ਘਰ ''ਚ ਬਣਾਓ ਪਾਨ ਮੋਦਕ, ਜਾਣੋ ਬਣਾਉਣ ਦੀ ਵਿਧੀ

Monday, Sep 01, 2025 - 04:57 PM (IST)

ਘਰ ''ਚ ਬਣਾਓ ਪਾਨ ਮੋਦਕ, ਜਾਣੋ ਬਣਾਉਣ ਦੀ ਵਿਧੀ

ਵੈੱਬ ਡੈਸਕ- ਇਹ ਰੈਸਿਪੀ ਤਿਉਹਾਰਾਂ ਅਤੇ ਭੋਗ ਲਈ ਖਾਸ ਤੌਰ 'ਤੇ ਸੰਪੂਰਨ ਹੈ। ਜਦੋਂ ਪਾਨ ਅਤੇ ਗੁਲਕੰਦ ਦਾ ਸੁਆਦ ਨਾਰੀਅਲ ਅਤੇ ਸੁੱਕੇ ਮੇਵਿਆਂ ਨਾਲ ਮਿਲਾ ਕੇ ਮੋਦਕ ਦਾ ਰੂਪ ਧਾਰਨ ਕਰਦਾ ਹੈ, ਤਾਂ ਇਸ ਦਾ ਸੁਆਦ ਹੋਰ ਵੀ ਸ਼ਾਨਦਾਰ ਹੋ ਜਾਂਦਾ ਹੈ। ਇਹ ਨਾ ਸਿਰਫ਼ ਸੁਆਦੀ ਹੁੰਦਾ ਹੈ ਬਲਕਿ ਤਾਜ਼ਗੀ ਅਤੇ ਮਿਠਾਸ ਨਾਲ ਭਰਪੂਰ ਵੀ ਹੁੰਦਾ ਹੈ। ਪਾਨ ਗੁਲਕੰਦ ਮੋਦਕ ਖਾਣ ਵਾਲਿਆਂ ਨੂੰ ਪਾਨ ਦਾ ਆਨੰਦ ਅਤੇ ਮਠਿਆਈਆਂ ਦੀ ਮਿਠਾਸ ਦੋਵੇਂ ਦਿੰਦਾ ਹੈ।

Servings - 6
ਸਮੱਗਰੀ

ਪਾਨ- 10 ਗ੍ਰਾਮ
ਕੰਡੈਂਸਡ ਮਿਲਕ- 60 ਗ੍ਰਾਮ
ਆਰਗੈਨਿਕ ਫੂਡ ਕਲਰ- 1/2 ਛੋਟਾ ਚਮਚ
ਦੁੱਧ- 60 ਮਿਲੀਲੀਟਰ
ਸੁੱਕਾ ਨਾਰੀਅਲ- 130 ਗ੍ਰਾਮ
ਦੁੱਧ- 80 ਮਿਲੀਲੀਟਰ
ਘਿਓ- 1 ਵੱਡਾ ਚਮਚ
ਗੁਲਕੰਦ- 90 ਗ੍ਰਾਮ
Tutti Fruti- 50 ਗ੍ਰਾਮ
ਕਾਜੂ- 50 ਗ੍ਰਾਮ
ਸੌਂਫ- 1 ਛੋਟਾ ਚਮਚ
ਸੁੱਕਾ ਨਾਰੀਅਲ- 1 ਵੱਡਾ ਚਮਚ
ਚਾਂਦੀ ਦਾ ਵਰਕ- ਸਜਾਵਟ ਲਈ 

 

 
 
 
 
 
 
 
 
 
 
 
 
 
 
 
 

A post shared by Yum (@yum.recipe)

ਬਣਾਉਣ ਦੀ ਵਿਧੀ

1- ਇਕ ਬਲੈਂਡਰ 'ਚ 10 ਗ੍ਰਾਮ ਪਾਨ, 60 ਗ੍ਰਾਮ ਕੰਡੈਂਸਡ ਮਿਲਕ, 1/2 ਛੋਟਾ ਚਮਚ ਆਰਗੇਨਿਕ ਫੂਡ ਕਲਰ ਅਤੇ 60 ਮਿਲੀਲਿਟਰ ਦੁੱਧ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ।
2- ਇਕ ਪੈਨ 'ਚ 130 ਗ੍ਰਾਮ ਸੁੱਕਾ ਨਾਰੀਅਲ ਪਾ ਕੇ 4-5 ਮਿੰਟ ਤੱਕ ਭੁੰਨੋ। ਹੁਣ ਇਸ 'ਚ ਤਿਆਰ ਬਲੈਂਡ ਕੀਤਾ ਹੋਇਆ ਮਿਸ਼ਰਨ ਪਾ ਕੇ 2-3 ਮਿੰਟ ਹੋਰ ਪਕਾਓ।
3- ਹੁਣ ਇਸ 'ਚ 80 ਮਿਲੀਲੀਟਰ ਦੁੱਧ ਪਾਓ, ਚੰਗੀ ਤਰ੍ਹਾਂ ਚਲਾਓ ਅਤੇ ਮੱਧਮ ਸੇਕ 'ਤੇ 5-8 ਮਿੰਟ ਤੱਕ ਪਕਾਓ।
4- ਇਸ 'ਚ ਇਕ ਵੱਡਾ ਚਮਚ ਘਿਓ ਪਾਓ ਅਤੇ 1-2 ਮਿੰਟ ਹੋਰ ਪਕਾ ਕੇ ਗੈਸ ਬੰਦ ਕਰ ਦਿਓ। ਫਿਰ 5 ਮਿੰਟ ਠੰਡਾ ਹੋਣ ਦਿਓ।
5- ਇਕ ਕਟੋਰੀ 'ਚ 90 ਗ੍ਰਾਮ ਗੁਲਕੰਦ, 50 ਗ੍ਰਾਮ ਟੂਟੀ-ਫਰੂਟੀ, ਇਕ ਵੱਡਾ ਚਮਚ ਕਾਜੂ, 1 ਛੋਟਾ ਚਮਚ ਸੌਂਫ ਅਤੇ 1 ਵੱਡਾ ਚਮਚ ਸੁੱਕਾ ਨਾਰੀਅਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
6- ਹੁਣ ਤਿਆਰ ਨਾਰੀਅਲ ਵਾਲੇ ਮਿਸ਼ਰਨ ਦਾ ਇਕ ਹਿੱਸਾ ਲਵੋ ਅਤੇ ਮੋਦਕ ਦੇ ਸਾਂਚੇ 'ਚ ਭਰੋ। ਵਿਚ ਹਲਕੀ ਜਗ੍ਹਾ ਬਣਾ ਕੇ ਉਸ 'ਚ ਗੁਲਕੰਦ ਵਾਲਾ ਮਿਸ਼ਰਨ ਭਰੋ ਅਤੇ ਉਪਰੋਂ ਨਾਰੀਅਲ ਦਾ ਮਿਸ਼ਰਨ ਪਾ ਕੇ ਚੰਗੀ ਤਰ੍ਹਾਂ ਦਬਾਓ।
7- ਮੋਦਕ ਨੂੰ ਸਾਂਚੇ 'ਚੋਂ ਕੱਢੋ ਅਤੇ ਉਪਰੋਂ ਚਾਂਦੀ ਦਾ ਵਰਕ ਲਗਾ ਕੇ ਸਜਾਓ।
8- ਸਵਾਦਿਸ਼ਟ ਪਾਨ ਗੁਲਕੰਦ ਮੋਦਕ ਪਰੋਸੋ।

ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News