ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਨਕਲੀ ਹਲਦੀ ਦਾ ਸੇਵਨ! ਇੰਝ ਕਰੋ ਪਛਾਣ
Tuesday, Jul 01, 2025 - 04:56 PM (IST)

ਹੈਲਥ ਡੈਸਕ- ਅੱਜਕੱਲ੍ਹ, ਸਾਡੇ ਘਰਾਂ ਵਿਚ ਹਰ ਰੋਜ਼ ਦੀ ਰਸੋਈ 'ਚ ਵਰਤੀ ਜਾਣ ਵਾਲੀ ਹਲਦੀ ਦੀ ਗੁਣਵੱਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ, ਕੀ ਤੁਸੀਂ ਜਾਣਦੇ ਹੋ ਕਿ ਬਜ਼ਾਰ ਵਿਚ ਵਿਕ ਰਹੀ ਬਹੁਤ ਸਾਰੀ ਹਲਦੀ ਨਕਲੀ ਅਤੇ ਮਿਲਾਵਟੀ ਹੁੰਦੀ ਹੈ? ਨਕਲੀ ਹਲਦੀ ਸਿਰਫ਼ ਰੰਗ ਅਤੇ ਸੁਗੰਧ ਦੇ ਲਈ ਨਹੀਂ ਸਗੋਂ ਇਹ ਸਾਡੀ ਸਿਹਤ ਨੂੰ ਵੀ ਗੰਭੀਰ ਤੌਰ 'ਤੇ ਨੁਕਸਾਨ ਪਹੁੰਚਾ ਸਕਦੀ ਹੈ।
ਹਲਦੀ ਦੀ ਵਰਤੋ ਜਿੱਥੇ ਸਾਡੇ ਖਾਣੇ ਨੂੰ ਸੁਆਦ ਅਤੇ ਸੁਹਾਵਣਾ ਬਣਾਉਂਦੀ ਹੈ, ਉੱਥੇ ਹੀ ਇਹ ਸਿਹਤ ਲਈ ਬੇਹੱਦ ਫਾਇਦੇਮੰਦ ਵੀ ਹੁੰਦੀ ਹੈ। ਇਸ ਵਿਚ ਹਜ਼ਾਰਾਂ ਸਿਹਤਮੰਦ ਗੁਣ ਹਨ ਪਰ ਜੇ ਇਹ ਨਕਲੀ ਹੋਵੇ ਤਾਂ ਇਹ ਸਾਡੀ ਸਿਹਤ ਲਈ ਖ਼ਤਰਾ ਬਣ ਜਾਂਦੀ ਹੈ। ਇਸ ਖ਼ਬਰ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਹਾਡੇ ਘਰ ਵਿਚ ਕੁਝ ਸੌਖੇ ਟੈਸਟ ਨਾਲ ਤੁਸੀਂ ਨਕਲੀ ਅਤੇ ਅਸਲੀ ਹਲਦੀ ਦੀ ਪਛਾਣ ਕਰ ਸਕਦੇ ਹੋ ਅਤੇ ਕਿਸ ਤਰ੍ਹਾਂ ਇਸ ਮਿਲਾਵਟੀ ਹਲਦੀ ਤੋਂ ਬਚ ਸਕਦੇ ਹੋ।
ਇੰਝ ਕਰੋ ਪਛਾਣ :-
ਪਾਣੀ ਦਾ ਟੈਸਟ
- ਪਾਣੀ ਵਾਲੇ ਗਲਾਸ 'ਚ ਹਲਦੀ ਪਾਓ, ਜੇ ਤਲ 'ਚ ਵੱਸ ਜਾਵੇ ਤਾਂ ਖਰੀ ਹੈ, ਜੇ 'ਤੇ ਤੈਰਦੀ ਰਹੇ ਜਾਂ ਪਾਣੀ ਰੰਗਦਾਰ ਹੋ ਜਾਵੇ ਤਾਂ ਮਿਲਾਵਟ ਹੋ ਸਕਦੀ ਹੈ।
ਸੁੰਘਣ ਵਾਲੀ ਜਾਂਚ
- ਅਸਲੀ ਹਲਦੀ ਦੀ ਖੁਸ਼ਬੂ ਕੁਦਰਤੀ ਤੇ ਮਿੱਠੀ ਹੁੰਦੀ ਹੈ, ਜਦਕਿ ਮਿਲਾਵਟੀ ਹਲਦੀ ਦੀ ਗੰਧ ਤੇਜ਼ ਜਾਂ ਰਸਾਇਣੀਕ ਹੋ ਸਕਦੀ ਹੈ।
ਹੱਥਾਂ 'ਚ ਰਗੜ ਕੇ ਕਰੋ ਟੈਸਟ
- ਹਲਦੀ ਨੂੰ ਉਂਗਲੀ ਨਾਲ ਰਗੜੋ ਜੇ ਰੰਗ ਛੱਡ ਕੇ ਹੱਥ ਪੀਲੇ ਕਰ ਦੇਵੇ ਤੇ ਧੋਣ ਤੇ ਨਾ ਉਤਰਦਾ ਹੋਵੇ, ਤਾਂ ਇਹ ਨਕਲੀ ਹੋਣ ਦਾ ਇਸ਼ਾਰਾ ਹੈ।
ਸਪਿਰਿਟ ਜਾਂ ਅਲਕੋਹਲ ਟੈਸਟ
- ਹਲਦੀ ਨੂੰ ਅਲਕੋਹਲ 'ਚ ਘੋਲੋ। ਜੇ ਰੰਗ ਨਿਕਲ ਕੇ ਪਾਣੀ ਵਾਂਗ ਘੁਲ ਜਾਵੇ, ਤਾਂ ਇਹ ਸੰਕੇਤ ਮਿਲਾਵਟ ਵਾਲੇ ਰੰਗ ਦੀ ਹੋ ਸਕਦੀ ਹੈ।
ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ :-
- ਜਿਗਰ ਨੂੰ ਨੁਕਸਾਨ
- ਐਲਰਜੀ, ਚਮੜੀ ਦੇ ਰੋਗ
- ਅਸਥਮਾ ਜਾਂ ਸਾਹ ਲੈਣ ਦੀਆਂ ਸਮੱਸਿਆਵਾਂ
- ਲੰਬੇ ਸਮੇਂ ਲਈ ਕੈਂਸਰ ਦਾ ਖਤਰਾ
ਕੀ ਕਰੀਏ?
- ਭਰੋਸੇਮੰਦ ਬ੍ਰਾਂਡ ਦੀ ਪੈਕ ਕੀਤੀ ਹਲਦੀ ਖਰੀਦੋ
- ਘਰ 'ਚ ਸੂਕੀਆਂ ਹਲਦੀ ਦੀਆਂ ਗਾਠਾਂ ਪੀਸੋ
- FSSAI ਲੋਗੋ ਅਤੇ ਲੈਬ ਟੈਸਟ ਸਟੈਂਪ ਵਾਲੀ ਹਲਦੀ ਵਰਤੋ