ਹੁਣ ਸਮਾਰਟਫੋਨ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ!
Saturday, May 21, 2016 - 10:57 AM (IST)
ਲੰਡਨ/ਜਲੰਧਰ— ਤੁਸੀਂ ਵਾਹਨ ਚਲਾ ਰਹੇ ਹੋ ਤੇ ਜੇ ਪੁਲਸ ਤੁਹਾਡੇ ਤੋਂ ਡਰਾਈਵਿੰਗ ਲਾਇਸੈਂਸ ਮੰਗੇ, ਤਾਂ ਤੁਸੀਂ ਆਪਣਾ ਮੋਬਾਇਲ ਫੋਨ ਅੱਗੇ ਵਧਾ ਦਿਓ ਤੇ ਉਹ ਤੁਹਾਨੂੰ ਜਾਣ ਦੇਵੇ। ਅਜਿਹੀਆਂ ਗੱਲਾਂ ਸੋਚਣ ਵਾਲਿਆਂ ਨੂੰ ਅਸੀਂ ਖਿਆਲੀ ਪੁਲਾਓ ਪਕਾਉਣ ਵਾਲੇ ਹੀ ਕਹਾਂਗੇ ਪਰ ਬ੍ਰਿਟੇਨ ਵਿਚ ਇਹ ਗੱਲ ਸੱਚ ਹੋਣ ਜਾ ਰਹੀ ਹੈ ਤੇ ਹੁਣ ਉਥੇ ਸਮਾਰਟਫੋਨ ਹੀ ਡਰਾਈਵਿੰਗ ਲਾਇਸੈਂਸ ਦਾ ਰੂਪ ਲੈਣ ਵਾਲਾ ਹੈ। ਇੰਗਲੈਂਡ ''ਚ ਵਾਹਨ ਚਾਲਕਾਂ ਤੇ ਵਾਹਨਾਂ ਦੇ ਡਾਟਾਬੇਸ ਦੇ ਪ੍ਰਬੰਧ ਲਈ ਜ਼ਿੰਮੇਵਾਰ ਬ੍ਰਿਟਿਸ਼ ਡਰਾਈਵਰ ਐਂਡ ਵ੍ਹੀਕਲ ਲਾਇਸੈਂਸ ਏਜੰਸੀ ਡਰਾਈਵਿੰਗ ਲਾਇਸੈਂਸ ਦਾ ਡਿਜੀਟਲ ਐਡੀਸ਼ਨ ਤਿਆਰ ਕਰ ਰਹੀ ਹੈ, ਜਿਸ ਨੂੰ ਸਮਾਰਟਫੋਨ ''ਚ ਵੀ ਸਟੋਰ ਕੀਤਾ ਜਾ ਸਕਦਾ ਹੈ।
