ਲੈਬ ’ਚ ਬਣੇ ਛੋਟੇ-ਛੋਟੇ ਦਿਲ, ਫੇਫੜੇ ਅਤੇ ਲਿਵਰ, ਹੁਣ ਬਣਾ ਰਹੇ ਹਨ ਆਪਣੀਆਂ ਖੂਨ ਦੀਆਂ ਨਾੜੀਆਂ

Monday, Jul 14, 2025 - 03:28 PM (IST)

ਲੈਬ ’ਚ ਬਣੇ ਛੋਟੇ-ਛੋਟੇ ਦਿਲ, ਫੇਫੜੇ ਅਤੇ ਲਿਵਰ, ਹੁਣ ਬਣਾ ਰਹੇ ਹਨ ਆਪਣੀਆਂ ਖੂਨ ਦੀਆਂ ਨਾੜੀਆਂ

ਨੈਸ਼ਨਲ ਡੈਸਕ- ਜੀਵ ਵਿਗਿਆਨੀ ਅਤੇ ਖੋਜਕਾਰ ਸਰੀਰ ਦੇ ਬਹੁਤ ਹੀ ਨਾਜ਼ੁਕ ਅੰਗਾਂ ਦੇ ਛੋਟੇ-ਛੋਟੇ ਪੈਟਰਨ ਲੈਬ ’ਚ ਤਿਆਰ ਕਰ ਰਹੇ ਹਨ। ਇਨ੍ਹਾਂ ਦੀ ਵਰਤੋਂ ਨਵੀਆਂ ਦਵਾਈਆਂ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ। ਹੁਣ ਇਹ ਛੋਟੇ ਅੰਗ ਆਪਣੇ ਲਈ ਖੂਨ ਦੀਆਂ ਨਾੜੀਆਂ ਦਾ ਵਿਕਾਸ ਕਰਨ ਲੱਗੇ ਹਨ। ਇਸ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਛੋਟੇ ਅੰਗਾਂ ’ਚ ਦਿਲ, ਲਿਵਰ, ਫੇਫੜੇ ਅਤੇ ਅੰਤੜੀਆਂ ਦੇ ਬਹੁਤ ਹੀ ਗੁੰਝਲਦਾਰ ਮਾਡਲ ਹਨ। ਇਨ੍ਹਾਂ ਸਾਰਿਆਂ ਨੂੰ ਸਟੇਮ ਸੈੱਲਾਂ ਦੀ ਵਰਤੋਂ ਕਰ ਕੇ ਵਿਸ਼ੇਸ਼ ਤਕਨੀਕ ਰਾਹੀਂ ਤਿਆਰ ਕੀਤਾ ਜਾਂਦਾ ਹੈ। 

ਬੋਸਟਨ ਦੇ ਮੈਸੇਚਿਊਸੇਟਸ ਜਨਰਲ ਹਸਪਤਾਲ ਦੀ ਨੈਫ੍ਰੋਲਾਜਿਸਟ ਅਤੇ ਸਟੇਮਸੈੱਲ ਬਾਇਓਲਾਜਿਸਟ ਰਿਊਜੀ ਮੋਰੀਜੇਨ ਦਾ ਕਹਿਣਾ ਹੈ ਕਿ ਇਨ੍ਹਾਂ ਅੰਗਾਂ ਦਾ ਨਾੜੀਕਰਨ ਇਕ ਬਿਲਕੁਲ ਨਵਾਂ ਵਰਤਾਰਾ ਹੈ। ਉਹ ਇਸ ਨੂੰ ਹਾਟ ਟਾਪਿਕ ਕਹਿੰਦੀ ਹੈ। ਅੰਗਾਂ ਦੇ ਇਹ ਸਾਰੇ ਮਾਡਲ ਸੈੱਲਾਂ ਦਾ ਥ੍ਰੀ-ਡੀ ਢਾਂਚਾ ਹਨ। ਇਨ੍ਹਾਂ ਦੀ ਵਰਤੋਂ ਦਵਾਈਆਂ ਦੇ ਟ੍ਰਾਇਲ ਲਈ ਕੀਤੀ ਜਾਂਦੀ ਹੈ ਪਰ ਹੁਣ ਇਹ ਅੰਗ ਆਪਣੀਆਂ ਖੂਨ ਦੀਆਂ ਨਾੜੀਆਂ ਵੀ ਬਣਾ ਰਹੇ ਹਨ, ਜਿਨ੍ਹਾਂ ਰਾਹੀਂ ਉਹ ਖੂਨ, ਪੌਸ਼ਟਿਕ ਤੱਤ ਅਤੇ ਆਕਸੀਜ਼ਨ ਪਹੁੰਚਾ ਰਹੇ ਹਨ। ਇਸ ਦਾ ਮਤਲਬ ਹੈ ਕਿ ਹੁਣ ਇਹ ਆਪਣੇ ਆਪ ਵੀ ਵਧ ਸਕਦੇ ਹਨ। ਇਨ੍ਹਾਂ ਦਾ ਆਕਾਰ ਵੱਡਾ ਹੋ ਸਕਦਾ ਹੈ। ਛੋਟੇ ਅੰਗਾਂ ਨੂੰ ਵੀ ਲੈਬ ’ਚ ਸਟੇਮਸੈੱਲਾਂ ਤੋਂ ਉਗਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਉਗਾਏ ਗਏ ਫੇਫੜਿਆਂ ਦੇ ਛੋਟੇ ਕਲੋਨਾਂ ਨੇ ਵੀ ਖੂਨ ਦੀਆਂ ਨਾੜੀਆਂ ਵਿਕਸਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਪਹਿਲੇ ਪ੍ਰਯੋਗ ਤੋਂ ਵੱਖਰਾ

ਇਸ ਤੋਂ ਪਹਿਲਾਂ ਪ੍ਰਯੋਗਸ਼ਾਲਾ ’ਚ ਖੂਨ ਦੀਆਂ ਨਾੜੀਆਂ ਦੇ ਟਿਸ਼ੂ ਤੋਂ ਖੂਨ ਦੀਆਂ ਨਾੜੀਆਂ ਨੂੰ ਵਿਕਸਿਤ ਕਰ ਕੇ ਉਨ੍ਹਾਂ ਨੂੰ ਅੰਗਾਂ ਨਾਲ ਜੋੜਨ ਲਈ ਪ੍ਰਯੋਗ ਕੀਤੇ ਗਏ ਸਨ ਪਰ ਉਹ ਅਸੈਂਬਲਾਇਡ ਸਨ ਪਰ ਹੁਣ ਅੰਗਾਂ ਦੇ ਨਵੇਂ ਛੋਟੇ ਮਾਡਲਾਂ ਨੇ ਅਸਲੀ ਅੰਗਾਂ ਵਾਂਗ ਹੀ ਆਪਣੀਆਂ ਖੂਨ ਦੀਆਂ ਨਾੜੀਆਂ ਵਿਕਸਿਤ ਕਰ ਲਈਆਂ ਹਨ।

ਸਟੇਮ ਸੈੱਲਾਂ ਤੋਂ ਬਣਾਏ ਜਾਂਦੇ ਹਨ ਛੋਟੇ ਅੰਗ

ਕੈਲੀਫੋਰਨੀਆ ਯੂਨੀਵਰਸਿਟੀ ’ਚ ਖੋਜਕਾਰਾਂ ਵੱਲੋਂ ਤਿਆਰ ਫੇਫੜਿਆਂ ਦੇ ਮਾਡਲ ’ਚ ਵਿਕਸਤ ਹੋ ਰਹੀਆਂ ਖੂਨ ਦੀਆਂ ਨਾੜੀਆਂ (ਗੁਲਾਬੀ ਰੰਗ)।

ਲੈਬ ’ਚ ਇਕ ਫਲਾਸਕ ਦੇ ਅੰਦਰ ਸਟੇਮ ਸੈੱਲਾਂ ਤੋਂ ਵਿਕਸਿਤ ਕੀਤੇ ਜਾ ਰਹੇ ਛੋਟੇ-ਛੋਟੇ ਦਿਲ, ਫੇਫੜੇ ਅਤੇ ਲਿਵਰ ਵਰਗੇ ਅੰਗ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News