ਜੀਰਾ ਤੇ ਗੁੜ ਦਾ ਪਾਣੀ ਪੀਣ ਨਾਲ ਹੁੰਦੇ ਹਨ ਹੈਰਾਨੀਜਨਕ ਫਾਇਦੇ

04/15/2019 3:33:25 PM

ਜਲੰਧਰ— ਜੀਰਾ ਸਾਡੇ ਘਰਾਂ 'ਚ ਇਸਤੇਮਾਲ ਕੀਤੇ ਜਾਣ ਵਾਲੇ ਮਸਾਲਿਆਂ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜਿਸ ਦੀ ਵਰਤੋਂ ਅਸੀਂ ਖਾਣੇ ਨੂੰ ਸਵਾਦ ਬਣਾਉਣ ਲਈ ਕਰਦੇ ਹਾਂ ਪਰ ਸਵਾਦ ਦੇ ਨਾਲ ਹੀ ਸਿਹਤ ਲਈ ਵੀ ਜੀਰਾ ਬਹੁਤ ਅਹਿਮ ਹੈ ਅਤੇ ਗੁੜ ਵੀ ਅਨੇਕਾਂ ਤਰਾਂ ਦੇ ਪੋਸ਼ਟਿ ਤੱਤਾਂ ਨਾਲ ਭਰਪੂਰ ਹੁੰਦਾ ਹੈ।|ਜੀਰਾ ਅਤੇ ਗੁੜ ਦੇ ਪਾਣੀ ਸੇਵਨ ਕਰਨ ਨਾਲ ਕਈ ਤਰਾਂ ਦੀਆਂ ਸਮੱਸਿਆਵਾਂ ਨੂੰ ਠੀਕ ਕੀਤਾ ਜਾ ਸਕਦਾ ਹੈ।|ਅੱਜ ਅਸੀਂ ਤੁਹਾਨੂੰ ਜੀਰਾ ਅਤੇ ਗੁੜ ਦਾ ਪਾਣੀ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 
ਸਿਰ ਦਰਦ ਤੋਂ ਦੇਵੇਂ ਰਾਹਤ
ਗੁੜ ਅਤੇ ਜੀਰੇ ਦਾ ਪਾਣੀ ਪੀਣ ਨਾਲ ਸਿਰ ਦਰਦ 'ਚ ਕਾਫੀ ਰਾਹਤ ਮਿਲਦੀ ਹੈ, ਇਸ ਲਈ ਜੇਕਰ ਤੁਹਾਨੂੰ ਵਾਰ-ਵਾਰ ਸਿਰ ਦਰਦ ਦੀ ਸ਼ਕਾਇਤ ਰਹਿੰਦੀ ਹੈ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ। ਸਿਰ ਦਰਦ ਦੇ ਇਲਾਵਾ ਜੀਰੇ ਅਤੇ ਗੁੜ ਦੇ ਪਾਣੀ ਨਾਲ ਬੁਖਾਰ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। |
ਪਾਣੀ ਨੂੰ ਤਿਆਰ ਕਰਨ ਦਾ ਤਰੀਕਾ
ਜੀਰੇ ਅਤੇ ਗੁੜ ਦਾ ਪਾਣੀ ਬਣਾਉਣ ਲਈ ਇਕ ਭਾਂਡੇ 'ਚ 2 ਕੱਪ ਪਾਣੀ ਲਵੋ। ਹੁਣ ਇਸ 'ਚ 1 ਚਮਚ ਪੀਸਿਆ ਹੋਇਆ ਗੁੜ ਅਤੇ ਇਕ ਚਮਚ ਜੀਰਾ ਮਿਲਾਓ ਅਤੇ ਚੰਗੀ ਤਰਾਂ ਉਬਾਲ ਲਵੋ। ਉਬਾਲਣ ਤੋਂ ਬਾਅਦ ਇਸ ਪਾਣੀ ਨੂੰ ਕੱਪ 'ਚ ਕੱਢ ਕੇ ਪੀਓ।|ਰੋਜ਼ ਸਵੇਰੇ ਖਾਲੀ ਪੇਟ ਇਸ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਕਾਫੀ ਫਾਇਦੇਮੰਦ ਹੈ।
ਦਰੁਸਤ ਹੋਵੇਗਾ ਇੰਮਿਊਨ ਸਿਸਟਮ
ਪ੍ਰਕਿਰਤਿਕ ਗੁਣਾਂ ਨਾਲ ਭਰਪੂਰ ਜੀਰਾ ਅਤੇ ਗੁੜ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ। ਇਹ ਸਾਡੇ ਸਰੀਰ ਦੀ ਗੰਦਗੀ ਨੂੰ ਸਾਫ ਕਰਕੇ ਸਾਡੇ ਇੰਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ। ਇਸ ਨਾਲ ਸਾਨੂੰ ਕਈ ਬੀਮਾਰੀਆਂ ਨਾਲ ਲੜਣ 'ਚ ਮਦਦ ਮਿਲਦੀ ਹੈ |
ਪੇਟ ਦੀ ਸਮੱਸਿਆ ਦਾ ਇਲਾਜ
ਜੀਰਾ ਅਤੇ ਗੁੜ ਦੋਵੇਂ ਹੀ ਪੇਟ ਦੀ ਹਰ ਸਮੱਸਿਆ ਦੂਰ ਕਰਨ ਲਈ ਜਾਣੇ ਜਾਂਦੇ ਹਨ। ਅਜਿਹੀ ਸਥਿਤੀ 'ਚ ਕਬਜ਼, ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਜੀਰੇ ਅਤੇ ਗੁੜ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।|ਇਸ ਨਾਲ ਪੇਟ ਦੀ ਹਰ ਸਮੱਸਿਆ ਦਾ ਇਲਾਜ ਹੁੰਦਾ ਹੈ।
ਕਮਰ ਦਰਦ 'ਚ ਲਾਭਕਾਰੀ
ਪਿਠ ਦਰਦ ਅਤੇ ਕਮਰ ਦਰਦ ਜਿਹੀਆਂ ਸਮੱਸਿਆਵਾਂ ਦੇ ਇਲਾਜ 'ਚ ਵੀ ਗੁੜ ਅਤੇ ਜੀਰੇ ਦਾ ਪਾਣੀ ਬਹੁਤ ਜ਼ਿਆਦਾ ਮਦਦ ਕਰਦਾ ਹੈ। ਇਸ ਦੇ ਇਲਾਵਾ ਪੀਰੀਅਡ 'ਚ ਹਰਮੋਨਲ ਬਦਲਾਵਾਂ ਦੇ ਚਲਦੇ ਔਰਤਾਂ ਨੂੰ ਤਮਾਮ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਤਕਲੀਫਾਂ ਤੋਂ ਛੁਟਕਾਰਾ ਦਿਵਾਉਣ 'ਚ ਗੁੜ ਅਤੇ ਜੀਰੇ ਦਾ ਪਾਣੀ ਬੇਹਦ ਕਾਰਗਾਰ ਨੁਸਖਾ ਹੈ।


shivani attri

Content Editor

Related News