Youtube ''ਚ ਆਏ ਦੋ ਧਮਾਕੇਦਾਰ ਫੀਚਰ, ਕ੍ਰਿਏਟਰਾਂ ਤੇ ਯੂਜ਼ਰਜ਼ ਨੂੰ ਹੋਵੇਗਾ ਫਾਇਦਾ
Sunday, Feb 02, 2025 - 06:01 PM (IST)
ਗੈਜੇਟ ਡੈਸਕ- ਯੂਟਿਊਬ ਨੇ ਦੋ ਅਜਿਹੇ ਫੀਚਰਜ਼ ਲਾਂਚ ਕੀਤੇ ਹਨ ਜਿਸ ਨਾਲ ਕ੍ਰਿਏਟਰਾਂ ਦੇ ਨਾਲ-ਨਾਲ ਯੂਜ਼ਰਜ਼ ਦਾ ਵੀ ਕੰਮ ਆਸਾਨ ਹੋ ਗਿਆ ਹੈ। ਇਨ੍ਹਾਂ ਫੀਚਰਜ਼ 'ਚੋਂ ਇਕ ਰਾਹੀਂ ਕ੍ਰਿਏਟਰ ਆਪਣੇ ਫੈਨਜ਼ ਨਾਲ ਬਿਹਤਰ ਤਰੀਕੇ ਨਾਲ ਜੁੜ ਸਕਣਗੇ, ਜਦੋਂਕਿ ਦੂਜਾ ਫੀਚਰ ਯੂਜ਼ਰਜ਼ ਨੂੰ ਵੀਡੀਓ ਜਲਦੀ ਦੇਖਣ 'ਚ ਮਦਦ ਕਰੇਗਾ। ਆਓ ਜਾਣਦੇ ਹਾਂ ਇਹ ਦੋ ਨਵੇਂ ਫੀਚਰਜ਼ 'ਚ ਕੀ ਖ਼ਾਸ ਹੈ ਅਤੇ ਇਹ ਕਿਵੇਂ ਕੰਮ ਕਰਦੇ ਹਨ।
ਹੁਣ ਫੈਨਜ਼ ਨਾਲ ਜੁੜਨਾ ਹੋਇਆ ਆਸਾਨ
ਪਹਿਲਾ ਫੀਚਰ ਯੂਟਿਊਬ ਕਮੀਊਨਿਟੀ ਨਾਲ ਜੁੜਿਆ ਹੈ। ਯੂਟਿਊਬ ਆਪਣੇ ਸਮਰਪਿਤ ਕਮੀਊਨਿਟੀ ਸਪੇਸ ਫੀਚਰ "Communities" ਦਾ ਵਿਸਤਾਰ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਕ੍ਰਿਏਟਰ ਹੁਣ ਸਿੱਧਾ ਫੈਨਜ਼ ਨਾਲ ਜੁੜ ਸਕਣਗੇ ਅਤੇ ਇਸ ਲਈ ਉਨ੍ਹਾਂ ਨੂੰ ਥਰਡ-ਪਾਰਟੀ ਪਲੇਟਫਾਰਮ ਦਾ ਸਹਾਰਾ ਨਹੀਂ ਲੈਣਾ ਪਵੇਗਾ।
ਯੂਟਿਊਬ ਨੇ ਪਿਛਲੇ ਸਾਲ ਸੰਤਬਰ 'ਚ "Communities" ਫੀਚਰ ਦਾ ਐਲਾਨ ਕੀਤਾ ਸੀ, ਜਿਸਨੂੰ ਹੁਣ ਮੋਬਾਇਲ 'ਤੇ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਫੀਚਰ ਰਾਹੀਂ ਕ੍ਰਿਏਟਰ ਆਪਣੇ ਫੈਨਜ਼ ਦੇ ਨਾਲ ਇਮੇਜ ਅਤੇ ਟੈਕਸਟ ਪੋਸਟ ਸ਼ੇਅਰ ਕਰ ਸਕਦੇ ਹਨ, ਜਿਸ ਨਾਲ ਡਾਇਰੈਕਟ ਇੰਟਰੈਕਸ਼ਨ ਕਰਨਾ ਆਸਨ ਹੋਵੇਗਾ। ਹਾਲਾਂਕਿ, ਫਿਲਹਾਲ ਇਹ ਫੀਚਰ ਸਿਰਫ ਇਨਵਿਟੇਸ਼ਨ ਰਾਹੀਂ ਸੀਮਿਤ ਗਿਣਤੀ 'ਚ ਕ੍ਰਿਏਟਰਾਂ ਨੂੰ ਹੀ ਦਿੱਤਾ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ 'ਚ ਯੂਟਿਊਬ ਇਸਨੂੰ ਸਾਰੇ ਕ੍ਰਿਏਟਰਾਂ ਲਈ ਉਪਲੱਬਧ ਕਰਵਾ ਸਕਦਾ ਹੈ।
4x ਸਪੀਡ 'ਚ ਦੇਖ ਸਕੋਗੇ YouTube ਵੀਡੀਓ
YouTube ਨੇ ਵੀਡੀਓ ਦੇਖਣ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਨਵਾਂ 4x ਸਪੀਡ ਪਲੇਅਬੈਕ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਦੀ ਦਮਦ ਨਾਲ ਯੂਜ਼ਰਜ਼ ਵੀਡੀਓ ਨੂੰ ਚਾਰ ਗੁਣਾ ਤੇਜ਼ ਸਪੀਡ 'ਤੇ ਦੇਖ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਇੰਟ੍ਰੋਡਕਸ਼ਨ, ਸਪਾਂਸਰਡ ਸੈਗਮੈਂਟ ਜਾਂ ਬੇਲੋੜੇ ਹਿੱਸਿਆਂ ਨੂੰ ਜਲਦੀ ਸਕਿੱਪ ਕਰਨ 'ਚ ਮਦਦ ਮਿਲੇਗੀ। ਇਹ ਨਵਾਂ ਫੀਚਰ ਫਿਲਹਾਲ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ 'ਤੇ ਉਪਲੱਬਧ ਹੈ ਪਰ ਅਜੇ ਇਸਨੂੰ ਸਿਰਫ ਪ੍ਰੀਮੀਅਮ ਸਬਸਕ੍ਰਾਈਬਰਾਂ ਲਈ ਜਾਰੀ ਕੀਤਾ ਗਿਆ ਹੈ।
ਜੇਕਰ ਤੁਸੀਂ ਯੂਟਿਊਬ ਪ੍ਰੀਮੀਅਮ ਯੂਜ਼ਰ ਹੋ ਅਤੇ ਇਸ ਫੀਚਰ ਨੂੰ ਆਜ਼ਮਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਯੂਟਿਊਬ ਐਕਸਪੈਰੀਮੈਂਟ ਪੇਜ 'ਤੇ ਜਾ ਕੇ ਇਸਨੂੰ ਮੈਨੂਅਲੀ ਐਕਟੀਵੇਟ ਕਰਨਾ ਹੋਵੇਗਾ।