ਗਰਮ ਕੱਪੜਿਆਂ ਨੂੰ ਬਿਨਾਂ ਧੋਤੇ ਇੰਝ ਕਰੋ ''Superclean'', ਬੱਦਬੂ ਤੇ ਬੈਕਟੀਰੀਆ ਦੋਵੇਂ ਹੋਣਗੇ ਛੂਮੰਤਰ
Monday, Oct 27, 2025 - 05:41 PM (IST)
ਵੈੱਬ ਡੈਸਕ- ਅਕਤੂਬਰ–ਨਵੰਬਰ ਦਾ ਮਹੀਨਾ ਆਉਂਦੇ ਹੀ ਲੋਕ ਆਪਣੇ ਗਰਮ ਕੱਪੜੇ ਬੈੱਡ ਬਾਕਸ ਜਾਂ ਅਲਮਾਰੀ 'ਚੋਂ ਕੱਢਣ ਲੱਗ ਪੈਂਦੇ ਹਨ। ਪਰ ਕਈ ਮਹੀਨਿਆਂ ਤੱਕ ਬੰਦ ਰਹਿਣ ਕਾਰਨ ਇਹ ਕੱਪੜੇ ਅਕਸਰ ਹਲਕੀ ਬੱਦਬੂ ਕਰਨ ਲੱਗਦੇ ਹਨ। ਭਾਵੇਂ ਤੁਸੀਂ ਉਨ੍ਹਾਂ ਨੂੰ ਧੋ ਕੇ ਜਾਂ ਡਰਾਈ ਕਲੀਨ ਕਰਵਾ ਕੇ ਰੱਖਿਆ ਹੋਵੇ, ਪਰ ਸਿੱਧਾ ਬੈਗ ‘ਚੋਂ ਕੱਢ ਕੇ ਪਹਿਨਣਾ ਠੀਕ ਨਹੀਂ। ਲੰਬੇ ਸਮੇਂ ਤੱਕ ਬੰਦ ਰਹਿਣ ਨਾਲ ਬੈਕਟੀਰੀਆ ਪੈਦਾ ਹੋ ਸਕਦੇ ਹਨ। ਇਸ ਲਈ ਗਰਮ ਕੱਪੜੇ ਵਰਤਣ ਤੋਂ ਪਹਿਲਾਂ ਇਨ੍ਹਾਂ ਸਧਾਰਣ ਟਿਪਸ ਨੂੰ ਜ਼ਰੂਰ ਅਪਣਾਓ—
ਧੁੱਪ 'ਚ ਰੱਖੋ — ਕੁਦਰਤੀ ਤਰੀਕੇ ਨਾਲ ਬੱਦਬੂ ਦੂਰ ਕਰੋ
ਸਭ ਤੋਂ ਪਹਿਲਾਂ ਕੱਪੜਿਆਂ ਨੂੰ ਇਕ ਦਿਨ ਧੁੱਪ 'ਚ ਸੁਕਾ ਦਿਓ। ਧੁੱਪ ਨਾਲ ਕੱਪੜਿਆਂ 'ਚ ਮੌਜੂਦ ਬੈਕਟੀਰੀਆ ਮਰ ਜਾਂਦੇ ਹਨ ਅਤੇ ਬੱਦਬੂ ਵੀ ਖਤਮ ਹੋ ਜਾਂਦੀ ਹੈ।
ਸੁਕਾਉਣ ਤੋਂ ਬਾਅਦ ਕੱਪੜਿਆਂ ‘ਤੇ ਹਲਕਾ ਪਰਫਿਊਮ ਜਾਂ ਫੈਬਰਿਕ ਫ੍ਰੈਸ਼ਨਰ ਸਪ੍ਰੇਅ ਕਰ ਦਿਓ — ਇਸ ਨਾਲ ਉਹ ਖੁਸ਼ਬੂਦਾਰ ਤੇ ਤਾਜ਼ਾ ਲੱਗਣ ਲੱਗਦੇ ਹਨ।
ਸੈਨੀਟਾਈਜ਼ਰ ਨਾਲ ਕਰੋ ਜਰਮਸ ਫ੍ਰੀ
ਜੇ ਤੁਹਾਡੇ ਕੋਲ ਕੱਪੜੇ ਧੋਣ ਦਾ ਸਮਾਂ ਨਹੀਂ ਹੈ ਤਾਂ ਕਲੋਥ ਸੈਨੀਟਾਈਜ਼ਰ ਸਪ੍ਰੇਅ ਇਸਤੇਮਾਲ ਕਰੋ। ਇਸ ਨੂੰ ਕੱਪੜਿਆਂ ‘ਤੇ ਹੌਲੀ-ਹੌਲੀ ਸਪ੍ਰੇਅ ਕਰੋ — ਇਸ ਨਾਲ ਬੈਕਟੀਰੀਆ ਖਤਮ ਹੋ ਜਾਣਗੇ ਅਤੇ ਬੱਦਬੂ ਦੂਰ ਹੋ ਜਾਵੇਗੀ। ਇਸ ਤਰੀਕੇ ਨਾਲ ਤੁਸੀਂ ਬਿਨਾਂ ਧੋਤੇ ਵੀ ਕੱਪੜੇ ਸਾਫ ਅਤੇ ਫ੍ਰੈਸ਼ ਮਹਿਸੂਸ ਕਰੋਗੇ।
ਸੰਤਰੇ ਜਾਂ ਨਿੰਬੂ ਦੇ ਛਿਲਕੇ ਨਾਲ ਲਿਆਓ ਕੁਦਰਤੀ ਖੁਸ਼ਬੂ
ਜੇ ਧੁੱਪ ਲਗਾਉਣ ਤੋਂ ਬਾਅਦ ਵੀ ਕੱਪੜਿਆਂ 'ਚ ਹਲਕੀ ਬੱਦਬੂ ਰਹਿ ਗਈ ਹੋਵੇ, ਤਾਂ ਸੰਤਰੇ ਜਾਂ ਨਿੰਬੂ ਦੇ ਸੁੱਕੇ ਛਿਲਕੇ ਵਰਤੋਂ। ਇਹ ਛਿਲਕੇ ਕਿਸੇ ਨੈੱਟ ਵਾਲੇ ਛੋਟੇ ਬੈਗ 'ਚ ਪਾ ਕੇ ਕੱਪੜਿਆਂ ਦੇ ਵਿਚਕਾਰ ਰੱਖ ਦਿਓ। ਇਹ ਨੈਚੁਰਲ ਡਿਓਡਰਾਈਜ਼ਰ ਵਾਂਗ ਕੰਮ ਕਰਦਾ ਹੈ— ਕੱਪੜੇ ਮਹਿਕਣ ਲੱਗਦੇ ਹਨ ਅਤੇ ਤਾਜ਼ਗੀ ਬਣੀ ਰਹਿੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
