ਸਰਦੀਆਂ 'ਚ ਖਾ ਲਿਆ ਇਕ ਲੌਂਗ ਤਾਂ ਕਈ ਬੀਮਾਰੀਆਂ ਰਹਿਣਗੀਆਂ ਦੂਰ

Tuesday, Oct 21, 2025 - 12:54 PM (IST)

ਸਰਦੀਆਂ 'ਚ ਖਾ ਲਿਆ ਇਕ ਲੌਂਗ ਤਾਂ ਕਈ ਬੀਮਾਰੀਆਂ ਰਹਿਣਗੀਆਂ ਦੂਰ

ਹੈਲਥ ਡੈਸਕ- ਸਰਦੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ, ਅਜਿਹੇ 'ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਬਦਲਦੇ ਮੌਸਮ ਤੋਂ ਬਚਣ ਲਈ ਤੁਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਨੂੰ ਆਪਣੀ ਡਾਇਟ 'ਚ ਸ਼ਾਮਲ ਕਰ ਸਕਦੇ ਹਨ, ਜਿਨ੍ਹਾਂ 'ਚੋਂ ਇਕ ਹੈ ਲੌਂਗ। ਲੌਂਗ ਦਾ ਸੇਵਨ ਤੁਸੀਂ ਮਸਾਲੇ ਵਜੋਂ ਕਈ ਵਾਰ ਕੀਤਾ ਹੋਵੇਗਾ। ਇਸ 'ਚ ਐਂਟੀਆਕਸੀਡੈਂਟ, ਐਂਟੀਮਾਈਕ੍ਰੋਬੀਅਲ, ਐਂਟੀਵਾਇਰਲ ਅਤੇ ਐਨਾਲਜੇਸਿਕ ਵਿਟਾਮਿਨ, ਮਿਨਰਲਸ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਮੂੰਹ ਦੀ ਬੱਦਬੂ ਅਤੇ ਦੰਦਾਂ ਦੇ ਦਰਦ ਦੂਰ ਕਰਨ ਲਈ ਤੁਸੀਂ ਲੌਂਗ ਦਾ ਸੇਵਨ ਕਰ ਸਕਦੇ ਹੋ ਤਾਂ ਚੱਲੋ ਤੁਹਾਨੂੰ ਦੱਸਦੇ ਹਨ ਕਿ ਲੌਂਗ ਖਾਣ ਦੇ ਫ਼ਾਇਦੇ ਬਾਰੇ...

ਪਾਚਨ ਸਿਸਟਮ ਲਈ ਲਾਭਦਾਇਕ

ਲੌਂਗ 'ਚ ਮੌਜੂਦ ਫਾਈਬਰ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਜੇ ਤੁਹਾਨੂੰ ਗੈਸ, ਕਬਜ਼, ਅਪਚ ਜਾਂ ਹੋਰ ਪੇਟ ਦੀਆਂ ਸਮੱਸਿਆਵਾਂ ਹਨ ਤਾਂ ਲੌਂਗ ਖਾਣਾ ਲਾਭਦਾਇਕ ਰਹੇਗਾ।

ਇਹ ਵੀ ਪੜ੍ਹੋ : Diwali 'ਤੇ ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਡਿੱਗੀ ਕੀਮਤ, ਜਾਣੋ ਨਵੇਂ Rate

ਦੰਦ ਦਰਦ ਤੋਂ ਰਾਹਤ

ਦੰਦ ਦਰਦ ਨੂੰ ਘਟਾਉਣ ਤੁਸੀਂ ਲੌਂਗ ਦਾ ਸੇਵਨ ਕਰ ਸਕਦੇ ਹੋ। ਇਸ 'ਚ ਮੌਜੂਦ ਯੂਜੇਨੋਲ ਤੇਲ (Eugenol Oil) ਅਤੇ ਐਂਟੀਬੈਕਟੀਰੀਅਲ ਗੁਣ ਦਰਦ ਘਟਾਉਣ ਅਤੇ ਮੂੰਹ ਦੀ ਸਫ਼ਾਈ 'ਚ ਮਦਦਗਾਰ ਹਨ।

ਇਮਿਊਨਿਟੀ ਮਜ਼ਬੂਤ ਬਣਾਏ

ਲੌਂਗ ਸਿਰਫ ਪੇਟ ਲਈ ਹੀ ਨਹੀਂ, ਸਗੋਂ ਬਲੱਡ ਪਿਊਰੀਫਿਕੇਸ਼ਨ ਅਤੇ ਰੋਗ ਪ੍ਰਤੀਰੋਧਕ ਤਾਕਤ ਨੂੰ ਵੀ ਵਧਾਉਂਦਾ ਹੈ। ਇਹ ਮਲੇਰੀਆ, ਹੈਜਾ ਵਰਗੀਆਂ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ ਅਤੇ ਡਾਇਬਟੀਜ਼ ਵਾਲਿਆਂ ਲਈ ਗਲੂਕੋਜ਼ ਲੈਵਲ ਕੰਟਰੋਲ 'ਚ ਰੱਖਣ 'ਚ ਯੋਗਦਾਨ ਪਾਉਂਦਾ ਹੈ।

ਸਿਰ ਦਰਦ ਕਰੇ ਦੂਰ

ਲੌਂਗ 'ਚ ਮੌਜੂਦ ਐਂਟੀਇੰਫਲੈਮੇਟਰੀ ਗੁਣ ਸਿਰ ਦਰਦ ਤੋਂ ਰਾਹਤ ਦਿੰਦੇ ਹਨ। ਸਿਰ ਦੀ ਮਾਲਿਸ਼ ਲਈ ਲੌਂਗ ਦਾ ਤੇਲ ਵਰਤਣਾ ਬਹੁਤ ਪ੍ਰਭਾਵਸ਼ਾਲੀ ਹੈ।

ਚਮੜੀ ਦੀਆਂ ਸਮੱਸਿਆਵਾਂ 'ਚ ਰਾਹਤ

ਲੌਂਗ 'ਚ ਐਂਟੀਸੈਪਟਿਕ ਗੁਣ ਮੌਜੂਦ ਹਨ ਜੋ ਫੰਗਲ ਇੰਫੈਕਸ਼ਨ, ਕੱਟ, ਜਲਣ, ਜ਼ਖਮ ਆਦਿ ਤੋਂ ਰਾਹਤ ਦਿੰਦੇ ਹਨ। ਇਸ ਦਾ ਪ੍ਰਯੋਗ ਚਮੜੀ ਦੀ ਸਿਹਤ ਬਣਾਈ ਰੱਖਣ ਲਈ ਬਹੁਤ ਲਾਭਦਾਇਕ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News