ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਫ਼ਲ, ਕਬਜ਼ ਤੋਂ ਇਲਾਵਾ ਢਿੱਡ ਦੀਆਂ ਕਈ ਸਮੱਸਿਆਵਾਂ ਹੋਣਗੀਆਂ ਦੂਰ
Monday, Jan 11, 2021 - 11:26 AM (IST)
ਨਵੀਂ ਦਿੱਲੀ: ਢਿੱਡ ਚੰਗੀ ਤਰ੍ਹਾਂ ਸਾਫ਼ ਨਾ ਹੋਣ ਕਾਰਨ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਆਪਣੇ ਆਹਾਰ ’ਚ ਫਾਈਬਰ ਯੁਕਤ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਕਬਜ਼ ਜਿਹੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਆਪਣੇ ਆਹਾਰ ’ਚ ਫਾਈਬਰ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਕੁਝ ਫ਼ਲ ਇਸ ਤਰ੍ਹਾਂ ਦੇ ਹੁੰਦੇ ਹਨ। ਜਿਨ੍ਹਾਂ ’ਚ ਫਾਈਬਰ ਭਰਪੂਰ ਮਾਤਰਾ ’ਚ ਹੁੰਦੀ ਹੈ। ਜੇਕਰ ਅਸੀਂ ਇਨ੍ਹਾਂ ਫ਼ਲਾਂ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਸਾਡੇ ਢਿੱਡ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਫ਼ਲਾਂ ’ਚੋਂ ਰੋਜ਼ਾਨਾ ਇਕ ਫ਼ਲ ਦੀ ਜ਼ਰੂਰ ਵਰਤੋਂ ਕਰੋ। ਜਿਸ ਨਾਲ ਸਾਡਾ ਢਿੱਡ ਚੰਗੀ ਤਰ੍ਹਾਂ ਸਾਫ਼ ਹੋ ਜਾਵੇ। ਜੇਕਰ ਅਸੀਂ ਇਹ ਫ਼ਲਾਂ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਸਾਡੀਆਂ ਅੰਤੜੀਆਂ ਸਾਫ ਹੋ ਜਾਂਦੀਆਂ ਹਨ ਅਤੇ ਢਿੱਡ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਪੰਜ ਇਸ ਤਰ੍ਹਾਂ ਦੀ ਫ਼ਲ ਜਿਨ੍ਹਾਂ ਨਾਲ ਢਿੱਡ ਸਾਫ ਹੁੰਦਾ ਹੈ।
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਪਪੀਤਾ
ਪਪੀਤਾ ਢਿੱਡ ਨੂੰ ਸਾਫ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਪਪੀਤੇ ’ਚ ਪੈਪੇਨ ਅੰਜਾਇਮ ਹੁੰਦਾ ਹੈ ਜੋ ਪ੍ਰੋਟੀਨ ਨੂੰ ਪਚਾਉਣ ’ਚ ਕਾਫ਼ੀ ਮਦਦ ਕਰਦਾ ਹੈ। ਇਸ ਦੀ ਰੋਜ਼ ਵਰਤੋਂ ਕਰਨ ਨਾਲ ਕਬਜ਼ ਅਤੇ ਇੰਟਰੀਟੇਬਲ ਜਿਹੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਜੇਕਰ ਤੁਸੀਂ ਲਗਾਤਾਰ ਚਾਲੀ ਦਿਨ ਪਪੀਤੇ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ਹੋ ਜਾਵੇਗੀ।
ਸੰਤਰਾ
ਪਾਚਨ ਅਤੇ ਕਬਜ਼ ਜਿਹੀ ਸਮੱਸਿਆ ਨੂੰ ਦੂਰ ਕਰਨ ਲਈ ਸੰਤਰੇ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਸੰਤਰੇ ’ਚ ਫਾਈਬਰ ਭਰਪੂਰ ਮਾਤਰਾ ’ਚ ਹੁੰਦਾ ਹੈ। ਢਿੱਡ ਨੂੰ ਸਾਫ ਕਰਨ ਲਈ ਰੋਜ਼ਾਨਾ ਇਕ ਸੰਤਰੇ ਦੀ ਵਰਤੋਂ ਜ਼ਰੂਰ ਕਰੋ। ਇਸ ’ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਦੇ ਨਾਲ ਸੰਤਰੇ ’ਚ ਫਲੇਵੋਨੋਇਡ ਹੁੰਦਾ ਹੈ, ਜੋ ਸਾਡੀਆਂ ਅੰਤੜੀਆਂ ਨੂੰ ਸਾਫ਼ ਰੱਖਦਾ ਹੈ।
ਸੇਬ
ਰੋਜ਼ਾਨਾ ਇਕ ਸੇਬ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਸੇਬ ਖਾਣ ਨਾਲ ਢਿੱਡ ਨਾਲ ਜੁੜੀਆਂ ਸਭ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਜੇਕਰ ਅਸੀਂ ਰੋਜ਼ ਇਕ ਸੇਬ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਸਰੀਰ ’ਚ ਮੌਜੂਦ ਸਾਰੇ ਵਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਸਰੀਰ ਦੀਆਂ ਅੰਤੜੀਆਂ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ। ਇਸ ਦਾ ਦੁੱਗਣਾ ਫ਼ਾਇਦਾ ਲੈਣ ਲਈ ਸਵੇਰੇ ਖਾਲੀ ਢਿੱਡ ਇਕ ਸੇਬ ਦੀ ਵਰਤੋਂ ਜ਼ਰੂਰ ਕਰੋ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਨਾਸ਼ਪਾਤੀ
ਕਬਜ਼ ਜਿਹੀ ਸਮੱਸਿਆ ਨੂੰ ਠੀਕ ਕਰਨ ਲਈ ਨਾਸ਼ਪਤੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ’ਚ ਇਸ ਤਰ੍ਹਾਂ ਦੇ ਯੋਗਿਕ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਸੁਧਾਰਨ ’ਚ ਮਦਦ ਕਰਦੇ ਹਨ। ਇਸ ’ਚ ਫਾਈਬਰ, ਫਰੁਕਟੋਜ਼ ਅਤੇ ਸੋਬਰੀਟੋਲ ਮੌਜੂਦ ਹੁੰਦੇ ਹਨ। ਜੋ ਸਾਡੇ ਸਰੀਰ ’ਚ ਪਾਣੀ ਦੀ ਸਹੀ ਮਾਤਰਾ ਨੂੰ ਬਣਾ ਕੇ ਰੱਖਦੇ ਹਨ। ਇਸ ਲਈ ਢਿੱਡ ਦੀ ਸਫਾਈ ਲਈ ਨਾਸ਼ਪਤੀ ਜ਼ਰੂਰ ਖਾਓ।
ਅਮਰੂਦ
ਅਮਰੂਦ ’ਚ ਫਾਈਬਰ ਬਹੁਤ ਜ਼ਿਆਦਾ ਮਾਤਰਾ ’ਚ ਹੁੰਦੀ ਹੈ। ਜੋ ਸਾਡੇ ਪਾਚਨ ਤੰਤਰ ਨੂੰ ਤੰਦਰੁਸਤ ਬਣਾਉਂਦੀ ਹੈ। ਅਮਰੂਦ ਦੇ ਬੀਜ ਵੀ ਸਾਡੇ ਲਈ ਬੇਹੱਦ ਲਾਭਕਾਰੀ ਹਨ। ਇਹ ਸਾਡੇ ਢਿੱਡ ’ਚ ਦਰਦ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਇਸ ਲਈ ਜੇਕਰ ਤੁਸੀਂ ਵੀ ਆਪਣੇ ਢਿੱਡ ਅਤੇ ਅੰਤੜੀਆਂ ਦੀ ਸਫਾਈ ਕਰਨਾ ਚਾਹੁੰਦੇ ਹੋ ਤਾਂ ਰੋਜ਼ ਇਕ ਅਮਰੂਦ ਜ਼ਰੂਰ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।