ਹੁਣ ਨਹੀਂ ਹੋਵੇਗੀ Vitamins ਤੇ hydration ਦੀ ਕਮੀ ਬਸ ਖਾਓ ਇਹ ਫਲ!
Thursday, May 15, 2025 - 11:52 AM (IST)

ਹੈਲਥ ਡੈਸਕ - ਗਰਮੀ ਦੇ ਮੌਸਮ ’ਚ ਜਦੋਂ ਧੁੱਪ ਦਾ ਤਾਪਮਾਨ ਅਸਹਿਣਯੋਗ ਹੋ ਜਾਂਦਾ ਹੈ ਤਾਂ ਉਦੋਂ ਕੁਝ ਠੰਢਾ ਤੇ ਰਸਦਾਰ ਖਾਣ ਦੀ ਲੋੜ ਮਹਿਸੂਸ ਹੁੰਦੀ ਹੈ। ਅਜਿਹੇ ’ਚ ਖਰਬੂਜਾ ਇਕ ਬਹੁਤ ਹੀ ਪਸੰਦੀਦਾ ਫਲ ਹੈ ਜੋ ਨਾ ਸਿਰਫ਼ ਸਰੀਰ ਨੂੰ ਠੰਡਕ ਦਿੰਦਾ ਹੈ, ਸਗੋਂ ਸਿਹਤ ਲਈ ਵੀ ਕਈ ਤਰੀਕਿਆਂ ਨਾਲ ਲਾਭਦਾਇਕ ਹੈ। ਇਹ ਫਲ ਆਪਣੀ ਮਿੱਠੀ ਸੁਗੰਧ, ਸਵਾਦ ਅਤੇ ਪੋਸ਼ਕ ਤੱਤਾਂ ਕਾਰਨ ਲੋਕਾਂ ’ਚ ਬਹੁਤ ਪ੍ਰਸਿੱਧ ਹੈ। ਆਓ ਜਾਣੀਏ ਖਰਬੂਜਾ ਖਾਣ ਨਾਲ ਸਾਨੂੰ ਕੀ-ਕੀ ਫਾਇਦੇ ਮਿਲਦੇ ਹਨ।
ਖਰਬੂਜਾ ਖਾਣ ਦੇ ਫਾਇਦੇ :-
ਪਾਣੀ ਦੀ ਕਮੀ ਕਰੇ ਦੂਰ
- ਖਰਬੂਜੇ ’ਚ 90 ਫੀਸਦੀ ਤੋਂ ਵੱਧ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦਾ ਹੈ।
ਹਾਜ਼ਮੇ ਨੂੰ ਕਰੇ ਮਜ਼ਬੂਤ
- ਇਸ ’ਚ ਫਾਈਬਰ ਹੋਣ ਕਰਕੇ ਇਹ ਹਾਜ਼ਮੇ ਨੂੰ ਵਧੀਆ ਬਣਾਉਂਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ।
ਚਿਹਰੇ ’ਤੇ ਲਿਆਵੇ ਨਿਖਾਰ
- ਖਰਬੂਜੇ ’ਚ ਵਿਟਾਮਿਨ A, C ਅਤੇ ਐਂਟੀਆਕਸੀਡੈਂਟ ਹੋਣ ਕਰਕੇ ਇਹ ਸਕਿਨ ਨੂੰ ਚਮਕਦਾਰ ਅਤੇ ਨਿਰੋਗ ਬਣਾਉਂਦਾ ਹੈ।
ਰੋਗ-ਰੋਧਕ ਸ਼ਕਤੀ ਵਧਾਉਂਦੈ
- ਵਿਟਾਮਿਨ C ਅਤੇ ਬੇਟਾ-ਕੈਰੋਟੀਨ ਰੋਗ-ਰੋਧਕ ਤਾਕਤ ਨੂੰ ਵਧਾਉਂਦੇ ਹਨ।
ਪੋਸ਼ਕ ਤੱਤਾਂ ਨਾਲ ਭਰਪੂਰ
- ਇਹ ਫਲ ਹਲਕਾ ਹੁੰਦਾ ਹੈ ਪਰ ਇਸ ’ਚ ਵਿਟਾਮਿਨ A, C, ਪੋਟੈਸ਼ੀਅਮ, ਅਤੇ ਫਾਈਬਰ ਵਾਫ਼ਰ ਮਾਤਰਾ ’ਚ ਹੁੰਦੇ ਹਨ।
ਹਾਰਟ ਲਈ ਫਾਇਦੇਮੰਦ
- ਇਸ ’ਚ ਮੌਜੂਦ ਪੋਟੈਸ਼ੀਅਮ ਅਤੇ ਵਿਟਾਮਿਨ C ਦਿਲ ਦੀ ਸਿਹਤ ਨੂੰ ਸੁਧਾਰਦੇ ਹਨ।
ਅੱਖਾਂ ਲਈ ਫਾਇਦੇਮੰਦ
- ਖਰਬੂਜੇ ’ਚ ਬੇਟਾ-ਕੈਰੋਟੀਨ ਅੱਖਾਂ ਦੀ ਰੌਸ਼ਨੀ ਲਈ ਲਾਭਦਾਇਕ ਹੁੰਦਾ ਹੈ।
ਸਰੀਰ ਨੂੰ ਪਹੁੰਚਾਵੇ ਠੰਡਕ
- ਗਰਮੀ 'ਚ ਇਹ ਸਰੀਰ ਨੂੰ ਅੰਦਰੋਂ ਠੰਡਕ ਪਹੁੰਚਾਉਂਦਾ ਹੈ ਅਤੇ ਹੀਟਸਟ੍ਰੋਕ ਤੋਂ ਬਚਾਅ ਕਰਦਾ ਹੈ।
ਸਾਵਧਾਨੀਆਂ :-
- ਖਰਬੂਜਾ ਖਾਲੀ ਪੇਟ ਜਾਂ ਬਿਲਕੁਲ ਠੰਡਾ ਹੋਇਆ ਨਾ ਖਾਓ।
- ਪੇਟ ਦੀ ਗੜਬੜ ਵਾਲੇ ਲੋਕਾਂ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ।