ਚੂਹੇ ਮਾਰਨ ਵਾਲੀ ਦਵਾਈ ਲਾ ਕੇ ਵੇਚੇ ਜਾ ਰਹੇ ਫਲ ! Fruits ਖਰੀਦਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Thursday, Feb 26, 2026 - 11:16 AM (IST)
ਮੁੰਬਈ- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਫਲਾਂ 'ਤੇ ਚੂਹੇ ਮਾਰਨ ਦੀ ਦਵਾਈ ਲਗਾਉਣ ਦੇ ਦੋਸ਼ 'ਚ ਬੁੱਧਵਾਰ ਨੂੰ 2 ਵਿਕਰੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਅਨੁਸਾਰ, ਦੋਸ਼ੀਆਂ ਦੀ ਪਛਾਣ ਮਲਾਡ ਦੇ ਪੱਛਮੀ ਉਪਨਗਰ 'ਚ ਇਕ ਸਥਾਨਕ ਬਾਜ਼ਾਰ ਦੇ ਫਲ ਵਿਕਰੇਤਾ ਮਨੋਜ ਕੁਮਾਰ ਕੇਸਰਵਾਨੀ ਅਤੇ ਬਿਪਿਨ ਕੇਸਰਵਾਨੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : 10ਵੀਂ ਦੀ ਬੋਰਡ ਪ੍ਰੀਖਿਆ 'ਚ ਬੈਠੀ ਕੁੜੀ ਬਣ ਗਈ 'ਮਾਂ' ! ਚੱਲਦੇ ਪੇਪਰ 'ਚ ਦਿੱਤਾ ਬੱਚੇ ਨੂੰ ਜਨਮ
ਉਨ੍ਹਾਂ ਦੱਸਿਆ ਕਿ ਫਲ ਵਿਕਰੇਤਾਵਾਂ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਸ ਅਨੁਸਾਰ ਇਹ ਕਾਰਵਾਈ ਸਥਾਨਕ ਵਾਸੀ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਸ਼ਿਕਾਇਕਰਤਾ ਨੇ ਦੋਸ਼ੀਆਂ ਵਲੋਂ ਫਲਾਂ 'ਤੇ ਜ਼ਹਿਰੀਲਾ ਪਦਾਰਥ ਲਗਾਉਣ ਦਾ ਇਕ ਵੀਡੀਓ ਵੀ ਪੁਲਸ ਨਾਲ ਸਾਂਝਾ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਵਾਂ ਨੇ ਸਵੀਕਾਰ ਕੀਤਾ ਕਿ ਉਹ ਫਲਾਂ ਨੂੰ ਚੂਹਿਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਚੂਹੇ ਮਾਰਨ ਦੀ ਦਵਾਈ ਲਗਾਉਂਦੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
