ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ
Thursday, May 08, 2025 - 02:55 PM (IST)

ਹੈਲਥ ਡੈਸਕ - ਗਰਮੀਆਂ ਦੀ ਰੁੱਤ ਆਉਂਦੇ ਹੀ ਬਾਜ਼ਾਰਾਂ ’ਚ ਇਕ ਰੰਗਦਾਰ, ਰਸੀਲਾ ਅਤੇ ਸੁਆਦਿਸ਼ਟ ਫਲ ਨਜ਼ਰ ਆਉਂਦਾ ਹੈ ਜੋ ਕਿ ਹੈ ਜਾਮੁਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਫਲ ਨਾ ਸਿਰਫ ਆਪਣੇ ਸਵਾਦ ਜਾਂ ਰੰਗ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਲਾਹੇਵੰਦ ਹੈ। ਆਯੁਰਵੇਦ ਤੋਂ ਲੈ ਕੇ ਆਧੁਨਿਕ ਵਿਗਿਆਨ ਤੱਕ, ਜਾਮੁਨ ਨੂੰ ਡਾਇਬੀਟੀਜ਼, ਹਾਜ਼ਮਾ, ਖੂਨ ਦੀ ਗੁਣਵੱਤਾ ਅਤੇ ਸਕਿਨ ਲਈ ਇਕ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ। ਇਸ ਲੇਖ ਰਾਹੀਂ ਅਸੀਂ ਜਾਣਾਂਗੇ ਕਿ ਜਾਮੁਨ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ ਅਤੇ ਕਿਵੇਂ ਇਹ ਇਕ ਮੌਸਮੀ ਫਲ ਹੋਣ ਦੇ ਬਾਵਜੂਦ ਸਾਲ ਭਰ ਸਿਹਤ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ
ਜਾਮੁਨ ਖਾਣ ਦੇ ਫਾਇਦੇ :-
ਡਾਇਬੀਟੀਜ਼ ਨੂੰ ਰੱਖੇ ਕੰਟ੍ਰੋਲ
- ਜਾਮੁਨ ’ਚ ਮੌਜੂਦ "ਜੈੰਥੋਨਿਨ" ਜੋ ਕਿ ਖੂਨ ’ਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਂਦਾ ਹੈ।
ਦਿਲ ਦੇ ਰੋਗਾਂ ਤੋਂ ਬਚਾਅ
- ਇਸ ’ਚ ਪਾਏ ਜਾਂਦੇ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਹਨ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਖੀ ਕਰਦੇ ਹਨ।
ਹਾਜ਼ਮੇ ਨੂੰ ਸੁਧਾਰੇ
- ਜਾਮੁਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਅਮਲ (ਐਸਿਡਿਟੀ), ਗੈਸ ਤੇ ਕਬਜ਼ ਤੋਂ ਰਾਹਤ ਦਿੰਦਾ ਹੈ।
ਖੂਨ ਦੀ ਕਰੇ ਸਫਾੀ
- ਇਸ ’ਚ ਆਇਰਨ ਦੀ ਉਚਿਤ ਮਾਤਰਾ ਹੁੰਦੀ ਹੈ ਜੋ ਖੂਨ ਦੀ ਗੁਣਵੱਤਾ ਅਤੇ ਸਰਕੂਲੇਸ਼ਨ ਨੂੰ ਸੁਧਾਰਦਾ ਹੈ।
ਰੋਗ-ਪ੍ਰਤੀਰੋਧਕ ਸ਼ਕਤੀ ਵਧਾਵੇ
- ਜਾਮੁਨ ’ਚ ਭਰਪੂਰ ਐਂਟੀਆਕਸੀਡੈਂਟ ਅਤੇ ਵਿਟਾਮਿਨ C ਹੁੰਦੇ ਹਨ ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ।
ਸਕਿਨ ਨੂੰ ਨਿਖਾਰੇ
- ਜਾਮੁਨ ਦਾ ਸੇਵਨ ਸਕਿਨ ਚ ਆ ਰਹੀਆਂ ਸਮੱਸਿਆਵਾਂ (ਜਿਵੇਂ ਕਿ ਪਿੰਪਲ, ਐਲਰਜੀ) ਨੂੰ ਘਟਾਉਂਦਾ ਹੈ।
ਯਾਦਦਾਸ਼ਤ ਵਧਾਵੇ
- ਜਾਮੁਨ ’ਚ ਆਇਰਨ ਅਤੇ ਐਂਟੀਆਕਸੀਡੈਂਟ ਦਿਮਾਗ ਨੂੰ ਤੰਦਰੁਸਤ ਰੱਖਦੇ ਹਨ ਅਤੇ ਯਾਦਦਾਸ਼ਤ ਸੁਧਾਰਦੇ ਹਨ।
ਭੁੱਖ ਵਧਾਵੇ
- ਹਲਕਾ ਖਟਾਸ ਵਾਲਾ ਸੁਆਦ ਭੁੱਖ ਖੋਲ੍ਹਦਾ ਹੈ, ਖਾਸ ਕਰਕੇ ਜਦੋਂ ਪੇਟ ਭਰਿਆ ਨਾ ਲੱਗੇ।
ਮੂੰਹ ਦੀ ਬਦਬੂ ਕਰੇ ਦੂਰ
- ਜਾਮੁਨ ਦੇ ਪੱਤੇ ਜਾਂ ਛਾਲ ਦਾ ਕਾੜਾ ਮੂੰਹ ਦੀ ਬਦਬੂ, ਪਾਈਰੀਆ ਅਤੇ ਦੰਦਾਂ ਦੀ ਸੂਜ ਤੋਂ ਰਾਹਤ ਦਿੰਦਾ ਹੈ।
ਭਾਰ ਘਟਾਉਣ ’ਚ ਮਦਦਗਾਰ
- ਲੋ-ਕੈਲੋਰੀ, ਹਾਈ ਫਾਇਬਰ ਫਲ ਹੋਣ ਕਰਕੇ ਇਹ ਭਾਰ ਘਟਾਉਣ ਵਾਲੇ ਲੋਕਾਂ ਲਈ ਵੀ ਸਹੀ ਚੋਣ ਹੈ।