ਇਕ ਹਫਤਾ ਪੀ ਲਓ ਇਸ ਚੀਜ਼ ਦਾ ਪਾਣੀ, ਮਿਲਣਗੇ ਅਜਿਹੇ ਫਾਇਦੇ ਕਿ ਤੁਸੀਂ ਵੀ ਹੋ ਜਾਓਗੇ ਹੈਰਾਨ
Friday, Mar 21, 2025 - 12:19 PM (IST)

ਹੈਲਥ ਡੈਸਕ - ਅਦਰਕ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸਵੇਰੇ ਅਦਰਕ ਦੀ ਚੰਗੀ ਚਾਹ ਪੀਂਦੇ ਹੋ ਤਾਂ ਇਸ ਨਾਲ ਜ਼ੁਕਾਮ, ਖੰਘ ਅਤੇ ਗਲੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਚਾਹ ਤੋਂ ਲੈ ਕੇ ਸਬਜ਼ੀਆਂ ਅਤੇ ਦਾਲਾਂ ਤੱਕ ਹਰ ਚੀਜ਼ 'ਚ ਅਦਰਕ ਦੀ ਵਰਤੋਂ ਕੀਤੀ ਜਾਂਦੀ ਹੈ। ਅਦਰਕ ਦੇ ਗੁਣਾਂ ਕਾਰਨ ਜ਼ੁਕਾਮ ਅਤੇ ਖੰਘ ਦੀ ਸਥਿਤੀ 'ਚ ਅਦਰਕ ਦਾ ਰਸ ਦਿੱਤਾ ਜਾਂਦਾ ਹੈ। ਅਦਰਕ ਦੇ ਰਸ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ ਅਦਰਕ ਦਾ ਪਾਣੀ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਇਕ ਹਫਤੇ ਤੱਕ ਲਗਾਤਾਰ ਅਦਰਕ ਦਾ ਪਾਣੀ ਪੀਂਦੇ ਹੋ ਤਾਂ ਸਰੀਰ ਤੋਂ ਕਈ ਬੀਮਾਰੀਆਂ ਦੂਰ ਹੋ ਜਾਣਗੀਆਂ। ਆਓ ਜਾਣਦੇ ਹਾਂ ਇਕ ਹਫਤੇ ਤੱਕ ਅਦਰਕ ਦਾ ਪਾਣੀ ਪੀਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਆਟਾ ਗੁੰਨਦੇ ਸਮੇਂ ਰੱਖੋ ਇਨ੍ਹਾਂ ਚੀਜ਼ਾਂ ਦਾ ਧਿਆਨ! ਕਦੀ ਨਹੀਂ ਹੋਵੇਗੀ ਪੇਟ ਦੀ ਸਮੱਸਿਆ
ਜੇਕਰ ਅਦਰਕ ਦੇ ਲਾਭਾਂ ਦੀ ਗੱਲ ਕੀਤੀ ਜਾਵੇ ਤਾਂ ਇਸ ’ਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਪ੍ਰੋਟੀਨ, ਜ਼ਿੰਕ ਅਤੇ ਕਈ ਖਣਿਜ ਪਾਏ ਜਾਂਦੇ ਹਨ। ਇਹ ਸਾਰੇ ਪੋਸ਼ਕ ਤੱਤ ਸਰੀਰ ਨੂੰ ਲਾਭ ਪਹੁੰਚਾਉਣ ’ਚ ਮਦਦ ਕਰਦੇ ਹਨ। ਜੇਕਰ ਤੁਸੀਂ ਲਗਾਤਾਰ 7 ਦਿਨਾਂ ਤੱਕ ਸਵੇਰੇ ਖਾਲੀ ਪੇਟ ਅਦਰਕ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ। ਸਰੀਰ 'ਚ ਸੋਜ ਘੱਟ ਜਾਵੇਗੀ ਅਤੇ ਭਾਰ ਵੀ ਤੇਜ਼ੀ ਨਾਲ ਘੱਟ ਹੋਣਾ ਸ਼ੁਰੂ ਹੋ ਜਾਵੇਗਾ।
ਦਰਕ ਪਾਣੀ ਪੀਣ ਦੇ ਫਾਇਦੇ :-
ਸੋਜ ਘਟਾਵੇ
- ਅਦਰਕ ’ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਜੋ ਸਰੀਰ ’ਚ ਸੋਜ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਕਈ ਵਾਰ ਸਰੀਰ ’ਚ ਅੰਦਰੂਨੀ ਸੋਜ ਹੁੰਦੀ ਹੈ। ਅਜਿਹੇ 'ਚ 1 ਹਫਤੇ ਤੱਕ ਲਗਾਤਾਰ ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦੇ ਕਿਸੇ ਵੀ ਹਿੱਸੇ 'ਚ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - Pregnancy ਦੌਰਾਨ Working women ਰੱਖਣ ਇਨ੍ਹਾਂ ਗੱਲਾਂ ਦਾ ਧਿਆਨ! ਨਹੀਂ ਤਾਂ ...
ਬਲੱਡ ਸ਼ੂਗਰ ਕਰੇ ਕੰਟ੍ਰੋਲ
- ਅਦਰਕ 'ਚ ਅਜਿਹੇ ਗੁਣ ਹੁੰਦੇ ਹਨ ਜੋ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦੇ ਹਨ। ਅਦਰਕ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸ਼ੂਗਰ ਦੇ ਮਰੀਜ਼ ਸਵੇਰੇ ਉੱਠ ਕੇ ਅਦਰਕ ਦਾ ਪਾਣੀ ਪੀ ਸਕਦੇ ਹਨ ਪਰ ਧਿਆਨ ਰਹੇ ਕਿ ਇਸ ਦੀ ਵਰਤੋਂ ਤੁਹਾਨੂੰ ਸੀਮਤ ਮਾਤਰਾ ’ਚ ਕਰਨੀ ਹੈ।
ਭਾਰ ਘਟਾਵੇ
- ਜਿਹੜੇ ਲੋਕ ਵਧੇ ਹੋਏ ਭਾਰ ਤੋਂ ਪਰੇਸ਼ਾਨ ਹਨ, ਉਨ੍ਹਾਂ ਲਈ ਅਦਰਕ ਦਾ ਪਾਣੀ ਚੰਗਾ ਵਿਕਲਪ ਹੈ। ਰੋਜ਼ਾਨਾ ਅਦਰਕ ਦਾ ਪਾਣੀ ਪੀਣ ਨਾਲ ਭਾਰ ਘੱਟ ਕਰਨ 'ਚ ਮਦਦ ਮਿਲੇਗੀ। ਸਵੇਰੇ ਖਾਲੀ ਪੇਟ ਅਦਰਕ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਘੱਟ ਹੁੰਦੀ ਹੈ ਅਤੇ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਜਿਸ ਨਾਲ ਸਰੀਰ 'ਤੇ ਜਮ੍ਹਾ ਚਰਬੀ ਘੱਟ ਹੋਣੀ ਸ਼ੁਰੂ ਹੋ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ - heart ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ 10 Superfoods
ਹਾਰਟ ਲਈ ਬੇਹੱਦ ਲਾਹੇਵੰਦ
- ਅਦਰਕ ਦਾ ਪਾਣੀ ਹਾਰਟ ਲਈ ਬੇਹੱਦ ਲਾਭਕਾਰੀ ਹੁੰਦੀ ਹੈ। ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ। ਤੇ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਨਾੜੀਆਂ 'ਚ ਸੋਜ ਵੀ ਘੱਟ ਹੋਵੇਗੀ। ਜਿਸ ਨਾਲ ਦਿਲ ਤੱਕ ਖੂਨ ਦਾ ਪ੍ਰਵਾਹ ਠੀਕ ਰਹੇਗਾ।
ਇਮਿਊਨਿਟੀ ਮਜ਼ਬੂਤ ਹੋਵੇਗੀ
- ਅਦਰਕ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਇਸ ਲਈ ਇਸ ਦਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਮਦਦ ਕਰੇਗਾ। ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਮੌਸਮੀ ਲਾਗਾਂ ਨੂੰ ਅਦਰਕ ਖਾਣ ਨਾਲ ਘੱਟ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਰੋਗਾਂ ਨਾਲ ਲੜਨ ਲਈ ਇਮਿਊਨਿਟੀ ਵੀ ਵਧੇਗੀ।
ਪੜ੍ਹੋ ਇਹ ਅਹਿਮ ਖ਼ਬਰ - ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਦੇਸੀ ਘਿਓ, ਜਾਣੋ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ