Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਸਿਹਤ ਨੂੰ ਹੋ ਸਕਦੈ ਨੁਕਸਾਨ

Monday, Sep 02, 2024 - 04:55 PM (IST)

Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਸਿਹਤ ਨੂੰ ਹੋ ਸਕਦੈ ਨੁਕਸਾਨ

ਜਲੰਧਰ (ਬਿਊਰੋ) - ਬੀਮਾਰ ਹੋਣ ’ਤੇ ਡਾਕਟਰ ਬਹੁਤ ਸਾਰੀਆਂ ਦਵਾਈਆਂ ਖਾਣ ਨੂੰ ਦੇ ਦਿੰਦੇ ਹਨ। ਕਈ ਵਾਰ ਲੋਕ ਘਰ ’ਚ ਲਿਆ ਕੇ ਰੱਖਿਆਂ ਦਵਾਈਆਂ ਦਾ ਸੇਵਨ ਕਰ ਲੈਂਦੇ ਹਨ, ਜੋ ਸਹੀ ਨਹੀਂ ਹੁੰਦਾ। ਬਿਨਾਂ ਸਲਾਹ ਤੋਂ ਦਵਾਈਆਂ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਦਵਾਈਆਂ ਕੈਮੀਕਲਾਂ ਨੂੰ ਮਿਲਾ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਬੀਮਾਰੀ ਨੂੰ ਦੂਰ ਕਰਨ ਲਈ ਅਸੀਂ ਦਵਾਈ ਖਾਂਦੇ ਹਾਂ ਪਰ ਅਜਿਹਾ ਨਾ ਹੋਵੇ ਕਿ ਗ਼ਲਤ ਦਵਾਈ ਦਾ ਸੇਵਨ ਕਰਨ ਨਾਲ ਸਮੱਸਿਆ ਹੋਰ ਜ਼ਿਆਦਾ ਵਧ ਜਾਵੇ। ਦਵਾਈ ਲੈਣ ਤੋਂ ਪਹਿਲਾ ਸਭ ਤੋਂ ਜ਼ਰੂਰੀ ਡਾਕਟਰ ਦੀ ਸਲਾਹ ਲੈਣੀ ਹੈ। ਆਪਣੀ ਦਵਾਈ ਕਿਸੇ ਨਾਲ ਸ਼ੇਅਰ ਨਾ ਕਰੋ। ਇਹ ਜ਼ਰੂਰੀ ਨਹੀਂ ਕਿ ਬੁਖ਼ਾਰ ਦੀ ਦਵਾਈ ਤੁਹਾਡੇ ਲਈ ਅਤੇ ਦੂਜੇ ਲਈ ਇੱਕ ਹੀ ਹੋਵੇ। ਦਵਾਈ ਖਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....

ਦਵਾਈ ਸ਼ੇਅਰ ਨਾ ਕਰੋ
ਜੇਕਰ ਤੁਸੀਂ ਆਪਣੀ ਦਵਾਈ ਸ਼ੇਅਰ ਕਰਦੇ ਹੋ, ਤਾਂ ਤੁਸੀਂ ਆਪਣੀ ਇਸ ਆਦਤ ਨੂੰ ਬਦਲ ਦਿਓ,ਕਿਉਂਕਿ ਇਹ ਸਰੀਰ ਲਈ ਸਹੀ ਨਹੀਂ। ਜੇਕਰ ਤੁਹਾਨੂੰ ਡਾਕਟਰ ਨੇ ਬੁਖ਼ਾਰ ਠੀਕ ਹੋਣ ਦੀ ਦਵਾਈ ਦਿੱਤੀ ਹੈ, ਤਾਂ ਇਹ ਜ਼ਰੂਰੀ ਨਹੀਂ ਕਿ ਉਹ ਦਵਾਈ ਦੂਜੇ ਵਿਅਕਤੀ ਲਈ ਸਹੀ ਹੋਵੇ। ਡਾਕਟਰ ਮਰੀਜ਼ ਦੀ ਉਮਰ ਅਤੇ ਬੀਮਾਰੀ ਵੇਖ ਕੇ ਦਵਾਈ ਦਿੰਦੇ ਹਨ। ਇਸੇ ਲਈ ਸਾਨੂੰ ਕਿਸੇ ਨੂੰ ਆਪਣੀ ਦਵਾਈ ਨਹੀਂ ਦੇਣੀ ਚਾਹੀਦੀ। 

ਖਾਲੀ ਢਿੱਡ ਕਦੇ ਨਾ ਖਾਓ ਦਵਾਈ 
ਜੇਕਰ ਤੁਸੀਂ ਖਾਲੀ ਢਿੱਡ ਦਵਾਈ ਖਾਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਦਿਓ। ਦਵਾਈ ਕੋਈ ਵੀ ਹੋਵੇ, ਉਸ ਦਾ ਸੇਵਨ ਹਮੇਸ਼ਾ ਖਾਣਾ ਖਾਣ ਤੋਂ ਬਾਅਦ ਕਰਨਾ ਹੁੰਦਾ ਹੈ। ਕਈ ਦਵਾਈਆਂ ਅਜਿਹੀਆਂ ਹਨ, ਜਿਨ੍ਹਾਂ ਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ ਕਰਨਾ ਹੁੰਦਾ ਹੈ। ਖਾਲੀ ਢਿੱਡ ਕਦੇ ਵੀ ਕਿਸੇ ਦਵਾਈ ਦਾ ਸੇਵਨ ਨਾ ਕਰੋ। ਇਸ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। 

ਐਕਸਪਾਇਰ ਡੇਟ ਵਾਲੀ ਦਵਾਈ ਨਾ ਖਾਓ
ਕਿਸੇ ਵੀ ਦਵਾਈ ਦਾ ਸੇਵਨ ਕਰਨ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ। ਵੈਸੇ ਤਾਂ ਦਵਾਈਆਂ ਦੀ ਐਕਸਪਾਇਰੀ ਡੇਟ ਅਤੇ ਮੈਨੂਫੈਕਚਰਿੰਗ ਡੇਟ ਵਿਚ ਬਹੁਤ ਅੰਤਰ ਹੁੰਦਾ ਹੈ । ਜੇਕਰ ਤੁਸੀਂ ਦਵਾਈ ਦੇ ਡੱਬੇ ਵਿੱਚੋਂ ਦਵਾਈ ਖਾ ਰਹੇ ਹੋ ਪਰ ਤੁਹਾਨੂੰ ਉਸ ਦੀ ਐਕਸਪਾਇਰੀ ਡੇਟ ਨਹੀਂ ਪਤਾ ਤਾਂ ਪਹਿਲਾਂ ਉਸ ਦੀ ਡੇਟ ਨੂੰ ਚੈੱਕ ਕਰੋ। ਐਕਸਪਾਇਰ ਦਵਾਈ ਖਾਣ ਨਾਲ ਤੁਸੀਂ ਬੀਮਾਰ ਹੋ ਸਕਦੇ ਹੋ ।

ਲਿਕਵਿਡ ਦਵਾਈ ਦਾ ਸੇਵਨ 
ਲਿਕਵਿਡ ਦਵਾਈ ਦਾ ਸੇਵਨ ਸ਼ੀਸ਼ੀ ਨੂੰ ਮੂੰਹ ਲਾ ਕੇ ਕਦੇ ਨਹੀਂ ਕਰਨਾ ਚਾਹੀਦਾ। ਇਸ ਤਰਾਂ ਦਵਾਈ ਪੀਣ ਨਾਲ ਖ਼ਰਾਬ ਹੋ ਜਾਂਦੀ ਹੈ ਅਤੇ ਕਈ ਹੋਰ ਰੋਗ ਪੈਦਾ ਹੋ  ਜਾਂਦੇ ਹਨ। ਲਿਕਵਿਡ ਦਵਾਈ ਦਾ ਸੇਵਨ ਚਮਚ ਜਾਂ ਕੱਪ ਨਾਲ ਕਰਨਾ ਚਾਹੀਦਾ ਹੈ।  

ਸਾਰੀਆਂ ਦਵਾਈਆਂ ਨੂੰ ਇਕੱਠੇ ਨਾ ਖਾਓ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬੀਮਾਰ ਹੋਣ 'ਤੇ ਇਕੋ ਸਾਰ ਸਾਰੀਆਂ ਦਵਾਬੀਆਂ ਦਾ ਸੇਵਨ ਕਰ ਲੈਂਦੇ ਹਨ। ਅਜਿਹਾ ਕਰਨਾ ਗ਼ਲਤ ਹੈ। ਕੁਝ ਲੋਕ ਖੰਘ, ਠੰਡ ਲੱਗਣ ਦੀ ਦਵਾਈ ਦੇ ਨਾਲ ਬੁਖ਼ਾਰ ਦੀ ਦਵਾਈ ਜਾਂ ਸ਼ੂਗਰ ਦੀ ਦਵਾਈ ਨਾਲ ਥਾਇਰਾਇਡ ਦੀ ਦਵਾਈ ਖਾ ਲੈਂਦੇ ਹਨ। ਇਸ ਨਾਲ ਸਰੀਰ ’ਤੇ ਗ਼ਲਤ ਅਸਰ ਪੈਂਦਾ ਹੈ।  

ਪੇਨ ਕਿਲਰ ਦਵਾਈ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਨਾ ਕਰੋ
ਕਈ ਲੋਕ ਦਰਦ ਨੂੰ ਘੱਟ ਕਰਨ ਲਈ ਪੇਨ ਕਿਲਰ ਦਾ ਸੇਵਨ ਕਰਦੇ ਹਨ। ਇਸ ਦਾ ਜ਼ਿਆਦਾ ਸੇਵਨ ਸਿਹਤ ਲਈ ਠੀਕ ਨਹੀਂ ਹੈ। ਇਸ ਨਾਲ ਸਰੀਰ 'ਤੇ ਬੂਰਾ ਅਸਰ ਪੈਂਦਾ ਹੈ। ਤੁਹਾਨੂੰ ਪੇਨ ਕਿਲਰ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕੋਈ ਵੀ ਦਵਾਈ ਮੈਡੀਕਲ ਸਟੋਰ ਤੋਂ ਲੈ ਕੇ ਨਹੀਂ ਖਾਣੀ ਚਾਹੀਦੀ। ਬਿਨਾਂ ਡਾਕਟਰ ਦੀ ਸਲਾਹ ਲਾਏ ਦਵਾਈ ਦਾ ਸੇਵਨ ਕਰਨ ਨਾਲ ਸਿਹਤ ’ਤੇ ਗ਼ਲਤ ਅਸਰ ਹੁੰਦਾ ਹੈ।


author

Tarsem Singh

Content Editor

Related News