ਸਵੇਰੇ ਖ਼ਾਲੀ ਢਿੱਡ ਅਸ਼ਵਗੰਧਾ ਖਾਣ ਨਾਲ ਸਰੀਰ ਦੀਆਂ ਵੱਡੀਆਂ ਸਮੱਸਿਆਵਾਂ ਹੁੰਦੀਆਂ ਨੇ ਦੂਰ, ਡਾਈਟ ’ਚ ਕਰੋ ਸ਼ਾਮਲ

10/05/2023 3:15:54 PM

ਜਲੰਧਰ (ਬਿਊਰੋ)– ਅਸ਼ਵਗੰਧਾ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਅਸ਼ਵਗੰਧਾ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਹਾਲਾਂਕਿ ਤੁਸੀਂ ਅਸ਼ਵਗੰਧਾ ਦਾ ਸੇਵਨ ਕਿਸੇ ਵੀ ਸਮੇਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਸਵੇਰੇ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਦੇ ਹੋ ਤਾਂ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਸਵੇਰੇ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਨ ਨਾਲ ਤਣਾਅ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ ਤੇ ਸਿਹਤ ਨਾਲ ਜੁੜੀਆਂ ਕਈ ਹੋਰ ਸਮੱਸਿਆਵਾਂ ਨੂੰ ਦੂਰ ਕਰਨ ’ਚ ਵੀ ਮਦਦ ਮਿਲਦੀ ਹੈ ਕਿਉਂਕਿ ਅਸ਼ਵਗੰਧਾ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੈ, ਜੋ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਪ੍ਰਦਾਨ ਕਰਦੇ ਹਨ।

ਸਵੇਰੇ ਖ਼ਾਲੀ ਢਿੱਡ ਅਸ਼ਵਗੰਧਾ ਖਾਣ ਨਾਲ ਮਿਲਦੇ ਨੇ ਇਹ 6 ਫ਼ਾਇਦੇ–

ਤਣਾਅ ਘੱਟ ਕਰੇ
ਅੱਜ ਦੇ ਸਮੇਂ ’ਚ ਤਣਾਅ ਇਕ ਆਮ ਸਮੱਸਿਆ ਬਣ ਗਈ ਹੈ, ਅਜਿਹੇ ’ਚ ਜੇਕਰ ਤੁਸੀਂ ਸਵੇਰੇ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਦੇ ਹੋ ਤਾਂ ਇਸ ’ਚ ਪਾਏ ਜਾਣ ਵਾਲੇ ਤੱਤ ਤਣਾਅ ਤੇ ਡਿਪ੍ਰੈਸ਼ਨ ਦੇ ਲੱਛਣਾਂ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ।

ਇਮਿਊਨਿਟੀ ਵਧਾਏ
ਜੇਕਰ ਤੁਸੀਂ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦੇ ਹਨ, ਜੋ ਤੁਹਾਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : 30 ਮਿੰਟਾਂ ਦੀ ‘ਸਾਇਲੈਂਟ ਵਾਕ’ ਦਾ ਕਮਾਲ, ਤਣਾਅ ਰਹੇਗਾ ਕੋਹਾਂ ਦੂਰ, ਕੰਮ ’ਚ ਹੋਵੇਗੀ ਤਰੱਕੀ

ਦਿਲ ਨੂੰ ਰੱਖੇ ਸਿਹਤਮੰਦ
ਜੇਕਰ ਤੁਸੀਂ ਸਵੇਰੇ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਦਿਲ ਦੀ ਸਿਹਤ ਨੂੰ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਦਿਲ ਦੀ ਸੋਜ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਹਾਰਟ ਅਟੈਕ ਤੇ ਸਟ੍ਰੋਕ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਜ਼ੁਕਾਮ ਤੇ ਖੰਘ ਕਰੇ ਦੂਰ
ਜੇਕਰ ਤੁਸੀਂ ਜ਼ੁਕਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ’ਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ ਗੁਣ ਜ਼ੁਕਾਮ ਤੇ ਖੰਘ ਦੇ ਲੱਛਣਾਂ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ।

ਸ਼ੂਗਰ ’ਚ ਲਾਭਦਾਇਕ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ’ਚ ਪਾਇਆ ਜਾਣ ਵਾਲਾ ਤੱਤ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ।

ਸੋਜ ਨੂੰ ਘਟਾਏ
ਜੇਕਰ ਤੁਸੀਂ ਸਰੀਰ ’ਚ ਸੋਜ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਖ਼ਾਲੀ ਢਿੱਡ ਅਸ਼ਵਗੰਧਾ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ’ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਸਮੱਗਰੀ ਸਲਾਹ ਸਮੇਤ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।


Rahul Singh

Content Editor

Related News