ਇਸ ਵਾਰ ਸ਼ਰਾਧ ''ਚ ਲਗਾਓ ਕੇਸਰੀਆ ਖੀਰ ਦਾ ਭੋਗ, ਖੁਸ਼ ਹੋ ਜਾਣਗੇ ਪਿੱਤਰ
Tuesday, Sep 09, 2025 - 04:16 PM (IST)

ਵੈੱਬ ਡੈਸਕ- ਸ਼ਰਾਧ ਦੌਰਾਨ ਪਿੱਤਰਾਂ ਨੂੰ ਖੀਰ ਦਾ ਭੋਗ ਲਗਾਉਣਾ ਬੇਹੱਦ ਸ਼ੁੱਭ ਅਤੇ ਜ਼ਰੂਰੀ ਮੰਨਿਆ ਜਾਂਦਾ ਹੈ। ਖੀਰ ਨੂੰ ਪਵਿੱਤਰ ਅਤੇ ਸਾਤਵਿਕ ਭੋਜਨ ਮੰਨਿਆ ਗਿਆ ਹੈ ਅਤੇ ਇਸ 'ਚ ਸ਼ੁੱਧਤਾ ਅਤੇ ਮਿਠਾਸ ਪਿੱਤਰਾਂ ਨੂੰ ਖੁਸ਼ ਕਰਦੀ ਹੈ। ਇਸ ਵਾਰ ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਕੇਸਰੀਆ ਖੀਰ ਦਾ ਭੋਗ ਲਗਾ ਸਕਦੇ ਹੋ। ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਬਣਾਉਣੀ ਵੀ ਬੇਹੱਦ ਆਸਾਨ ਹੈ।
ਕੇਸਰੀਆ ਖੀਰ ਬਣਾਉਣ ਦੀ ਸਮੱਗਰੀ
- ਬਾਸਮਤੀ ਚੌਲ- ½ ਕੱਪ
- ਦੁੱਧ- 1 ਲੀਟਰ
- ਖੰਡ- ½ ਕੱਪ (ਸਵਾਦ ਅਨੁਸਾਰ)
- ਇਲਾਇਚੀ ਪਾਊਡਰ- ½ ਚਮਚ
- ਕੇਸਰ- 8 ਤੋਂ 10 ਧਾਗੇ
- ਬਾਦਾਮ ਕਾਜੂ- ਕੱਟੇ ਹੋਏ
- ਕਿਸ਼ਮਿਸ਼- 1 ਵੱਡਾ ਚਮਚ
- ਘਿਓ- 1 ਛੋਟਾ ਚਮਚ
ਕੇਸਰੀਆ ਖੀਰ ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਚੌਲ ਧੋ ਕੇ 30 ਮਿੰਟ ਲਈ ਪਾਣੀ 'ਚ ਭਿਓ ਦਿਓ।
- ਦੁੱਧ ਨੂੰ ਉਬਾਲਣ ਲਈ ਇਕ ਭਾਂਡੇ 'ਚ ਰੱਖ ਦਿਓ ਅਤੇ ਹਲਕੇ ਸੇਕ 'ਤੇ ਪਕਣ ਦਿਓ।
- ਹੁਣ ਭਿੱਜੇ ਹੋਏ ਚੌਲ ਪਾ ਕੇ ਮਿਲਾਉਂਦੇ ਹੋਏ ਹਲਕੇ ਸੇਕ 'ਤੇ ਪਕਾਓ।
- ਇਲਾਇਚੀ ਪਾਊਡਰ, ਕੇਸਰ ਦੇ ਧਾਗੇ (1 ਚਮਚ ਕੋਸੇ ਦੁੱਧ 'ਚ ਘੋਲੇ ਹੋਏ), ਬਾਦਾਮ-ਕਾਜੂ ਅਤੇ ਕਿਸ਼ਮਿਸ਼ ਪਾ ਕੇ ਚੰਗੀ ਤਰ੍ਹਾਂ ਮਿਲਾਓ।
- 5-7 ਮਿੰਟ ਹਲਕੇ ਸੇਕ 'ਤੇ ਪਕਾ ਕੇ ਗੈਸ ਬੰਦ ਕਰ ਦਿਓ।
- ਉੱਪਰੋਂ ਥੋੜ੍ਹੇ ਕੱਟੇ ਹੋਏ ਮੇਵੇ ਅਤੇ ਕੇਸਰ ਨਾਲ ਗਾਰਨਿਸ਼ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8