Zopo ਦੇ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ''ਚ ਹੋਈ ਕਟੌਤੀ

Tuesday, May 09, 2017 - 10:59 AM (IST)

Zopo ਦੇ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ''ਚ ਹੋਈ ਕਟੌਤੀ
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜੋਪੋ ਨੇ ਆਪਣੇ ਫਲੈਕਸ ਐਕਸ ਪਲੱਸ ਅਤੇ ਕਲਰ ਐਕਸ 5.5 ਸਮਾਰਟਫੋਨ ਦੀਆਂ ਕੀਮਤਾਂ ''ਚ ਕਟੌਤੀ ਕਰ ਦਿੱਤੀ ਹੈ। ਹੁਣ ਇਹ ਸਮਾਰਟਫੋਨ ਕੰਪਨੀ ਦੇ ਸਟੋਰ ਦੇ ਰਾਹੀ ਦੇਸ਼ਭਰ ''ਚ ਕ੍ਰਮਵਾਰ: 12,499 ਅਤੇ 9,999 ਰੁਪਏ ''ਚ ਉਪਲੱਬਧ ਹੈ। ਜੋਪੋ ਫਲੈਸ਼ ਐਕਸ ਪਲੱਸ ਅਤੇ ਕਲਰ ਐਕਸ 5.5 ਨੂੰ ਇਸ ਸਾਲ ਕ੍ਰਮਵਾਰ:ਮਾਰਚ ਅਤੇ ਅਪ੍ਰੈਲ ''ਚ 13,999 ਰੁਪਏ ਅਤੇ 11,999 ਰੁਪਏ ''ਚ ਲਾਂਚ ਕੀਤਾ ਗਿਆ ਸੀ। 
ਜੋਪੋ ਫਲੈਸ਼ ਐਕਸ ਪਲੱਸ -
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ''ਚ ਡਿਊਲ-ਸਿਮ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਫੋਨ ''ਚ 5.5 ਇੰਚ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਨਾਲ 2.5ਡੀ ਕਵਰਡ ਗਲਾਸ ਪ੍ਰੋਟੈਕਸ਼ਨ ਹੈ। ਇਸ ਫੋਨ ''ਚ 1.3 ਗੀਗਾਹਟਰਜ਼ ਮੀਡੀਆਟੇਕ ਐੱਮ. ਟੀ. 6753 ਆਕਟਾ-ਕੋਰ ਪ੍ਰੈਸਸਰ ਅਤੇ ਗ੍ਰਫਿਕਸ ਲਈ ਮਾਲੀ ਟੀ720 ਜੀ. ਪੀ. ਯੂ. ਹੈ। ਫੋਨ ''ਚ 3 ਜੀ. ਬੀ. ਡੀ. ਡੀ. ਆਰ3 ਰੈਮ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਡਿਊਲ-ਟੋਨ ਐੱਲ. ਈ. ਡੀ. ਫਲੈਸ਼ ਨਾਲ ਆਉਂਦਾ ਹੈ। ਫੋਨ ''ਚ ਮੂਨਲਾਈਟ ਫਲੈਸ਼ ਅਤੇ 90 ਡਿਗਰੀ ਵਾਈਡ ਐਂਗਲ ਲੈਂਸ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜਿਸ ਨਾਲ ਘੱਟ ਰੌਸ਼ਨੀ ''ਚ ਬਿਹਤਰ ਸੈਲਫੀ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਇਨਬਿਲਟ ਸਟੋਰੇਜ 32 ਜੀ. ਬੀ. ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਦੇ ਰਾਹੀ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਕਨੈਕਟੀਵਿਟੀ ਲਈ ਫੋਨ ''ਚ 4ਜੀ ਐੱਲ. ਟੀ. ਈ. ਤੋਂ ਇਲਾਵਾ ਵਾਈ-ਫਾਈ 802.11 ਜੀ/ਜੀ/ਐੱਨ, ਬਲੂਟੁਥ 4.0, ਜੀ. ਪੀ. ਐੱਸ, 3.5 ਐੱਮ. ਐੱਮ. ਆਡੀਓ ਜੈਕ ਅਥੇ ਐੱਫ. ਐੱਮ. ਰੇਡੀਓ ਵਰਗੇ ਫੀਚਰਸ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 3100 ਐੱਮ. ਏ. ਐੱਚ. ਦੀ ਬੈਟਰੀ ਹੈ।
ਜੋਪੋ ਕਲਰ ਐਕਸ -
ਗੱਲ ਕਰੀਏ ਤਾਂ ਜੋਪੋ ਕਲਰ ਐਕਸ 5.5 ਦੀ ਤਾਂ ਇਸ ''ਚ 5.5 ਇੰਚ (1280x720 ਪਿਕਸਲ) ਐੱਚ. ਡੀ. ਆਈ. ਪੀ. ਐੱਸ. 2.5ਡੀ ਕਵਰਡ ਗਲਾਸ ਪ੍ਰੋਸੈਸਰ ਹੈ ਅਤੇ ਗ੍ਰਾਇਫਕਸ ਲਈ ਮਾਲੀ-ਟੀ 720 ਜੀ. ਪੀ. ਯੂ. ਦਿੱਤਾ ਗਿਆ ਹੈ। ਫੋਨ ''ਚ 3 ਜੀ. ਬੀ. ਰੈਮ ਅਤੇ 16 ਜੀ. ਬੀ ਇਨਬਿਲਟ ਸਟੋਰੇਜ ਹੈ। ਫੋਨ ਦੀ ਸਟੋਰੇਜ ਨੂੰ 64 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਕਰਨ ਲਈ ਫੋਨ ''ਚ ਅਪਰਚਰ ਐੱਫ/2.2 ਅਤੇ ਐੱਲ. ਈ. ਡੀ. ਫਲੈਸ਼  ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਚੈਟ ਲਈ ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਦੇ ਹੋਮ ਬਟਨ ''ਚ ਇਕ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟ ਕੀਤਾ ਗਿਆ ਹੈ, ਜਿਸ ਨਾਲ ਫੋਨ ਨੂੰ 0.3 ਸੈਕਿੰਡ ''ਚ ਆਨਲਾਕ ਦਿੱਤਾ ਜਾ ਸਕਦਾ ਹੈ। ਫੋਨ ਦਾ ਰਿਅਰ ਮੇਟਲ ਦਾ ਬਣਿਆ ਹੈ।

ਜੋਪੋ ਕਲਰ ਐਕਸ 5.5 ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ, ਜਿਸ ਦੇ ਉੱਪਰ ਕਲਰ ਯੂ. ਆਈ. 8.0 ਦਿੱਤੀ ਗਈ ਹੈ। ਇਹ ਫੋਨ ਡਿਊਲ ਸਿਮ ਸਪੋਰਟ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ 2500 ਐੱਮ. ਏ. ਐੱਚ. ਦੀ ਬੈਟਰੀ ਹੈ, ਜਿਸ ਨਾਲ 360 ਮਿੰਟ ਤੱਕ ਦਾ ਟਾਕ ਟਾਈਮ ਅਤੇ 300 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਫੋਨ ਦਾ ਡਾਈਮੈਂਸ਼ਨ 155 77.8 8.7 ਮਿਲੀਮੀਟਰ ਹੈ। ਫੋਨ ਦਾ ਵਜਨ 166 ਗ੍ਰਾਮ ਹੈ। ਕਨੈਕਟੀਵਿਟੀ ਲਈ ਫੋਨ ''ਚ 4ਜੀ ਐੱਲ. ਟੀ. ਈ. ਤੋਂ ਇਲਾਵਾ ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁਥ 4.0, ਜੀ. ਪੀ. ਐੱਸ. ਅਤੇ ਮਾਈਕ੍ਰੋ ਯੂ. ਐੱਸ. ਬੀ. ਵਰਗੇ ਫੀਚਰ ਹੈ। 


Related News