ਰੋਜ਼ਾਨਾ ਸ਼ੂਗਰ ਡ੍ਰਿੰਕ ਪੀਣ ਨਾਲ ਔਰਤਾਂ ’ਚ ਲੀਵਰ ਕੈਂਸਰ ਹੋਣ ਦਾ ਖ਼ਤਰਾ ਵੱਧ
Thursday, Aug 10, 2023 - 02:06 PM (IST)
ਨਵੀਂ ਦਿੱਲੀ (ਭਾਸ਼ਾ) – ਅਮਰੀਕੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਰੋਜ਼ਾਨਾ ਮਿੱਠੇ ਪੀਣ ਵਾਲੇ ਪਦਾਰਥ (ਸ਼ੂਗਰ ਡ੍ਰਿੰਕ) ਪੀਂਦੀਆਂ ਹਨ, ਉਨ੍ਹਾਂ ਵਿਚ ਲੀਵਰ ਦਾ ਕੈਂਸਰ ਹੋਣ ਅਤੇ ਲੰਬੇ ਸਮੇਂ ਤੱਕ ਲੀਵਰ ਦੀ ਬੀਮਾਰੀ ਕਾਰਨ ਮੌਤ ਦਰ ਵਧਣ ਦਾ ਖਤਰਾ ਵੱਧ ਹੈ। ਅਮਰੀਕਾ ਦੇ ਬਰਮਿੰਘਮ ਐਂਡ ਵੁਮੈਨਜ਼ ਹਾਸਪੀਟਲ ਦੇ ਖੋਜੀਆਂ ਦੀ ਅਗਵਾਈ ਹੇਠ ਹੋਏ ਅਧਿਐਨ ਵਿਚ 98,786 ਔਰਤਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਦੀ ਮਾਹਵਾਰੀ ਬੰਦ ਹੋ ਚੁੱਕੀ ਹੈ। ਇਨ੍ਹਾਂ ਔਰਤਾਂ ’ਤੇ 20 ਸਾਲ ਤੱਕ ਅਧਿਐਨ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਗਾਇਕ ਮੀਕਾ ਸਿੰਘ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
ਇਸ ਸਮੂਹ ਵਿਚ ਰੋਜ਼ ਇਕ ਜਾਂ ਉਸ ਤੋਂ ਵੱਧ ਸ਼ੂਗਰ ਡ੍ਰਿੰਕ ਪੀਣ ਵਾਲੀਆਂ 6.8 ਫੀਸਦੀ ਔਰਤਾਂ ਵਿਚ ਲੀਵਰ ਦੇ ਕੈਂਸਰ ਦਾ 85 ਫੀਸਦੀ ਵੱਧ ਜੋਖਮ ਅਤੇ ਲੰਬੇ ਸਮੇਂ ਤੱਕ ਲੀਵਰ ਦੀ ਬੀਮਾਰੀ (ਕ੍ਰਾਨਿਕ ਲੀਵਰ ਡਿਸੀਜ਼) ਕਾਰਨ ਮੌਤ ਹੋਣ ਦਾ ਖ਼ਤਰਾ 68 ਫੀਸਦੀ ਪਾਇਆ ਗਿਆ। ‘ਜਰਨਲ ਆਫ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਨੈੱਟਵਰਕ ਓਪਨ’ ਵਿਚ ਪ੍ਰਕਾਸ਼ਿਤ ਅਧਿਐਨ ਦੇ ਪਹਿਲੇ ਲੇਖਕ ਲਾਂਗਾਂਗ ਝਾਓ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਕ ਮਿੱਠੇ ਪੀਣ ਵਾਲੇ ਪਦਾਰਥ ਪੀਣ ਅਤੇ ਲੰਬੇ ਸਮੇਂ ਤੱਕ ਲੀਵਰ ਦੀ ਬੀਮਾਰੀ ਕਾਰਨ ਮੌਤ ਹੋਣ ਦਰਮਿਆਨ ਸੰਬੰਧ ਦਾ ਪਤਾ ਲਾਉਣ ਵਾਲਾ ਇਹ ਪਹਿਲਾ ਅਧਿਐਨ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਮੀਕਾ ਸਿੰਘ ਨੂੰ ਲੈ ਕੇ ਆਈ ਵੱਡੀ ਖ਼ਬਰ, ਆਸਟ੍ਰੇਲੀਆ ਦੇ ਸਾਰੇ ਸ਼ੋਅ ਰੱਦ, ਹੋਇਆ ਕਰੋੜਾਂ ਦਾ ਨੁਕਸਾਨ
ਝਾਓ ਨੇ ਕਿਹਾ ਕਿ ਜੇਕਰ ਸਾਡੇ ਨਤੀਜਿਆਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਤੋਂ ਵੱਡੇ ਅਤੇ ਭੌਗੋਲਿਕ ਰੂਪ ਨਾਲ ਵੰਨ-ਸੁਵੰਨੇ ਸਮੂਹ ਦੇ ਅੰਕੜਿਆਂ ਦੇ ਆਧਾਰ ’ਤੇ ਲੀਵਰ ਦੀ ਬੀਮਾਰੀ ਦੇ ਖ਼ਤਰੇ ਨੂੰ ਘੱਟ ਕਰਨ ਲਈ ਜਨ ਸਿਹਤ ਰਣਨੀਤੀ ਬਣਾਉਣ ਦਾ ਰਾਹ ਸਾਫ਼ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
