ਸੰਤਰੇ ਦੇ ਛਿਲਕੇ ਨਾਲ ਦੂਰ ਹੋਣਗੇ ਚਿਹਰੇ ਦੇ ਦਾਗ-ਧੱਬੇ, ਇੰਝ ਕਰੋ ਇਸਤੇਮਾਲ
Saturday, Oct 25, 2025 - 03:50 PM (IST)
ਵੈੱਬ ਡੈਸਕ- ਅੱਜਕੱਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਚਿਹਰੇ ‘ਤੇ ਦਾਗ-ਧੱਬੇ, ਛਾਈਆਂ ਅਤੇ ਪਿਗਮੈਂਟੇਸ਼ਨ ਸੁੰਦਰਤਾ ਨੂੰ ਫਿੱਕਾ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਮਹਿੰਗੀਆਂ ਕਰੀਮਾਂ ਅਤੇ ਟ੍ਰੀਟਮੈਂਟ ਕਰਵਾਉਂਦੇ ਹਨ, ਪਰ ਉਨ੍ਹਾਂ ਦਾ ਅਸਰ ਕੁਝ ਸਮੇਂ ਬਾਅਦ ਖਤਮ ਹੋ ਜਾਂਦਾ ਹੈ। ਅਜਿਹੇ 'ਚ ਘਰ ਦੇ ਆਸਾਨ ਨੁਸਖੇ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ — ਜਿਵੇਂ ਸੰਤਰੇ ਦਾ ਛਿਲਕਾ।
ਸੰਤਰੇ ਦੇ ਛਿਲਕੇ 'ਚ ਵਿਟਾਮਿਨ C, ਐਂਟੀਆਕਸੀਡੈਂਟਸ ਅਤੇ ਕੁਦਰਤੀ ਐਸਿਡਸ ਹੁੰਦੇ ਹਨ, ਜੋ ਚਮੜੀ ਦੀ ਉੱਪਰੀ ਪਰਤ ਨੂੰ ਸਾਫ ਕਰਦੇ ਹਨ ਅਤੇ ਡੈੱਡ ਸਕਿਨ ਨੂੰ ਹਟਾਉਂਦੇ ਹਨ। ਇਸ ਨਾਲ ਚਿਹਰਾ ਕੁਦਰਤੀ ਤੌਰ ‘ਤੇ ਚਮਕਦਾਰ ਤੇ ਤਾਜ਼ਾ ਦਿਖਾਈ ਦਿੰਦਾ ਹੈ।
ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣ ਦਾ ਤਰੀਕਾ
- ਸੰਤਰੇ ਦੇ ਛਿਲਕੇ ਨੂੰ 2–3 ਦਿਨ ਤੱਕ ਧੁੱਪ 'ਚ ਸੁਕਾਓ ਜਦੋਂ ਤੱਕ ਉਹ ਪੂਰੀ ਤਰ੍ਹਾਂ ਖੁਸ਼ਕ ਨਾ ਹੋ ਜਾਣ।
- ਫਿਰ ਉਨ੍ਹਾਂ ਨੂੰ ਮਿਕਸਰ 'ਚ ਪੀਸ ਕੇ ਬਰੀਕ ਪਾਊਡਰ ਬਣਾ ਲਵੋ।
- ਦਾਗ-ਧੱਬੇ ਮਿਟਾਉਣ ਲਈ ਫੇਸ ਪੈਕ ਬਣਾਉਣ ਦਾ ਤਰੀਕਾ
ਸਮੱਗਰੀ:
- 1 ਚਮਚ ਸੰਤਰੇ ਦੇ ਛਿਲਕੇ ਦਾ ਪਾਊਡਰ
- 1 ਚਮਚ ਦਹੀਂ ਜਾਂ ਗੁਲਾਬ ਜਲ
- 1 ਚੁਟਕੀ ਹਲਦੀ
ਤਰੀਕਾ:
ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਇਕ ਸਮੂਦ ਪੇਸਟ ਤਿਆਰ ਕਰੋ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ 15 ਮਿੰਟ ਤੱਕ ਸੁੱਕਣ ਦਿਓ। ਇਸ ਤੋਂ ਹਲਕੇ ਹੱਥਾਂ ਨਾਲ ਪਾਣੀ ਨਾਲ ਧੋ ਲਵੋ। ਸੰਤਰੇ ਦੇ ਇਸ ਪੈਕ ਨੂੰ ਨਿਯਮਿਤ ਰੂਪ ਨਾਲ ਲਗਾਉਣ ਨਾਲ ਸਕਿਨ ਨਾਲ ਡੈੱਡ ਸੈਲਜ਼ ਹਟਾਉਂਦੇ ਹਨ, ਪਿਗਮੈਂਟੇਸ਼ਨ ਘੱਟ ਹੁੰਦਾ ਹੈ ਅਤੇ ਚਮੜੀ ਗਲੋਇੰਗ ਹੁੰਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
