ ਸਰਦੀਆਂ ’ਚ ਰੋਜ਼ਾਨਾ ਖਜੂਰ ਦਾ ਸੇਵਨ ਕਰਨਾ ਸਿਹਤ ਅਤੇ ਸੁੰਦਰਤਾ ਦੋਵਾਂ ਲਈ ਫਾਇਦੇਮੰਦ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ -ਟੁੱਟਦੇ ਨਹੂੰਆਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਮਹਿੰਗਾ, ਸਰੀਰ ’ਚ ਹੋ ਸਕਦੀ ਹੈ ਇਨ੍ਹਾਂ ਚੀਜ਼ਾਂ ਦੀ ਕਮੀ
ਖਜੂਰਾਂ ਦੇ ਪੌਸ਼ਟਿਕ ਤੱਤ
ਮਾਹਿਰਾਂ ਦਾ ਕਹਿਣਾ ਹੈ ਕਿ ਖਜੂਰ ਸਾਨੂੰ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ। ਇਹ ਆਇਰਨ, ਖਣਿਜ, ਕੈਲਸ਼ੀਅਮ, ਅਮੀਨੋ ਐਸਿਡ, ਫਾਸਫੋਰਸ, ਪ੍ਰੋਟੀਨ, ਖੁਰਾਕੀ ਫਾਈਬਰ, ਵਿਟਾਮਿਨ ਬੀ1, ਬੀ2, ਬੀ3, ਬੀ5, ਏ1 ਅਤੇ ਸੀ ਅਤੇ ਫਲੋਰੀਨ ਨਾਲ ਭਰਪੂਰ ਹੁੰਦਾ ਹੈ। ਖਜੂਰ ’ਚ ਗੁਲੂਕੋਜ਼, ਫਰੂਟੋਜ਼ ਅਤੇ ਸੁਕਰੋਜ਼ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਨਾਲ ਹੀ ਸ਼ੂਗਰ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ।ਉਹ ਦੱਸਦੀ ਹੈ ਕਿ ਸਰਦੀ ਦੇ ਮੌਸਮ ’ਚ ਰੋਜ਼ਾਨਾ 4 ਤੋਂ 5 ਖਜੂਰ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ। ਇਸ ਦੇ ਨਾਲ ਹੀ ਭਾਰ ਵਧਾਉਣ ਦੇ ਚਾਹਵਾਨ ਲੋਕਾਂ ਨੂੰ ਵੀ ਖਜੂਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰਾਤ ਨੂੰ ਦੁੱਧ 'ਚ ਉਬਾਲ ਕੇ ਖਜੂਰ ਦਾ ਸੇਵਨ ਕਰਨ ਨਾਲ ਖਾਸ ਕਰਕੇ ਸਰਦੀਆਂ 'ਚ ਖਜੂਰ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - 40 ਰੁਪਏ ਪ੍ਰਤੀ ਕਿਲੋ 'ਚ ਮਿਲ ਰਿਹੈ ਦੁਨੀਆ ਦਾ ਸਭ ਤੋਂ ਤਾਕਤਵਰ ਫਲ, ਸਰੀਰ ਨੂੰ ਤਾਕਤ ਨਾਲ ਭਰ ਦੇਵੇਗੀ ਇਹ ਚੀਜ਼
ਖਜੂਰ ਖਾਣ ਦੇ ਫਾਇਦੇ
- ਖਜੂਰ ਖਾਣ ਦੇ ਅਣਗਿਣਤ ਫਾਇਦੇ ਹਨ। ਖਜੂਰ ਨੂੰ ਹੱਡੀਆਂ ਦੀ ਮਜ਼ਬੂਤੀ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਕਿਉਂਕਿ ਇਹ ਕੈਲਸ਼ੀਅਮ, ਸੇਲੇਨੀਅਮ, ਮੈਂਗਨੀਜ਼ ਅਤੇ ਕਾਪਰ ਨਾਲ ਭਰਪੂਰ ਹੁੰਦੇ ਹਨ। ਖਜੂਰ ਦੇ ਸੇਵਨ ਨਾਲ ਅਨੀਮੀਆ ’ਚ ਵੀ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਇਸ ’ਚ ਆਇਰਨ ਪਾਇਆ ਜਾਂਦਾ ਹੈ।
- ਖਜੂਰ 'ਚ ਫਾਈਬਰ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਇਸ ਲਈ ਇਸ ਦਾ ਸੇਵਨ ਕਬਜ਼, ਐਸੀਡਿਟੀ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ 'ਚ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਖਜੂਰ ਦੇ ਸੇਵਨ ਨਾਲ ਕੋਲੈਸਟ੍ਰਾਲ ਅਤੇ ਫੈਟ ਵੀ ਕੰਟਰੋਲ 'ਚ ਰਹਿੰਦਾ ਹੈ। ਇਹ ਸੈੱਲਾਂ ਦੇ ਨੁਕਸਾਨ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ’ਚ ਵੀ ਲਾਭਦਾਇਕ ਹੈ।
ਪੜ੍ਹੋ ਇਹ ਵੀ ਖਬਰ - ਸਰਦੀ ਅਤੇ ਖਾਂਸੀ ਤੋਂ ਹੋ ਪ੍ਰੇਸ਼ਾਨ ਤਾਂ ਖੁਰਾਕ ’ਚ ਸ਼ਾਮਲ ਕਰੋ ਇਹ ਫਲ, ਜਾਣ ਲਓ ਇਸ ਦੇ ਫਾਇਦੇ
ਔਰਤਾਂ ਲਈ ਕਈ ਤੌਰ ’ਤੇ ਲਾਭਦਾਇਕ ਹੈ ਖਜੂਰ
- ਔਰਤਾਂ ’ਚ ਮਾਹਵਾਰੀ ਦੇ ਦੌਰਾਨ ਕਮਰ ਦਰਦ ਅਤੇ ਪੈਰਾਂ ਦੇ ਦਰਦ ’ਚ ਵੀ ਖਜੂਰ ਦਾ ਸੇਵਨ ਲਾਭਦਾਇਕ ਹੈ। ਇਸ ਦੇ ਨਾਲ ਹੀ ਇਸ ਨੂੰ ਪੁਰਸ਼ਾਂ 'ਚ ਵੀਰਤਾ ਵਧਾਉਣ 'ਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
- ਖਜੂਰ ’ਚ ਪੋਟਾਸ਼ੀਅਮ ਜ਼ਿਆਦਾ ਮਾਤਰਾ ’ਚ ਅਤੇ ਸੋਡੀਅਮ ਘੱਟ ਮਾਤਰਾ ’ਚ ਪਾਇਆ ਜਾਂਦਾ ਹੈ। ਜੋ ਸਰੀਰ ਦੇ ਨਰਵਸ ਸਿਸਟਮ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਟ੍ਰੋਕ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਐੱਲ.ਈ.ਡੀ. ਕੋਲੈਸਟ੍ਰਾਲ ਦਾ ਪੱਧਰ ਘੱਟ ਰਹਿੰਦਾ ਹੈ, ਜਿਸ ਨਾਲ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ।
ਪੜ੍ਹੋ ਇਹ ਵੀ ਖਬਰ -ਔਰਤਾਂ ’ਚ ਵੱਧਦਾ ਮੋਟਾਪਾ ਤਾਂ ਇਸ ਸਮੱਸਿਆ ਦੇ ਹੋ ਸਕਦੇ ਹਨ ਲੱਛਣ, ਇੰਝ ਕਰੋ ਬਚਾਅ
ਖਜੂਰ ਵਧਾਉਂਦੇ ਹਨ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ
- ਖਜੂਰ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ, ਇਸ ਲਈ ਸਰਦੀਆਂ ’ਚ ਜਾਂ ਮੌਸਮ ’ਚ ਬਦਲਾਅ ਹੋਣ 'ਤੇ ਇਸ ਦੇ ਸੇਵਨ ਨਾਲ ਇਨਫੈਕਸ਼ਨ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਦੇ ਨਾਲ ਹੀ ਖਜੂਰ 'ਚ ਪ੍ਰੋਟੀਨ, ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਪਾਚਨ ਤੰਤਰ ਖਾਸ ਤੌਰ 'ਤੇ ਅੰਤੜੀਆਂ ਦੀ ਸਿਹਤ ਠੀਕ ਰਹਿੰਦੀ ਹੈ।
ਪੜ੍ਹੋ ਇਹ ਵੀ ਖਬਰ - ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ leaves , ਜਾਣ ਲਓ ਇਸ ਦੇ ਫਾਇਦੇ
- ਖਜੂਰ ਦੇ ਸੇਵਨ ਨਾਲ ਨਾ ਸਿਰਫ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਹਨ ਸਗੋਂ ਸੁੰਦਰਤਾ ਵੀ ਹੁੰਦੀ ਹੈ। ਆਪਣੇ ਐਂਟੀ-ਆਕਸੀਡੈਂਟ ਗੁਣਾਂ ਦੇ ਕਾਰਨ, ਖਜੂਰ ਚਮੜੀ ਨੂੰ ਕੁਦਰਤੀ ਤੌਰ 'ਤੇ ਸਿਹਤਮੰਦ ਬਣਾਉਂਦਾ ਹੈ, ਇਹ ਚਮੜੀ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਇਸ ’ਚ ਨਮੀ ਦਾ ਪੱਧਰ ਵੀ ਬਰਕਰਾਰ ਰੱਖਦਾ ਹੈ।
ਪੜ੍ਹੋ ਇਹ ਵੀ ਖਬਰ -Liver ਅਤੇ Lungs ਨੂੰ ਬਚਾਓ ਜ਼ਹਿਰੀਲੀ ਹਵਾ ਤੋਂ, ਕੁਝ ਦਿਨ ਖਾ ਲਓ ਇਹ ਚੀਜ਼ਾਂ, ਨਹੀਂ ਹੋਵੇਗੀ ਇਨਫੈਕਸ਼ਨ
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ