ਮਿਲਾਵਟੀ ਮਠਿਆਈ ਪਹੁੰਚਾ ਸਕਦੀ ਹੈ 'Health' ਨੂੰ ਨੁਕਸਾਨ, ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Thursday, Oct 24, 2024 - 01:41 PM (IST)

ਮਿਲਾਵਟੀ ਮਠਿਆਈ ਪਹੁੰਚਾ ਸਕਦੀ ਹੈ 'Health' ਨੂੰ ਨੁਕਸਾਨ, ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਵੈੱਬ ਡੈਸਕ- ਇਹ ਪੂਰਾ ਮਹੀਨਾ ਹੀ ਤਿਉਹਾਰਾਂ ਨਾਲ ਭਰਿਆ ਹੋਇਆ ਹੈ। ਤਿਉਹਾਰਾਂ ਦੇ ਮੌਸਮ 'ਚ ਘਰ 'ਚ ਬਹੁਤ ਸਾਰੀਆਂ ਮਠਿਆਈਆਂ ਵੀ ਆਉਂਦੀਆਂ ਹਨ। ਪਰ ਜਾਣੇ-ਅਣਜਾਣੇ ਵਿੱਚ ਲੋਕ ਆਪਣੇ ਘਰਾਂ ਵਿੱਚ ਨਕਲੀ ਜਾਂ ਮਿਲਾਵਟੀ ਮਠਿਆਈਆਂ ਲੈ ਕੇ ਆਉਂਦੇ ਹਨ। ਮਿਲਾਵਟੀ ਮਠਿਆਈਆਂ ਸਿਹਤ ਨੂੰ ਇੱਕ ਨਹੀਂ ਸਗੋਂ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਨਕਲੀ ਮਿੱਠਾ ਖਾਣਾ ਕਈ ਵਾਰ ਸਿਹਤ ਲਈ ਜਾਨਲੇਵਾ ਵੀ ਸਾਬਤ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਨਕਲੀ ਅਤੇ ਅਸਲੀ ਜਾਂ ਕਹੋ ਅਸਲੀ ਅਤੇ ਮਿਲਾਵਟੀ ਮਠਿਆਈਆਂ ਵਿੱਚ ਕਿਵੇਂ ਫਰਕ ਕਰਨਾ ਹੈ। ਇੱਥੇ ਜਾਣੋ ਕਿਹੜੇ-ਕਿਹੜੇ ਆਸਾਨ ਤਰੀਕੇ ਹਨ ਜਿਨ੍ਹਾਂ ਨਾਲ ਮਠਿਆਈਆਂ ਵਿੱਚ ਮਿਲਾਵਟ ਦੀ ਪਛਾਣ ਕੀਤੀ ਜਾ ਸਕਦੀ ਹੈ।
ਅਸਲੀ ਅਤੇ ਨਕਲੀ ਮਠਿਆਈਆਂ ਦੀ ਪਛਾਣ ਕਿਵੇਂ ਕਰੀਏ
ਖਰੀਦਣ ਤੋਂ ਪਹਿਲਾਂ ਖਾ ਕੇ ਦੇਖੋ

ਜੇਕਰ ਮਠਿਆਈ ਵਿੱਚ ਮਿਲਾਵਟ ਕੀਤੀ ਹੈ ਤਾਂ ਉਸ ਦਾ ਸਵਾਦ ਬਦਲਿਆ ਹੋਇਆ ਲੱਗੇਗਾ। ਮਠਿਆਈ ਨੂੰ ਖਾ ਕੇ ਦੇਖਣ 'ਤੇ ਹੀ ਉਸ ਦੇ ਸਵਾਦ ਤੋਂ ਸਮਝ ਆ ਜਾਂਦਾ ਹੈ ਕਿ ਮਠਿਆਈ ਮਿਲਾਵਟੀ ਹੈ ਜਾਂ ਨਹੀਂ।  ਜੇਕਰ ਤੁਹਾਨੂੰ ਮਠਿਆਈਆਂ ਦਾ ਸਵਾਦ ਥੋੜ੍ਹਾ ਵੱਖਰਾ ਜਾਂ ਖਰਾਬ ਲੱਗਦਾ ਹੈ ਤਾਂ ਦੁਕਾਨਦਾਰ ਦੀਆਂ ਗੱਲਾਂ 'ਚ ਆ ਕੇ ਮਠਿਆਈ ਨਾ ਖਰੀਦੋ।

ਇਹ ਵੀ ਪੜ੍ਹੋ-ਬਦਾਮ ਭੁੰਨ੍ਹ ਕੇ ਖਾਣੇ ਚਾਹੀਦੇ ਹਨ ਜਾਂ ਭਿਓਂ ਕੇ? ਜਾਣ ਲਓ ਸਹੀ ਤਰੀਕਾ
ਰੰਗ ਦੁਆਰਾ ਪਛਾਣੋ
ਮਠਿਆਈਆਂ ਦਾ ਆਪਣਾ ਵੱਖਰਾ ਹੀ ਇਕ ਰੰਗ ਹੁੰਦਾ ਹੈ ਜੋ ਉਨ੍ਹਾਂ ਨੂੰ ਕੇਸਰ ਜਾਂ ਇਲਾਇਚੀ ਆਦਿ ਮਿਲਾ ਕੇ ਦਿੱਤਾ ਜਾਂਦਾ ਹੈ। ਪਰ ਨਕਲੀ ਮਠਿਆਈਆਂ ਨੂੰ ਉਨ੍ਹਾਂ ਦਾ ਰੰਗ ਕੈਮੀਕਲ ਵਾਲੇ ਰੰਗ ਪਾ ਕੇ ਦਿੱਤਾ ਜਾਂਦਾ ਹੈ। ਅਜਿਹੇ 'ਚ ਜੇਕਰ ਮਠਿਆਈਆਂ ਦਾ ਰੰਗ ਕੁਦਰਤੀ ਨਹੀਂ ਦਿਖੇ ਤਾਂ ਹੋ ਸਕਦਾ ਹੈ ਕਿ ਮਠਿਆਈਆਂ 'ਚ ਮਿਲਾਵਟ ਕੀਤੀ ਗਈ ਹੈ।

PunjabKesari
ਖੁਸ਼ਬੂ ਵੱਖਰੀ ਹੁੰਦੀ ਹੈ
ਅਸਲੀ ਮਠਿਆਈਆਂ ਵਿੱਚ ਸੁੱਕੇ ਮੇਵੇ ਦੀ ਹਲਕੀ ਜਿਹੀ ਖੁਸ਼ਬੂ ਹੁੰਦੀ ਹੈ ਪਰ ਨਕਲੀ ਮਠਿਆਈਆਂ ਵਿੱਚ ਇਹ ਖੁਸ਼ਬੂ ਨਹੀਂ ਹੁੰਦੀ ਅਤੇ ਜੇਕਰ ਥੋੜ੍ਹੀ ਜਿਹੀ ਖੁਸ਼ਬੂ ਹੋਵੇ ਤਾਂ ਵੀ ਅਜੀਬ ਲੱਗਦੀ ਹੈ। ਅਜਿਹੇ 'ਚ ਮਠਿਆਈ ਖਰੀਦਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਵਾਰ ਸੁੰਘ ਕੇ ਦੇਖ ਲੈਣਾ ਚਾਹੀਦਾ ਹੈ।

PunjabKesari
ਮਠਿਆਈਆਂ ਦੀ ਬਣਤਰ ਦੀ ਜਾਂਚ ਕਰੋ
ਅਸਲੀ ਮਠਿਆਈਆਂ ਦੀ ਬਣਤਰ ਨਰਮ, ਥੋੜੀ ਨਮੀ ਵਾਲੀ ਅਤੇ ਇਕਸਾਰ ਹੁੰਦੀ ਹੈ। ਇਸ ਦੇ ਉਲਟ, ਨਕਲੀ ਮਠਿਆਈਆਂ ਦੀ ਬਣਤਰ ਚਿਪਚਿਪੀ, ਸਖ਼ਤ ਹੁੰਦੀ ਹੈ, ਯਾਨੀ ਇਹ ਇਕਸਾਰ ਨਹੀਂ ਹੁੰਦੀ।

ਇਹ ਵੀ ਪੜ੍ਹੋ-ਦੁੱਧ ਨੂੰ ਉਬਾਲਣ ਦਾ ਕੀ ਹੈ ਸਹੀ ਤਰੀਕਾ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲ਼ਤੀ
ਫੋਇਲ ਦੀ ਜਾਂਚ ਕਰੋ
ਨਕਲੀ ਅਤੇ ਅਸਲੀ ਮਠਿਆਈਆਂ ਵਿਚ ਇਕ ਫਰਕ ਇਹ ਹੈ ਕਿ ਅਸਲੀ ਮਠਿਆਈਆਂ 'ਤੇ ਚਾਂਦੀ ਦਾ ਵਰਕ ਲੱਗਾ ਹੁੰਦਾ ਹੈ ਜਦਕਿ ਕਈ ਦੁਕਾਨਦਾਰ ਨਕਲੀ ਮਠਿਆਈਆਂ 'ਤੇ ਫੋਇਲ ਦਾ ਵਰਕ ਲਗਾਉਂਦੇ ਹਨ। ਇਸ ਨੂੰ ਚੈੱਕ ਕਰਨ ਲਈ ਇਸ ਫੋਇਲ ਨੂੰ ਚਮਚ ਨਾਲ ਰਗੜ ਕੇ ਦੇਖੋ। ਅਸਲੀ ਵਰਕ ਹੋਵੇਗਾ ਤਾਂ ਚਮਕਦਾ ਹੋਇਆ ਨਜ਼ਰ ਆਵੇਗਾ ਜਦੋਂਕਿ ਨਕਲੀ ਫੋਇਲ ਚਮਕੇਗਾ ਨਹੀਂ ਅਤੇ ਪਹਿਲਾਂ ਵਾਂਗ ਹੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News