ਕੇਸਰ ਇਲਾਇਚੀ ਸ਼੍ਰੀਖੰਡ ਬਣਾਉਣ ਦਾ ਆਸਾਨ ਤਰੀਕਾ
Thursday, Aug 14, 2025 - 11:05 AM (IST)

ਇਹ ਸਗੋਂ ਕਮਾਲ ਹੈ ਕਿ ਕਿਵੇਂ ਸਾਧਾਰਨ ਦਹੀਂ ਕੁਝ ਹੀ ਆਸਾਨ ਸਟੈਪਸ ’ਚ ਮੂੰਹ ’ਚ ਪਾਣੀ ਲਿਆ ਦੇਣ ਵਾਲੀ ਸ਼੍ਰੀਖੰਡ ਮਠਿਆਈ ’ਚ ਬਦਲ ਜਾਂਦਾ ਹੈ। ਰੋਜ਼ਾਨਾ ਦੇ ਦਹੀਂ ਨਾਲ ਸਵਾਦਿਸ਼ਟ ਸ਼੍ਰੀਖੰਡ ਬਣਾਉਣ ਦਾ ਇਹ ਸਭ ਤੋਂ ਆਸਾਨ ਅਤੇ ਚੰਗਾ ਤਰੀਕਾ ਹੈ। ਇਸ ’ਚ ਕਿਸੇ ਵੀ ਤਰ੍ਹਾਂ ਦਾ ਖਾਣਾ ਪਕਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ।
ਸਮੱਗਰੀ
- 1 ਕਿਲੋ ਗਾੜ੍ਹਾ ਦਹੀਂ
- 1/2 ਕਪ ਪੀਸੀ ਹੋਈ ਸ਼ੱਕਰ ਕੇਸਰ
- 1 ਟੇਬਲ -ਸਪੂਨ ਦੁੱਧ
- 1/2 ਟੀ-ਸਪੂਨ ਇਲਾਇਚੀ ਪਾਊਡਰ
- ਗਾਰਨਿਸ਼ ਲਈ ਸਮੱਗਰੀ
- 1 ਟੇਬਲ ਸਪੂਨ ਪਿਸਤਾ ਦੀ ਕਤਰਨ
- 1 ਟੇਬਲ-ਸਪੂਨ ਬਾਦਾਮ ਦੇ ਸਲਾਈਸ
ਵਿਧੀ
ਇਕ ਕਟੋਰੀ ਜਾਂ ਪਤੀਲਾ ਲਓ ਅਤੇ ਉਸ ਦੇ ਉੱਪਰ ਇਕ ਛਾਨਣੀ ਰੱਖੋ। ਉਸ ਦੇ ਉੱਪਰ ਇਕ ਸਾਫ ਮਲਮਲ ਦਾ ਕੱਪੜਾ ਦਾ ਜਾਂ ਪਤਲੇ ਚੀਜ਼ ਕਲਾਥ ਦਾ ਇਸਤੇਮਾਲ ਕਰ ਸਕਦੇ ਹੋ।
ਮਲਮਲ ਦੇ ਕਪੜੇ ’ਤੇ ਦਹੀਂ ਪਾਓ। ਗਾੜ੍ਹੇ ਦਹੀਂ ਦੀ ਵਰਤੋਂ ਕਰਨ ਨਾਲ ਇਕ ਕ੍ਰੀਮੀਅਰ ਸ਼੍ਰੀਖੰਡ ਮਿਲਦਾ ਹੈ। ਕੱਪੜੇ ਦੇ ਕਿਨਾਰਿਆਂ 'ਤੇ ਇਕ ਟਾਈਟ ਗੰਢ ਬੰਨ੍ਹ ਲਓ। ਚੰਗਾ ਹੋਵੇਗਾ ਕਿ , ਇਸ ਦਹੀਂ ਨੂੰ ਇਕ ਠੰਡੀ ਥਾਂ ’ਤੇ ਇਕ ਕਟੋਰੇ ਦੇ ਉੱਪਰ ਲਟਕਾ ਦਿਓ ਅਤੇ ਇਸ ਕੰਮ ਨਾਲ ਘੱਟ ਤੋਂ ਘੱਟ 2 ਤੋਂ 3 ਘੰਟੇ ਤੱਕ ਇਸ ਤਰ੍ਹਾਂ ਹੀ ਰਹਿਣ ਦਿਓ। ਇਸ ਨਾਲ ਦਹੀਂ ’ਚੋਂ ਛਾਛ ਨਿਕਲ ਜਾਂਦਾ ਹੈ। ਇਹ ਛਾਛ ਪਤਲਾ ਹੁੰਦਾ ਹੈ ਜੋ ਦਹੀਂ ਨੂੰ ਪਾਣੀਦਾਰ ਬਣਾਉਂਦਾ ਹੈ। ਛਾਛ ਨਿਕਲ ਜਾਣ ਦੇ ਬਾਅਦ ਦਹੀਂ ਸੁਪਰ ਗਾੜ੍ਹਾ ਅਤੇ ਮਲਾਈਦਾਰ ਹੋਵੇਗਾ।
ਬਦਲਵੇਂ ਰੂਪ ਨਾਲ ਜੇਕਰ ਤੁਸੀਂ ਇਸ ਨੂੰ ਲਟਕਾਉਣਾ ਨਹੀਂ ਚਾਹੁੰਦੇ ਤਾਂ ਇਕ ਕਟੋਰੀ ਦੇ ਉੱਪਰ ਛਾਨਣੀ ’ਚ ਮਲਮਲ ਦਾ ਕੱਪੜਾ ਰੱਖ ਕੇ ਦਹੀਂ ਪਾਓ ਅਤੇ ਛਾਛ ਛੱਡਣ ਲਈ ਉਸ ’ਤੇ ਥੋੜ੍ਹਾ ਭਾਰ ਪਾਓ। ਜੇਕਰ ਤੁਸੀਂ ਇਸ ਤਰੀਕੇ ਦਾ ਇਸਤੇਮਾਲ ਕਰ ਰਹੇ ਹੋ ਤਾਂ ਯਕੀਨੀ ਕਿ ਛਾਨਣੀ ਅਤੇ ਕਟੋਰੀ ’ਚ ਬਰਾਬਰ ਦੂਰੀ ਹੋਵੇ ਤਾਂ ਕਿ ਇਕੱਠੀ ਕੀਤੀ ਛਾਛ ਦਹੀਂ ਦੇ ਸੰਪਰਕ ’ਚ ਨਾ ਆਵੇ।
3 ਘੰਟੇ ਦੇ ਬਾਅਦ ਦਹੀਂ ਗਾੜ੍ਹਾ ਨਹੀਂ ਹੈ, ਤਾਂ ਤੁਹਾਨੂੰ ਇਸ ਤੋਂ ਵੱਧ ਸਮੇਂ ਤਕ ਲਟਕਾਏ ਰੱਖਣਾ ਪੈ ਸਕਦਾ ਹੈ। ਕੁਝ ਲੋਕ ਇਸ ਨੂੰ ਰਾਤ ਭਰ ਲਟਕਾ ਦਿੰਦੇ ਹਨ। ਲਗਭਗ 3 1/2 ਕੱਪ ਗਾੜ੍ਹਾ ਦਹੀਂ ’ਚੋਂ ਲਗਭਗ 2 ਚੱਕਾ ਦਹੀਂ ਮਿਲੇਗਾ। ਇਕ ਸਾਈਡ ਰੱਖ ਦਿਓ।
ਇਕ ਛੋਟੇ ਕਟੋਰੇ ’ਚ ਗਰਮ ਦੁੱਧ ਪਾਓ। ਇਸ ’ਚ ਕੇਸਰ ਦੇ ਰੇਸ਼ੇ ਪਾਓ। ਦੁੱਧ ’ਚ ਕੇਸਰ ਘੁੱਲਣ ਤਕ ਘੋਲੇ। ਇਹ ਉਹੀ ਹੈ ਜੋ ਇਸ ਕੇਸਰ ਇਲਾਇਚੀ ਸ਼੍ਰੀਖੰਡ ਨੂੰ ਰੰਗ ਅਤੇ ਸਵਾਦ ਦੇਵੇਗਾ। ਰੰਗ ਆਉਣ ਦੇ ਲਈ 5 ਤੋਂ 10 ਮਿੰਟ ਦੇ ਲਈ ਵੱਖਰੇ ਰੱਖ ਦਓ।
ਇਕ ਡੂੰਘੇ ਬਾਊਲ ’ਚ ਦਹੀਂ ਦਾ ਚੱਕਾ ਪਾਓ। ਫਿਰ ਇਸ ’ਚ ਸ਼ੱਕਰ ਪਾਓ। ਪੀਸੀ ਹੋਈ ਸ਼ੱਕਰ ਦੀ ਵਰਤੋਂ ਕਰਨਾ ਬਿਹਤਰ ਹੈ ਕਿਉਂਕਿ ਉਸ ਨੂੰ ਘੋਲਣਾ ਅਤੇ ਮਿਕਸ ਕਰਨਾ ਆਸਾਨ ਹੁੰਦਾ ਹੈ। ਅਸੀਂ ਇਸ ’ਚ ਸਿਰਫ਼ 1/2 ਕੱਪ ਸ਼ੱਕਰ ਪਾ ਰਹੇ ਹਾਂ ਪਰ ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਥੋੜ੍ਹੀ ਹੋਰ ਸ਼ੱਕਰ ਪਾ ਸਕਦੇ ਹੋ। ਇਸ ’ਚ ਕੇਸਰ-ਦੁੱਧ ਦਾ ਮਿਸ਼ਰਨ ਪਾਓ।
ਆਖਰ ’ਚ ਇਸ ’ਚ ਇਲਾਇਚੀ ਪਾਓਗੇ।
ਕੇਸਰ ਇਲਾਇਚੀ ਸ਼੍ਰੀਖੰਡ ਨੂੰ ਚੰਗੀ ਤਰ੍ਹਾਂ ਮਿਲਾਓ, ਜਦ ਤਕ ਕਿ ਸਾਰੀ ਸਮੱਗਰੀ ਚੰਗੀ ਤਰ੍ਹਾਂ ਨਾਲ ਮਿਕਸ ਨਾ ਹੋ ਜਾਵੇ ਅਤੇ ਕਿਸੀ ਵੀ ਤਰ੍ਹਾਂ ਦੀ ਗੱਠ ਨਾ ਬਚੀ ਹੋਵੇ।
ਬਾਦਾਮ ਅਤੇ ਪਿਸਤਾ ਦੀ ਕਤਰਨ ਨਾਲ ਸ਼੍ਰੀਖੰਡ ਗਾਰਨਿਸ਼ ਕਰੋ।