ਭਾਰ ਘਟਾਉਣ ਸਮੇਤ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੀ ਹੈ ਅਜਵੈਣ, ਜ਼ਰੂਰ ਕਰੋ ਖੁਰਾਕ ’ਚ ਸ਼ਾਮਲ
Sunday, Feb 14, 2021 - 11:49 AM (IST)

ਨਵੀਂ ਦਿੱਲੀ: ਇਕ ਕਹਾਵਤ ਮੁਤਾਬਕ ਇਕ ਇਕੱਲੀ ਅਜਵੈਣ ਹੀ ਸੈਂਕੜੇ ਤਰ੍ਹਾਂ ਦੇ ਭੋਜਨ ਨੂੰ ਪਚਾਉਣ ’ਚ ਸਹਾਇਕ ਹੁੰਦੀ ਹੈ। ਰਸੋਈ ਦੇ ਜਾਦੁਈ ਮਸਾਲਿਆਂ ਦੀ ਅਵਜੈਣ ਨੂੰ ਖ਼ਾਸ ਥਾਂ ਦਿੱਤੀ ਗਈ ਹੈ। ਸਦੀਆਂ ਤੋਂ ਹੀ ਅਜਵੈਣ ਦੀ ਵਰਤੋਂ ਦਵਾਈ ਦੇ ਰੂਪ ’ਚ ਕੀਤੀ ਜਾ ਰਹੀ ਹੈ ਕਿਉਂਕਿ ਇਸ ਦੇ ਛੋਟੇ-ਛੋਟੇ ਬੀਜ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
1. ਢਿੱਡ ਸਬੰਧੀ ਪ੍ਰੇਸ਼ਾਨੀਆਂ ਦਾ ਰਾਮਬਾਣ ਇਲਾਜ
ਢਿੱਡ ਸਬੰਧੀ ਪ੍ਰੇਸ਼ਾਨੀਆਂ ਜਿਵੇਂ ਖਾਣਾ-ਪੀਣਾ ਨਾ ਪਚਣਾ, ਐਸੀਡਿਟੀ ਹੋਣੀ ਜਾਂ ਢਿੱਡ ’ਚ ਜਲਨ ਆਦਿ ਸਮੱਸਿਆਵਾਂ ਲਈ ਅਜਵੈਣ ਕਾਫ਼ੀ ਮਦਦਗਾਰ ਮੰਨੀ ਜਾਂਦੀ ਹੈ।
2. ਸੀਨੇ ’ਚ ਜਲਨ ਦਾ ਇਲਾਜ
ਜ਼ਿਆਦਾ ਤਿੱਖਾ ਅਤੇ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਹਮੇਸ਼ਾ ਬਹੁਤ ਸਾਰੇ ਲੋਕਾਂ ਨੂੰ ਸੀਨੇ ’ਚ ਜਲਨ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਅਜਿਹੇ ’ਚ 1 ਗ੍ਰਾਮ ਅਜਵੈਣ ਅਤੇ 2 ਬਾਦਾਮਾਂ ਦੀਆਂ ਗਿਰੀਆਂ ਨੂੰ ਪੀਸ ਕੇ ਜਾਂ ਚਬਾ ਕੇ ਖਾਓ।
3. ਪਾਚਨ ਸ਼ਕਤੀ ਕਿੰਝ ਬਣਾਏ ਬਿਹਤਰ
ਜਿਨ੍ਹਾਂ ਲੋਕਾਂ ਨੂੰ ਦੁੱਧ ਨਹੀਂ ਪਚਦਾ ਉਨ੍ਹਾਂ ਨੂੰ ਦੁੱਧ ਪੀਣ ਦੀ ਥੋੜ੍ਹੀ ਦੇਰ ਬਾਅਦ ਅਜਵੈਣ ਦੀ ਫੱਕੀ ਲੈਣੀ ਚਾਹੀਦੀ। ਪਾਚਨ ਕਿਰਿਆ ਖਰਾਬ ਹੋ ਗਈ ਹੈ ਤਾਂ 25 ਮਿਲੀਲੀਟਰ ਅਜਵੈਣ ਦਾ ਕਾੜ੍ਹਾ ਬਣਾ ਕੇ ਦਿਨ ’ਚ 3 ਵਾਰ ਪੀਓ।
4. ਗੈਸ-ਐਸੀਡਿਟੀ ਤੋਂ ਰਾਹਤ
ਬਾਹਰ ਦਾ ਉਲਟਾ-ਸਿੱਧਾ ਖਾਣਾ ਖਾਣ ਨਾਲ ਖੱਟੇ ਡਕਾਰ, ਢਿੱਡ ’ਚ ਗੁੜਗੁੜ, ਐਸੀਡਿਟੀ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਲਈ ਅਜਵੈਣ, ਕਾਲਾ ਲੂਣ ਅਤੇ ਸੁੱਕੇ ਅਦਰਕ ਨੂੰ ਪੀਸ ਕੇ ਚੂਰਨ ਤਿਆਰ ਕਰ ਲਓ। ਭੋਜਨ ਕਰਨ ਤੋਂ ਬਾਅਦ ਇਸ ਦੀ ਵਰਤੋਂ ਕਰਨ ਨਾਲ ਸਾਰੀਆਂ ਸਮੱਸਿਆਵਾਂ ਤੋਂ ਤੁਰੰਤ ਰਾਹਤ ਮਿਲੇਗੀ।
ਇਹ ਵੀ ਪੜ੍ਹੋ:ਔਲਿਆਂ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰਦੀ-ਖਾਂਸੀ ਸਮੇਤ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ
5. ਅਨਿਯਮਿਤ ਪੀਰੀਅਡਜ਼
10 ਗ੍ਰਾਮ ਅਜਵੈਣ, 50 ਗ੍ਰਾਮ ਗੁੜ ਨੂੰ 400 ਮਿਲੀਲੀਟਰ ਪਾਣੀ ’ਚ ਪਕਾਓ। ਸਵੇਰੇ-ਸ਼ਾਮ ਵਰਤੋਂ ਕਰੋ। ਬੱਚੇਦਾਨੀ ਦੀ ਗੰਦਗੀ ਸਾਫ ਹੋ ਜਾਵੇਗੀ ਅਤੇ ਪੀਰੀਅਡਜ਼ ਵੀ ਨਿਯਮਿਤ ਹੋ ਜਾਣਗੇ। ਦੁੱਧ ਦੇ ਨਾਲ ਅਜਵੈਣ ਦਾ ਚੂਰਨ ਖਾਣਾ ਵੀ ਲਾਭਕਾਰੀ ਹੁੰਦਾ ਹੈ। ਜਿਨ੍ਹਾਂ ਨੂੰ ਪੀਰੀਅਡਜ਼ ਦੌਰਾਨ ਢਿੱਡ ਦਰਦ ਹੁੰਦੀ ਹੈ ਉਸ ਤੋਂ ਵੀ ਰਾਹਤ ਮਿਲੇਗੀ।
6. ਭਾਰ ਵੀ ਘਟਾਏ
ਅਜਵੈਣ ਦਾ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਦਾ ਪੱਧਰ ਵਧਦਾ ਹੈ ਜਿਸ ਨਾਲ ਚਰਬੀ ਘੱਟ ਹੋਣ ਲੱਗਦੀ ਹੈ। ਇਕ ਗਿਲਾਸ ਪਾਣੀ ’ਚ ਰਾਤ ਭਰ ਅਜਵੈਣ ਭਿਓ ਕੇ ਰੱਖ ਦਿਓ। ਸਵੇਰੇ ਖਾਲੀ ਢਿੱਡ ਇਸ ਪਾਣੀ ਦੀ ਵਰਤੋਂ ਕਰੋ। ਤੁਸੀਂ ਚਾਹੋ ਤਾਂ ਪਾਣੀ ’ਚ ਅਜਵੈਣ ਉਬਾਲ ਕੇ ਵੀ ਪੀ ਸਕਦੇ ਹੋ। ਡਿਲਿਵਰੀ ਤੋਂ ਬਾਅਦ ਵੀ ਔਰਤਾਂ ਨੂੰ ਅਜਵੈਣ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਅਜਵੈਣ ਦਾ ਪਾਣੀ ਢਿੱਡ ਦੀ ਚੰਗੀ ਤਰ੍ਹਾਂ ਸਫਾਈ ਕਰਦਾ ਹੈ। ਸਰੀਰ ਨੂੰ ਗਰਮੀ ਵੀ ਮਿਲਦੀ ਹੈ ਪਰ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
7. ਪੀਰੀਅਡਜ਼ ਦੇ ਦਰਦ ਤੋਂ ਛੁਟਕਾਰਾ
ਕਈ ਔਰਤਾਂ ਨੂੰ ਪੀਰੀਅਡਜ਼ ਦੇ ਸਮੇਂ ਲੱਕ ਅਤੇ ਢਿੱਡ ਦੇ ਹੇਠਲੇ ਹਿੱਸੇ ’ਚ ਬਹੁਤ ਦਰਦ ਹੁੰਦਾ ਹੈ। ਅਜਿਹੇ ’ਚ ਕੋਸੇ ਪਾਣੀ ਦੇ ਨਾਲ ਅਜਵੈਣ ਲੈਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਹਾਂ, ਇਸ ਗੱਲ ਦਾ ਧਿਆਨ ਰੱਖੋ ਕਿ ਅਜਵੈਣ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਜੇਕਰ ਬਲੱਡ ਫਲੋ ਜ਼ਿਆਦਾ ਹੋਵੇ ਤਾਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
8. ਸਰਦੀ-ਜ਼ੁਕਾਮ ਦਾ ਇਲਾਜ
200 ਤੋਂ 250 ਗ੍ਰਾਮ ਅਜਵੈਣ ਨੂੰ ਤਵੇ ’ਤੇ ਗਰਮ ਕਰਕੇ ਮਲਮਲ ਦਾ ਕੱਪੜੇ ’ਚ ਬੰਨ੍ਹ ਕੇ ਪੋਟਲੀ ਬਣਾ ਲਓ। ਅਜਵੈਣ ਦੀ ਖ਼ੁਸ਼ਬੂ ਸੰੁਘਦੇ ਰਹੋ। ਇਸ ਨਾਲ ਸਰਦੀ-ਜ਼ੁਕਾਮ ’ਚ ਆਰਾਮ ਮਿਲਦਾ ਹੈ। ਕਫ਼ ਵਾਲੀ ਖਾਂਸੀ ਹੋਵੇ ਤਾਂ 125 ਮਿਲੀਗ੍ਰਾਮ ਅਜਵੈਣ ਦੇ ਰਸ ’ਚ 2 ਗ੍ਰਾਮ ਘਿਓ ਅਤੇ 5 ਗ੍ਰਾਮ ਸ਼ਹਿਦ ਮਿਲਾ ਲਓ। ਇਸ ਨੂੰ ਦਿਨ ’ਚ 3 ਵਾਰ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।