ਸਰਦੀਆਂ ''ਚ ਇਹ 3 ਸੁਪਰਫੂਡਜ਼ ਸਰੀਰ ਨੂੰ ਰੱਖਗਣਗੇ Fit, ਬੀਮਾਰੀਆਂ ਰਹਿਣਗੀਆਂ ਦੂਰ
Thursday, Oct 23, 2025 - 02:11 PM (IST)

ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਹੱਡੀਆਂ 'ਚ ਦਰਦ, ਜੋੜਾਂ ਦੀ ਜਕੜਨ, ਖੰਘ-ਜ਼ੁਕਾਮ ਅਤੇ ਕਮਜ਼ੋਰ ਇਮਿਊਨਿਟੀ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਇਸ ਲਈ ਇਸ ਮੌਸਮ 'ਚ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ 3 ਸੁਪਰਫੂਡਸ ਨੂੰ ਆਪਣੀ ਡਾਇਟ 'ਚ ਸ਼ਾਮਲ ਕਰਕੇ ਤੁਸੀਂ ਆਪਣੀ ਇਮਿਊਨਿਟੀ ਨੂੰ ਬੂਸਟ ਕਰ ਸਕਦੇ ਹੋ।
1- ਆਂਵਲਾ – ਕੁਦਰਤੀ ਇਮਿਊਨਿਟੀ ਬੂਸਟਰ
- ਆਂਵਲੇ ਨੂੰ ਆਯੁਰਵੇਦ 'ਚ ਅੰਮ੍ਰਿਤ ਸਮਝਿਆ ਜਾਂਦਾ ਹੈ।
- ਇਹ ਵਿਟਾਮਿਨ C ਨਾਲ ਭਰਪੂਰ ਹੁੰਦਾ ਹੈ ਜੋ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ।
- ਰੋਜ਼ਾਨਾ ਆਂਵਲਾ ਖਾਣ ਨਾਲ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼ ਤੋਂ ਬਚਾਅ ਹੁੰਦਾ ਹੈ।
- ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਸੁਧਾਰਦਾ ਹੈ।
ਸੇਵਨ ਦੇ ਤਰੀਕੇ: ਜੂਸ, ਮੁਰੱਬਾ ਜਾਂ ਚਟਨੀ।
2- ਤਿੱਲ– ਜੋੜਾਂ ਦੇ ਦਰਦ ਲਈ ਦੇਸੀ ਇਲਾਜ
- ਤਿਲ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਹੁੰਦੇ ਹਨ।
- ਇਹ ਸਰੀਰ ਨੂੰ ਅੰਦਰੋਂ ਗਰਮ ਅਤੇ ਤਾਜ਼ਗੀ ਭਰਪੂਰ ਰੱਖਦਾ ਹੈ।
- ਸਰਦੀਆਂ 'ਚ ਜੋੜਾਂ ਦੀ ਦਰਦ ਅਤੇ ਸੋਜ 'ਚ ਰਾਹਤ ਦਿੰਦਾ ਹੈ।
ਸੇਵਨ ਦੇ ਤਰੀਕੇ: ਲੱਡੂ, ਚਟਨੀ ਜਾਂ ਤਿੱਲ ਤੇਲ ਨਾਲ ਮਾਲਿਸ਼।
3- ਗੁੜ- ਸਰਦੀਆਂ ਦਾ ਮਿੱਠਾ ਟੋਨਿਕ
- ਗੁੜ ਇਕ ਕੁਦਰਤੀ ਹੀਲਿੰਗ ਫੂਡ ਹੈ।
- ਇਹ ਆਇਰਨ, ਮਿਨਰਲ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।
- ਬਲੱਡ ਪਿਊਰੀਫਿਕੇਸ਼ਨ, ਪਾਚਨ ਸੁਧਾਰ ਅਤੇ ਸਰਦੀ-ਜ਼ੁਕਾਮ ਤੋਂ ਬਚਾਅ 'ਚ ਮਦਦ ਕਰਦਾ ਹੈ।
ਸੇਵਨ ਦੇ ਤਰੀਕੇ: ਚਾਹ, ਗਰਮ ਪਾਣੀ ਜਾਂ ਤਿੱਲ ਦੇ ਲੱਡੂ ਨਾਲ।
ਕਿਹੜੇ ਲੋਕਾਂ ਨੂੰ ਨਹੀਂ ਖਾਣੇ ਚਾਹੀਦੇ ਇਹ ਸੁਪਰਫੂਡ
ਪੇਟ ਦੀਆਂ ਸਮੱਸਿਆਵਾਂ ਵਾਲੇ ਲੋਕ – ਆਂਵਲਾ ਸਿਰਫ਼ ਸੀਮਿਤ ਮਾਤਰਾ 'ਚ ਖਾਓ। ਬਲੱਡ ਸ਼ੂਗਰ ਦੇ ਮਰੀਜ਼ ਡਾਕਟਰ ਦੀ ਸਲਾਹ ਲੈਣ।
ਗਰਮ ਸਰੀਰ ਵਾਲੇ ਲੋਕ – ਤਿਲ ਦਾ ਵੱਧ ਸੇਵਨ ਨਾ ਕਰੋ। ਜੇ ਸਕਿਨ ਐਲਰਜੀ ਹੈ ਤਾਂ ਸਾਵਧਾਨ ਰਹੋ।
ਡਾਇਬਟੀਜ਼ ਦੇ ਮਰੀਜ਼ – ਗੁੜ ਦਾ ਸੇਵਨ ਬਹੁਤ ਸੀਮਿਤ ਰੱਖੋ, ਵੱਧ ਖਾਣ ਨਾਲ ਭਾਰ ਵਧ ਸਕਦਾ ਹੈ।
ਸਰਦੀਆਂ 'ਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਮਹਿੰਗੇ ਸਪਲੀਮੈਂਟ ਦੀ ਲੋੜ ਨਹੀਂ। ਆਂਵਲਾ, ਤਿੱਲ ਅਤੇ ਗੁੜ ਵਰਗੇ ਕੁਦਰਤੀ ਫੂਡਸ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਨਾਲ ਤੁਹਾਡੀ ਇਮਿਊਨਿਟੀ ਵਧੇਗੀ ਅਤੇ ਸਰਦੀਆਂ ਦੀਆਂ ਆਮ ਬੀਮਾਰੀਆਂ ਤੋਂ ਵੀ ਸੁਰੱਖਿਆ ਮਿਲੇਗੀ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8