ਮੂੰਹ ''ਚੋਂ ਆਉਂਦੀ ਬੱਦਬੂ ਤੋਂ ਹੋ ਪਰੇਸ਼ਾਨ ਤਾਂ ਰਸੋਈ ''ਚ ਰੱਖੇ ਇਨ੍ਹਾਂ ਮਸਾਲਿਆਂ ਦੀ ਕਰੋ ਵਰਤੋਂ
Saturday, Oct 11, 2025 - 11:42 AM (IST)

ਹੈਲਥ ਡੈਸਕ- ਕੀ ਤੁਹਾਨੂੰ ਵੀ ਲੱਗਦਾ ਹੈ ਕਿ ਰਸੋਈ 'ਚ ਪਏ ਮਸਾਲੇ ਸਿਰਫ਼ ਖਾਣੇ ਦਾ ਸਵਾਦ ਵਧਾਉਣ ਲਈ ਹੀ ਹੁੰਦੇ ਹਨ? ਜੇ ਹਾਂ, ਤਾਂ ਇਹ ਧਾਰਣਾ ਗਲਤ ਹੈ। ਦਰਅਸਲ, ਇਹ ਮਸਾਲੇ ਸਿਰਫ਼ ਸਵਾਦ ਹੀ ਨਹੀਂ, ਸਿਹਤ ਲਈ ਵੀ ਬੇਹੱਦ ਲਾਭਦਾਇਕ ਹੁੰਦੇ ਹਨ। ਖਾਸ ਤੌਰ 'ਤੇ ਜੇ ਤੁਹਾਨੂੰ ਮੂੰਹ ਦੀ ਬਦਬੂ (ਬੈਡ ਬਰੈੱਥ) ਦੀ ਸਮੱਸਿਆ ਹੈ, ਤਾਂ ਰਸੋਈ 'ਚ ਪਈਆਂ ਤਿੰਨ ਆਮ ਚੀਜ਼ਾਂ- ਅਜਵਾਇਨ, ਸੌਂਫ ਅਤੇ ਜੀਰਾ — ਤੁਹਾਡੀ ਇਸ ਸਮੱਸਿਆ ਦਾ ਆਸਾਨ ਹੱਲ ਹੋ ਸਕਦੀਆਂ ਹਨ।
ਇਸ ਤਰ੍ਹਾਂ ਕਰੋ ਇਸਤੇਮਾਲ
ਸਭ ਤੋਂ ਪਹਿਲਾਂ ਅਜਵਾਇਨ, ਸੌਂਫ ਤੇ ਜੀਰਾ ਬਰਾਬਰ ਮਾਤਰਾ 'ਚ ਲੈ ਕੇ ਉਨ੍ਹਾਂ ਦਾ ਪਾਊਡਰ ਤਿਆਰ ਕਰੋ। ਇਹ ਮਿਕਸਚਰ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਮੂੰਹ ਦੀ ਬਦਬੂ ਨੂੰ ਵੀ ਦੂਰ ਕਰੇਗਾ। ਇਸ ਪਾਊਡਰ ਨੂੰ ਕਿਸੇ ਏਅਰਟਾਇਟ ਡੱਬੇ 'ਚ ਰੱਖ ਸਕਦੇ ਹੋ ਅਤੇ ਖਾਣੇ ਤੋਂ ਬਾਅਦ ਇਕ ਚਮਚ ਖਾਣ ਨਾਲ ਤਾਜ਼ਗੀ ਮਹਿਸੂਸ ਹੋਵੇਗੀ।
ਇਸ ਮਿਕਸਚਰ ਦੀ ਚਾਹ ਵੀ ਬਹੁਤ ਫਾਇਦੇਮੰਦ
ਮੂੰਹ ਦੀ ਬਦਬੂ ਤੋਂ ਇਲਾਵਾ, ਤੁਸੀਂ ਇਸ ਮਿਸ਼ਰਣ ਨੂੰ ਰਾਇਤੇ, ਸਬਜ਼ੀ ਜਾਂ ਦਾਲ 'ਚ ਵੀ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਅਜਵਾਇਨ, ਸੌਂਫ ਤੇ ਜੀਰੇ ਦੀ ਚਾਹ ਵੀ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ।
ਚਾਹ ਬਣਾਉਣ ਲਈ ਇਕ ਪੈਨ 'ਚ ਇਹ ਤਿੰਨੇ ਮਸਾਲੇ ਪਾਓ ਅਤੇ ਇਕ ਕੱਪ ਪਾਣੀ ਸ਼ਾਮਲ ਕਰਕੇ ਮੀਡੀਅਮ ਸੇਤ 'ਤੇ ਉਬਾਲੋ। ਪਾਣੀ ਉਬਲ ਜਾਣ ਤੋਂ ਬਾਅਦ ਇਸ ਨੂੰ ਛਾਣ ਕੇ ਪੀ ਲਵੋ। ਵਧੀਆ ਨਤੀਜਿਆਂ ਲਈ ਇਸ 'ਚ ਥੋੜ੍ਹਾ ਸ਼ਹਿਦ ਵੀ ਮਿਲਾਇਆ ਜਾ ਸਕਦਾ ਹੈ।
ਇਹ ਚਾਹ ਦੂਰ ਕਰੇਗੀ ਕਈ ਸਮੱਸਿਆਵਾਂ
ਇਹ ਮਸਾਲਿਆਂ ਦਾ ਮਿਲਾਪ ਨਾ ਸਿਰਫ਼ ਮੂੰਹ ਦੀ ਬੱਦਬੂ ਘਟਾਉਂਦਾ ਹੈ, ਸਗੋਂ ਪੇਟ ਦੀ ਗੜਬੜ, ਗੈਸ, ਕਬਜ਼ ਤੇ ਸਰਦੀ-ਖੰਘ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦਾ ਹੈ। ਇਸ ਦੇ ਨਿਯਮਿਤ ਸੇਵਨ ਨਾਲ ਬਲੱਡ ਸ਼ੂਗਰ ਅਤੇ ਕੋਲੇਸਟਰੋਲ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8