ਸਾਰੇ ਲਿੰਕ ਰੋਡਸ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ ਤੇ ਬਦਲੀ ਜਾਵੇਗੀ ਨੁਹਾਰ : ਕਟਾਰੂਚੱਕ
Monday, Dec 22, 2025 - 08:28 PM (IST)
ਪਠਾਨਕੋਟ, ਹਰਜਿੰਦਰ ਸਿੰਘ ਗੋਰਾਇਆ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਭੋਆ ਅੰਦਰ ਸੜਕਾਂ ਦਾ ਜਾਲ ਵਿਛਾਉਂਣ ਦੇ ਲਈ ਵੱਡੀਆਂ ਰਾਸੀਆਂ ਦੇ ਤੋਹਫੇ ਦਿੱਤੇ ਗਏ, ਜਿਸ ਦੇ ਸਦਕਾ ਹਲਕੇ ਦੀਆਂ ਜ਼ਿਆਦਾਤਰ ਸੜਕਾਂ ਦੇ ਨਵ-ਨਿਰਮਾਣ ਕੀਤੇ ਗਏ ਬਹੁਤ ਸਾਰੀਆਂ ਸੜਕਾਂ ਦੇ ਨਿਰਮਾਣ ਕਾਰਜ ਚਲ ਰਹੇ ਹਨ ਅਤੇ ਜ਼ਿਆਦਾਤਰ ਰੋਡ ਦੀ ਚੋੜਾਈ ਵਧਾ ਕੇ 18 ਫੁੱਟ ਕੀਤੀ ਗਈ ਹੈ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਖੋਬਾ ਤੋਂ ਗੋਬਿੰਦਸਰ ਨੂੰ ਬਣਾਏ ਜਾ ਰਹੇ ਆਰ.ਸੀ.ਸੀ. ਰੋਡ ਦਾ ਨਿਰੀਖਣ ਕਰਨ ਮਗਰੋਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਨਰੇਸ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਬਲਾਕ ਸੰਮਤੀ ਮੈਂਬਰ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਦੇ ਆਹੁਦੇਦਾਰ ਵੀ ਹਾਜ਼ਰ ਸਨ।
ਇਸ ਮੌਕੇ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਹਲਕਾ ਭੋਆ ਅੰਦਰ ਸੜਕਾਂ ਦੇ ਨਵਨਿਰਮਾਣ ਦੇ ਕਾਰਜ ਚਲ ਰਹੇ ਹਨ ਤੇ ਭਵਿੱਖ ਅੰਦਰ ਉਹ ਰੋਡ ਜਿਨ੍ਹਾਂ ਦਾ ਨਿਰਮਾਣ ਸੁਰੂ ਨਹੀਂ ਕੀਤਾ ਗਿਆ ਉਹ ਵੀ ਵਿਕਾਸ ਕਾਰਜ ਸੁਰੂ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਉਨ੍ਹਾ ਵੱਲੋ ਖੋਬਾ ਤੋਂ ਗੋਬਿੰਦਸਰ ਦੇ ਰੋਡ ਦੇ ਚਲ ਰਹੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਰੋਡ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੁਸੀ ਦੀ ਗੱਲ ਹੈ ਕਿ ਸਰਨਾ ਦੇ ਨਜ਼ਦੀਕ ਸਥਿਤ ਇਤਹਾਸਿਕ ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ਜੋ ਕਿ ਬਾਬਾ ਸ੍ਰੀ ਚੰਦ ਜੀ ਦਾ ਤਪਅਸਥਾਨ ਹੈ ਨੂੰ ਜਾਣ ਵਾਲੇ ਹਰੇਕ ਲਿੰਕ ਰੋਡ ਦਾ ਨਵ ਨਿਰਮਾਣ ਕੀਤਾ ਜਾਣਾ ਹੈ ਅਤੇ ਹਰੇਕ ਉਹ ਰੋਡ ਜੋ ਗੁਰੂਦੁਆਰਾ ਸ੍ਰੀ ਬਾਰਠ ਸਾਹਿਬ ਨੂੰ ਜਾਂਦਾ ਹੈ ਹਰੇਕ ਰੋਡ ਦੀ ਚੋੜਾਈ 18 ਫੁੱਟ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤਾ ਇੱਥੇ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਸੰਗਤਾਂ ਨੂੰ ਗੁਰੂਦੁਆਰਾ ਸਾਹਿਬ ਤੱਕ ਪਹੁੰਚਣ ਦੇ ਲਈ ਕਿਸੇ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਰੋਡ ਦੀ ਚੌੜਾਈ 18 ਫੁੱਟ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਵੱਲੋਂ ਸੜਕਾਂ ਦੇ ਨਿਰਮਾਣ ਲਈ ਵੱਡੀਆਂ ਰਾਸੀਆਂ ਜਾਰੀ ਕੀਤੀਆਂ ਤੇ ਹਲਕੇ ਦੇ ਅੰਦਰ ਮਾਰਗਾਂ ਦੀ ਕਾਇਆਕਲਪ ਹੋ ਰਹੀ ਹੈ, ਇਸ ਦੇ ਨਾਲ ਹੀ ਆਉਂਣ ਵਾਲੇ ਦਿਨ੍ਹਾਂ ਅੰਦਰ ਜਿਨ੍ਹਾਂ ਸੜਕਾਂ ਦਾ ਨਿਰਮਾਣ ਕਾਰਜ ਅੱਜ ਤੱਕ ਸ਼ੁਰੂ ਨਹੀਂ ਹੋਇਆ ਉਹ ਸਾਰੇ ਸੜਕਾਂ ਦੇ ਨਿਰਮਾਣ ਕਾਰਜ ਸੁਰੂ ਕਰਵਾਏ ਜਾਣਗੇ।
