ਕੀ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ ''ਨਾਰੀਅਲ ਪਾਣੀ'', ਜਾਣੋ ਮਾਹਰਾਂ ਦੀ ਰਾਏ

Tuesday, Feb 07, 2023 - 12:33 PM (IST)

ਕੀ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ ''ਨਾਰੀਅਲ ਪਾਣੀ'', ਜਾਣੋ ਮਾਹਰਾਂ ਦੀ ਰਾਏ

ਨਵੀਂ ਦਿੱਲੀ - ਨਾਰੀਅਲ ਪਾਣੀ ਪੀਣਾ ਹਮੇਸ਼ਾ ਹੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਰਿਹਾ ਹੈ, ਕਿਉਂਕਿ ਇਹ ਇਕ ਕੁਦਰਤੀ ਡਰਿੰਕ ਹੈ ਅਤੇ ਇਹ ਟੈਟਰਾਪੈਕ ਜਾਂ ਬੋਤਲ ਬੰਦ ਜੂਸ ਅਤੇ ਸਾਫਟ ਡਰਿੰਕਸ ਨਾਲੋਂ ਬਹੁਤ ਵਧੀਆ ਹੈ। ਪਿੰਡਾਂ ਤੋਂ ਲੈ ਕੇ ਸ਼ਹਿਰਾਂ 'ਚ ਇਸ ਨੂੰ ਬਹੁਤ ਸ਼ੌਂਕ ਨਾਲ ਪੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਲੋਕ ਛੁੱਟੀਆਂ ਮਨਾਉਣ ਸਮੁੰਦਰ ਕਿਨਾਰੇ ਜਾਂਦੇ ਹੋ ਤਾਂ ਇਸ ਡਰਿੰਕ ਨੂੰ ਜ਼ਰੂਰ ਪੀਂਦੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਟੇਂਡਰ ਨਾਰੀਅਲ ਪਾਣੀ ਸਾਨੂੰ ਹਾਈਡਰੇਟ ਕਰਕੇ ਇੰਸਟੈਂਟ ਊਰਜਾ ਦਿੰਦਾ ਹੈ ਪਰ ਕੀ ਸ਼ੂਗਰ ਦੇ ਮਰੀਜ਼ ਵੀ ਇਸ ਨੂੰ ਪੀ ਸਕਦੇ ਹਨ? ਜਾਣਦੇ ਹਾਂ ਮਾਹਰਾਂ ਦੀ ਰਾਏ। ਕਿਉਂਕਿ ਨਾਰੀਅਲ ਪਾਣੀ 'ਚ ਕੁਦਰਤੀ ਸ਼ੂਗਰ ਹੁੰਦੀ ਹੈ ਅਤੇ ਇਹ ਹਲਕਾ ਮਿੱਠਾ ਹੁੰਦਾ ਹੈ, ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਇਸ ਨੂੰ ਪੀਣ 'ਚ ਘਬਰਾਹਟ ਹੁੰਦੀ ਹੈ। 

ਇਹ ਵੀ ਖ਼ਬਰ ਪੜ੍ਹੋ - Energy Drink ਪੀਣ ਨਾਲ ਇਨ੍ਹਾਂ ਬੀਮਾਰੀਆਂ ਦੇ ਹੋਣ ਦਾ ਵਧਦਾ ਹੈ ਖ਼ਤਰਾ, ਹੋ ਜਾਵੋ ਸਾਵਧਾਨ!

ਨਾਰੀਅਲ ਪਾਣੀ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ
ਮਾਹਰਾਂ ਮੁਤਾਬਕ ਨਾਰੀਅਲ ਪਾਣੀ 'ਚ ਦੁੱਧ ਤੋਂ ਜ਼ਿਆਦਾ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ 'ਚ ਚਰਬੀ ਦੀ ਮਾਤਰਾ ਨਾ-ਮਾਤਰ ਹੁੰਦੀ ਹੈ, ਨਾਲ ਹੀ ਜੋ ਲੋਕ ਨਿਯਮਿਤ ਤੌਰ 'ਤੇ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਸਰੀਰ ਨੂੰ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਐਂਟੀ-ਆਕਸੀਡੈਂਟਸ ਮਿਲਦੇ ਹਨ। ਟੇਂਡਰ ਨਾਰੀਅਲ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਕਾਰਨ ਕਈ ਬੀਮਾਰੀਆਂ ਦਾ ਖਤਰਾ ਟਲ ਜਾਂਦਾ ਹੈ।

ਕੀ ਸ਼ੂਗਰ ਦੇ ਮਰੀਜ਼ ਪੀ ਸਕਦੇ ਹਨ ਨਾਰੀਅਲ ਪਾਣੀ?
ਮਾਹਰਾਂ ਮੁਤਾਬਕ ਸ਼ੂਗਰ ਦੇ ਮਰੀਜ਼ ਨਾਰੀਅਲ ਪਾਣੀ ਪੀ ਸਕਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਇਸ ਕੁਦਰਤੀ ਪੀਣ ਵਾਲੇ ਪਦਾਰਥ ਨੂੰ ਪੀਣਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਅਤੇ ਇਸ ਨਾਲ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ ਕਿਉਂਕਿ ਇਸ ਦਾ ਗਲਾਈਸੈਮਿਕ ਇੰਡੈਕਸ (ਜੀ.ਆਈ) ਘੱਟ ਹੁੰਦਾ ਹੈ। ਟੇਂਡਰ ਨਾਰੀਅਲ ਪਾਣੀ 'ਚ ਮੌਜੂਦ ਮੈਗਨੀਸ਼ੀਅਮ ਇੰਸੁਲਿਨ ਸੰਵੇਦਨਸ਼ੀਲਤਾ ਨੂੰ ਇੰਪਰੂਵ ਕਰਨ 'ਚ ਮਦਦ ਕਰਦਾ ਹੈ। ਨਾਰੀਅਲ ਪੀਣ ਨਾਲ ਸਰੀਰ 'ਚ ਪਾਣੀ ਦੀ ਘਾਟ ਪੂਰੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਊਰਜਾ ਵੀ ਮਿਲਦੀ ਹੈ।

ਇਹ ਵੀ ਖ਼ਬਰ ਪੜ੍ਹੋ - ਵਾਰ-ਵਾਰ ਪਿਆਸ ਲੱਗਣ ਤੋਂ ਹੋ ਪਰੇਸ਼ਾਨ ਤਾਂ ਸਰੀਰ 'ਚ ਹੋ ਸਕਦੀਆਂ ਨੇ 'ਬਲੱਡ ਪ੍ਰੈਸ਼ਰ' ਸਣੇ ਇਹ ਸਮੱਸਿਆਵਾਂ

ਨਾਰੀਅਲ ਦੀ ਮਲਾਈ ਖਾਣ ਦੇ ਫ਼ਾਇਦੇ
ਸ਼ੂਗਰ ਦੇ ਮਰੀਜ਼ ਨਾਰੀਅਲ ਪਾਣੀ ਦੇ ਨਾਲ-ਨਾਲ ਇਸ ਦੇ ਅੰਦਰ ਮੌਜੂਦ ਮਲਾਈ ਵੀ ਖਾ ਸਕਦੇ ਹਨ, ਕਿਉਂਕਿ ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਮੇਟਾਬੋਲੀਜ਼ਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੀ ਹੈ। ਨਾਲ ਹੀ ਮਲਾਈ ਖਾਣ ਨਾਲ ਸਰੀਰ ਦੀ ਚਰਬੀ ਘੱਟ ਜਾਂਦੀ ਹੈ, ਇਸ ਲਈ ਮਲਾਈ ਨੂੰ ਨਿਯਮਿਤ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ 'ਚ ਚੰਗਾ ਕੋਲੈਸਟਰਾਲ ਹੁੰਦਾ ਹੈ ਅਤੇ ਇਹ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

sunita

Content Editor

Related News