ਰੋਜ਼ਾਨਾ ਖਾਣੇ ਤੋਂ ਬਾਅਦ ਖਾਓ ਇਹ ਚੀਜ਼! ਫਾਇਦੇ ਜਾਣ ਹੋ ਜਾਓਗੇ ਹੈਰਾਨ

Friday, Apr 11, 2025 - 12:37 PM (IST)

ਰੋਜ਼ਾਨਾ ਖਾਣੇ ਤੋਂ ਬਾਅਦ ਖਾਓ ਇਹ ਚੀਜ਼! ਫਾਇਦੇ ਜਾਣ ਹੋ ਜਾਓਗੇ ਹੈਰਾਨ

ਹੈਲਥ ਡੈਸਕ - ਸੌਂਫ, ਜਿਸ ਨੂੰ ਅੰਗ੍ਰੇਜ਼ੀ ’ਚ fennel seeds ਕਿਹਾ ਜਾਂਦਾ ਹੈ, ਸਿਰਫ਼ ਰਸੋਈ ਦਾ ਹਿੱਸਾ ਹੀ ਨਹੀਂ ਸਗੋਂ ਆਯੁਰਵੈਦਿਕ ਦਵਾਈ ਵਜੋਂ ਵੀ ਵਰਤੀ ਜਾਂਦੀ ਹੈ। ਇਹ ਹਰ ਪੰਜਾਬੀ ਘਰ ਦੀ ਦਾਲੀਚੀਨੀ, ਲੌਂਗ ਤੇ ਹੋਰ ਮਸਾਲਿਆਂ ਨਾਲ ਸਾਂਝੀ ਸਾਥੀ ਹੈ। ਦੱਸ ਦਈਏ ਕਿ ਇਹ ਛੋਟੀ ਜਿਹੀ ਚੀਜ਼ ਸਰੀਰ ਨੂੰ ਰੋਗਮੁਕਤ, ਤੰਦਰੁਸਤੀ ਅਤੇ ਠੰਢਕ ਦੇਣ ਦੀ ਸਮਰੱਥਾ ਰੱਖਦੀ ਹੈ। ਖਾਣੇ ਤੋਂ ਬਾਅਦ ਸੌਂਫ ਚਬਾਉਣਾ ਤਾਂ ਇਕ ਰਿਵਾਜ ਹੀ ਬਣ ਗਿਆ ਹੈ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਇਹ ਸਿਰਫ਼ ਮੂੰਹ ਦੀ ਤਾਜ਼ਗੀ ਲਈ ਹੀ ਨਹੀਂ, ਸਗੋਂ ਸਰੀਰ ਦੇ ਕਈ ਅੰਗਾਂ ਲਈ ਵੱਡਾ ਟੋਨਿਕ ਹੈ? ਆਓ ਜਾਣੀਏ ਸੌਂਫ ਦੇ ਕੁਝ ਕਮਾਲ ਦੇ ਸਿਹਤਮੰਦ ਫਾਇਦੇ।

ਪੜ੍ਹੋ ਇਹ ਅਹਿਮ ਖ਼ਬਰ - ਸਵੇਰੇ ਖਾਲੀ ਪੇਟ ਪੀ ਲਓ ਇਸ ਚੀਜ਼ ਦਾ ਪਾਣੀ! ਮਿਲਣਗੇ ਹਜ਼ਾਰਾਂ ਫਾਇਦੇ ਹੋ ਜਾਓਗੇ ਹੈਰਾਨ

ਸੌਂਫ ਖਾਣ ਦੇ ਫਾਇਦੇ :-

ਹਾਜ਼ਮਾ ਸੁਧਾਰਦੀ ਹੈ
– ਸੌਂਫ ਹਾਜ਼ਮੇ ਦੀ ਸਮੱਸਿਆਵਾਂ ਜਿਵੇਂ ਕਿ ਅਜੀਰਨ, ਗੈਸ ਅਤੇ ਮਰੋੜ ਨੂੰ ਦੂਰ ਕਰਦੀ ਹੈ।
– ਖਾਣੇ ਤੋਂ ਬਾਅਦ ਸੌਂਫ ਚਬਾਉਣ ਨਾਲ ਪੇਟ ਹਲਕਾ ਮਹਿਸੂਸ ਹੁੰਦਾ ਹੈ।

ਮੂੰਹ ਦੀ ਬਦਬੂ ਦੂਰ ਕਰੇ
– ਇਹ ਕੁਦਰਤੀ ਮਾਊਥ ਫ੍ਰੈਸ਼ਨਰ ਵਜੋਂ ਕੰਮ ਕਰਦੀ ਹੈ।
– ਸੌਂਫ ’ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੂੰਹ ਦੀ ਸਫਾਈ ’ਚ ਮਦਦ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ ਨਿੰਬੂ ਪਾਣੀ ਪੀਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ

ਨਜ਼ਰ ਨੂੰ ਤੇਜ਼ ਕਰੇ
– ਸੌਂਫ ’ਚ ਵਿਟਾਮਿਨ A ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਵਧਾਉਣ ’ਚ ਮਦਦ ਕਰਦਾ ਹੈ।

ਤਣਾਅ ਘਟਾਏ
- ਸੌਂਫ ਦੀ ਚਾਹ ਜਾਂ ਸੌਂਫ ਪਾਣੀ ਮਨ ਨੂੰ ਸ਼ਾਂਤ ਕਰਦਾ ਹੈ ਤੇ ਨੀਦ ਵਧਾਉਂਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ -ਸੁਪਰਫੂਡ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ

ਭਾਰ ਘਟਾਉਣ ’ਚ ਮਦਦਗਾਰ
– ਸੌਂਫ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਭੁੱਖ ਨੂੰ ਕੰਟ੍ਰੋਲ ’ਚ ਰੱਖਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਕਰਨਾ ਚਾਹੁੰਦੇ ਹੋ Weightless ਤਾਂ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼! ਸਿਹਤ ਨੂੰ ਮਿਲਣਗੇ ਹਜ਼ਾਰਾਂ ਫਾਇਦੇ

ਸਕਿਨ ਨੂੰ ਨਿਖਾਰੇ
- ਇਹ ਟਾਕਸਿਨ ਨਿਕਾਲਣ ’ਚ ਮਦਦ ਕਰਦੀ ਹੈ ਜਿਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।

ਹਾਰਮੋਨਲ ਬੈਲੈਂਸ ਬਣਾਈ ਰੱਖੇ 
– ਖਾਸ ਕਰਕੇ ਔਰਤਾਂ ਲਈ ਸੌਂਫ PCOS/PCOD ਅਤੇ ਮਾਹਵਾਰੀ ਸੰਬੰਧੀ ਸਮੱਸਿਆਵਾਂ ’ਚ ਲਾਭਦਾਇਕ ਹੈ।

ਪੜ੍ਹੋ ਇਹ ਅਹਿਮ ਖ਼ਬਰ -ਰਹੋ ਸਾਵਧਾਨ! ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਨਾਲ Heart ਹੋ ਸਕਦੈ ਕਮਜ਼ੋਰ, ਜਾਣੋ ਬਚਾਅ ਦੇ ਤਰੀਕੇ

ਵਰਤਣ ਦਾ ਢੰਗ :-
– ਖਾਣੇ ਤੋਂ ਬਾਅਦ 1 ਚਮਚ ਸੌਂਫ ਚਬਾਓ।
– ਸੌਂਫ ਦਾ ਪਾਣੀ (ਰਾਤ ਨੂੰ ਭਿੱਜੋ ਕੇ ਸਵੇਰੇ ਪੀ ਲਓ)।
– ਸੌਂਫ ਦੀ ਚਾਹ ਵੀ ਬਹੁਤ ਲਾਭਕਾਰੀ ਹੁੰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News