ਪਿਆਜ਼ ਦਾ ਰਸ ਪੀਣ ਨਾਲ ਸਿਹਤ ਨੂੰ ਹੁੰਦੇ ਨੇ ਅਣਗਿਣਤ ਫਾਇਦੇ
Sunday, Jul 06, 2025 - 11:59 AM (IST)

ਹੈਲਥ ਡੈਸਕ - ਆਮ ਤੌਰ 'ਤੇ ਰੋਜ਼ਾਨਾ ਖਾਣੇ 'ਚ ਵਰਤਿਆ ਜਾਣ ਵਾਲਾ ਪਿਆਜ਼ ਸਿਰਫ਼ ਸੁਆਦ ਹੀ ਨਹੀਂ, ਸਿਹਤ ਦਾ ਭੰਡਾਰ ਵੀ ਹੈ। ਖਾਸ ਕਰਕੇ ਜੇ ਇਸ ਦਾ ਤਾਜ਼ਾ ਰਸ ਨਿਕਾਲ ਕੇ ਪੀਤਾ ਜਾਵੇ, ਤਾਂ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਪਹੁੰਚਾਉਂਦਾ ਹੈ। ਆਯੁਰਵੇਦਕ ਵਿਗਿਆਨ ਅਨੁਸਾਰ, ਪਿਆਜ਼ ਦਾ ਰਸ ਦਿਲ ਦੀ ਸਿਹਤ, ਪਚਨ ਤੰਤਰ, ਖੂਨ ਦੀ ਸਫਾਈ ਅਤੇ ਡਾਇਬਟੀਜ਼ ਵਰਗੀਆਂ ਸਮੱਸਿਆਵਾਂ ਵਿਚ ਅਸਰਦਾਰ ਸਾਬਤ ਹੁੰਦਾ ਹੈ। ਇਸ ਦੇ ਨਾਲ ਆਓ ਜਾਣਦੇ ਹਾਂ ਕਿ ਇਹ ਸਾਡੀ ਸਿਹਤ ਨੂੰ ਹੋ ਕਿਹੜੇ-ਕਿਹੜੇ ਰੋਗਾਂ ਤੋਂ ਬਚਾਉਂਦੀ ਹੈ ਅਤੇ ਸਿਹਤ ਨੂੰ ਤੰਦਰੁਸਤ ਰੱਖਦੀ ਹੈ।
ਹਾਰਟ ਦਾ ਵਧੀਆ ਸਰੋਤ
- ਪਿਆਜ਼ ਦੇ ਰਸ ਵਿਚ ਮੌਜੂਦ ਐਂਟੀਓਕਸੀਡੈਂਟ ਅਤੇ ਕੁਅਰਸਿਟਿਨ ਨਾਂ ਦਾ ਤੱਤ ਖੂਨ ਨੂੰ ਪਤਲਾ ਕਰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟ੍ਰੋਲ 'ਚ ਰਹਿੰਦਾ ਹੈ ਅਤੇ ਕੋਲੈਸਟ੍ਰੋਲ ਘਟਦਾ ਹੈ। ਇਹ ਦਿਲ ਦੇ ਦੌਰੇ ਦੇ ਖਤਰੇ ਨੂੰ ਵੀ ਘਟਾਉਂਦਾ ਹੈ।
ਹਾਜ਼ਮੇ ਨੂੰ ਕਰੇ ਮਜ਼ਬੂਤ
- ਇਸ ਰਸ ਨੂੰ ਪੀਣ ਨਾਲ ਭੁੱਖ ਵਧਦੀ ਹੈ, ਅਜੀਰਨ ਜਾਂ ਅਮਲਪਿੱਤੀ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਆਤਾਂ ਦੀ ਗਤੀ ਸੁਚਾਰੂ ਬਣੀ ਰਹਿੰਦੀ ਹੈ।
ਡਾਇਬਟੀਜ਼ 'ਚ ਲਾਭਕਾਰੀ
- ਪਿਆਜ਼ ਰਸ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਸਹਾਇਕ ਹੈ, ਜਿਸ ਨਾਲ ਟਾਈਪ-2 ਡਾਇਬਟੀਜ਼ ਵਾਲੇ ਲੋਕਾਂ ਲਈ ਇਹ ਇਕ ਪ੍ਰਭਾਵਸ਼ਾਲੀ ਘਰੇਲੂ ਨੁਸਖਾ ਸਾਬਤ ਹੋ ਸਕਦਾ ਹੈ।
ਵਰਤਣ ਦਾ ਤਰੀਕਾ :-
ਪਿਆਜ਼ ਦਾ ਰਸ 1 ਚਮਚ ਸ਼ਹਦ ਨਾਲ ਮਿਲਾ ਕੇ ਸਵੇਰੇ ਖਾਲੀ ਪੇਟ ਲੈਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਹਫ਼ਤੇ ਵਿਚ 2-3 ਵਾਰ ਇਸ ਦਾ ਸੇਵਨ ਲਾਭਕਾਰੀ ਹੋ ਸਕਦਾ ਹੈ।
ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ :-
ਜੇ ਤੁਹਾਨੂੰ ਪੇਟ ਦੀ ਸੰਵੇਦਨਸ਼ੀਲਤਾ ਜਾਂ ਐਸਿਡਟੀ ਦੀ ਸਮੱਸਿਆ ਹੈ, ਤਾਂ ਇਸਨੂੰ ਪੀਣ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਗਰਭਵਤੀ ਮਹਿਲਾਵਾਂ ਲਈ ਵੀ ਸਾਵਧਾਨ ਰਹਿਣਾ ਜ਼ਰੂਰੀ ਹੈ।
ਨੋਟ :- ਘਰੇਲੂ ਨੁਸਖਿਆਂ ਵਿਚ ਪਿਆਜ਼ ਦਾ ਰਸ ਇਕ ਪੁਰਾਣਾ ਪਰ ਭਰੋਸੇਯੋਗ ਇਲਾਜ ਹੈ। ਇਹ ਸਿਰਫ਼ ਰਸੋਈ ਦਾ ਹਿੱਸਾ ਨਹੀਂ, ਸਿਹਤ ਦੀ ਸੰਭਾਲ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।