ਵੱਡੀ ਵਾਰਦਾਤ : ਖ਼ਾਲੀ ਪਲਾਟ ’ਚ ਅਕਾਊਂਟੈਂਟ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
Friday, Feb 13, 2026 - 08:34 AM (IST)
ਲਾਲੜੂ (ਗੁਰਜੀਤ) : ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਝਰਮੜੀ ਨੇੜੇ ਵੀਰਵਾਰ ਸਵੇਰੇ ਇਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਨਿੱਜੀ ਕੰਪਨੀ ’ਚ ਕੰਮ ਕਰਦੇ ਅਕਾਊਂਟੈਂਟ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 44 ਸਾਲਾ ਕੁਲਦੀਪ ਧੀਮਾਨ ਪੁੱਤਰ ਓਮ ਪ੍ਰਕਾਸ਼, ਵਾਸੀ ਆਨੰਦ ਕਾਲੋਨੀ, ਕੈਥਲ ਰੋਡ, ਪਿਹੋਵਾ ਵਜੋਂ ਹੋਈ ਹੈ। ਪੁਲਸ ਅਨੁਸਾਰ ਉਸ ਦੀ ਲਾਸ਼ ਹਾਈਵੇ ਨਾਲ ਲੱਗਦੇ ਇਕ ਖ਼ਾਲੀ ਪਲਾਟ ’ਚੋਂ ਖ਼ੂਨ ਨਾਲ ਲਥਪਥ ਹਾਲਤ ’ਚ ਬਰਾਮਦ ਹੋਈ।
ਇਹ ਵੀ ਪੜ੍ਹੋ : ਵੀਰਵਾਰ ਨੂੰ 'ਭਾਰਤ ਬੰਦ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਪੁਲਸ ਮੁਤਾਬਕ ਮ੍ਰਿਤਕ ਦੇ ਸਿਰ, ਗਰਦਨ ਤੇ ਪੇਟ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕੁਲਦੀਪ ਧੀਮਾਨ ਕਰੀਬ ਦਸ ਸਾਲਾਂ ਤੋਂ ਝਰਮੜੀ ਨੇੜੇ ਸਥਿਤ ਨਿੱਜੀ ਕੰਪਨੀ ’ਚ ਅਕਾਊਂਟੈਂਟ ਵਜੋਂ ਕੰਮ ਕਰ ਰਿਹਾ ਸੀ। ਉਹ ਰੋਜ਼ਾਨਾ ਕੰਮ ਮਕਾਉਣ ਤੋਂ ਬਾਅਦ ਪੈਦਲ ਝਰਮੜੀ ਬੱਸ ਅੱਡੇ ਤੱਕ ਜਾਂਦਾ ਤੇ ਉੱਥੋਂ ਬੱਸ ਰਾਹੀਂ ਪਿਹੋਵਾ ਆਪਣੇ ਘਰ ਵਾਪਸ ਜਾਂਦਾ ਸੀ।
ਇਹ ਵੀ ਪੜ੍ਹੋ : Breaking: ਕੈਨੇਡਾ ਦੇ ਸਕੂਲ 'ਚ ਮੌਤ ਦਾ ਤਾਂਡਵ! ਅੰਨ੍ਹੇਵਾਹ ਫਾਇਰਿੰਗ 'ਚ 10 ਦੀ ਮੌਤ, 25 ਜ਼ਖ਼ਮੀ
ਬੀਤੀ ਰਾਤ ਘਰ ਨਾ ਪਹੁੰਚਣ ’ਤੇ ਪਰਿਵਾਰ ਚਿੰਤਤ ਹੋ ਗਿਆ। ਸ਼ਾਮ 7 ਤੋਂ ਸਾਢੇ 8 ਵਜੇ ਦਰਮਿਆਨ ਉਸ ਦਾ ਫੋਨ ਵੱਜਦਾ ਰਿਹਾ ਪਰ ਕਿਸੇ ਨੇ ਉਠਾਇਆ ਨਹੀਂ। ਨਜ਼ਦੀਕੀ ਪਿੰਡ ਸੁਲਤਾਨਪੁਰ ’ਚ ਰਹਿੰਦੇ ਉਸ ਦੇ ਭਾਣਜੇ ਅਮਨ ਪੁੱਤਰ ਵਿਜੇ ਕੁਮਾਰ ਨੇ ਵੀ ਰਾਤ ਦੌਰਾਨ ਖੋਜਬੀਨ ਕੀਤੀ ਪਰ ਕੋਈ ਪਤਾ ਨਹੀਂ ਲੱਗਿਆ। ਸਵੇਰੇ ਝਰਮੜੀ ਸ਼ਿਵ ਮੰਦਰ ਨੇੜੇ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਕੰਪਨੀ ਕੋਲ ਖ਼ਾਲੀ ਪਲਾਟ ਵੱਲੋਂ ਝਗੜੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ। ਤਲਾਸ਼ੀ ਦੌਰਾਨ ਕੁਲਦੀਪ ਦੀ ਲਾਸ਼ ਕੰਧ ਕੋਲ ਪਈ ਮਿਲੀ।
ਇਹ ਵੀ ਪੜ੍ਹੋ : 5 ਦਿਨ ਇੰਟਰਨੈੱਟ ਸੇਵਾਵਾਂ ਬੰਦ, ਹਿੰਸਾ ਭੜਕਣ ਕਾਰਨ ਉਖਰੁਲ 'ਚ ਸਥਿਤੀ ਤਣਾਅਪੂਰਨ
ਮ੍ਰਿਤਕ ਦੇ ਭਾਣਜੇ ਦੇ ਬਿਆਨਾਂ ’ਤੇ ਅਣਪਛਾਤਿਆਂ ’ਤੇ ਪਰਚਾ
ਤਫ਼ਤੀਸ਼ ਅਫ਼ਸਰ ਐੱਸ.ਆਈ. ਰਾਜਿੰਦਰ ਨੇ ਦੱਸਿਆ ਕਿ ਭਾਣਜੇ ਅਮਨ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਡੇਰਾਬਸੀ ਸਿਵਲ ਹਸਪਤਾਲ ’ਚ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਕੁਲਦੀਪ ਆਪਣੇ ਪਿੱਛੇ ਪਤਨੀ ਤੇ 12 ਸਾਲ ਤੇ 6 ਸਾਲ ਦੇ ਦੋ ਪੁੱਤਰ ਛੱਡ ਗਿਆ ਹੈ।
ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
