ਲੋਹੜੀ ਨੇੜੇ ਆਉਂਦੇ ਹੀ ''ਖੂਨੀ ਡੋਰ'' ਦਾ ਖੇਡ ਸ਼ੁਰੂ, ਹੁਣ ਪੁਲਸ ਵੱਲੋਂ ਡਰੋਨ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ
Sunday, Dec 28, 2025 - 11:10 AM (IST)
ਅੰਮ੍ਰਿਤਸਰ (ਨੀਰਜ)-ਜਿਵੇਂ-ਜਿਵੇਂ ਲੋਹੜੀ ਦਾ ਤਿਉਹਾਰ ਕਰੀਬ ਆ ਰਿਹਾ ਹੈ, ਓਵੇਂ-ਓਵੇਂ ਚਾਈਨਾ ਡੋਰ ਦੀ ਬਲੈਕ ਵੀ ਹੋਣੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਚਾਈਨਾ ਡੋਰ ਦਾ ਗੱਟੂ ਇਕ ਹਜ਼ਾਰ ਤੋਂ ਲੈ ਕੇ 1200 ਰੁਪਏ ਵਿਚ ਬਲੈਕ ਹੋ ਰਿਹਾ ਹੈ। ਇਸ ਦੀ ਵਿਕਰੀ ਪਿੱਛੇ ਫਿਰ ਉਹੀ ਪੁਰਾਣੇ ਸ਼ਾਤਿਰ ਲੋਕ ਹੈ, ਜਿਨ੍ਹਾਂ ’ਤੇ ਪਹਿਲਾਂ ਵੀ ਪੁਲਸ ਵੱਲੋਂ ਕਈ ਵਾਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਪਿਛਲੇ ਸਾਲ ਇਨ੍ਹਾਂ ਲੋਕਾਂ ਕੋਲੋਂ ਭਾਰੀ ਮਾਤਰਾ ਵਿਚ ਚਾਈਨਾ ਡੋਰ ਬਰਾਮਦ ਕੀਤੀ ਗਈ ਸੀ। ਦਵਿੰਦਰ ਸਿੰਘ ਉਰਫ ਬੰਟੀ ਦੇ ਕਬਜ਼ੇ ’ਚੋਂ ਤਾਂ ਇਕ ਮਿੰਨੀ ਟਰੱਕ ਹੀ ਚਾਈਨਾ ਡੋਰ ਦਾ ਬਰਾਮਦ ਕੀਤਾ ਗਿਆ ਸੀ, ਉਥੇ ਹੀ ਨਮਨ ਸੂਦ ਨਾਮ ਦੇ ਸ਼ਾਤਿਰ ਵਿਅਕਤੀ ਤੋਂ 45 ਗੱਟੂ ਜ਼ਬਤ ਕੀਤੇ ਗਏ ਸਨ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
ਦੂਜੇ ਪਾਸੇ ਥਾਣਾ ਬੀ ਡਵੀਜ਼ਨ ਦੇ ਇਲਾਕੇ ਵਿਚ ਦੋ ਵੱਖ-ਵੱਖ ਕੇਸਾਂ ਵਿਚ 364 ਚਾਈਨਾ ਡੋਰ ਦੇ ਗੱਟੂ ਜ਼ਬਤ ਕੀਤੇ ਗਏ ਹਨ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਔਲਖ ਵੱਲੋਂ ਆਪਣੀ ਪੂਰੀ ਟੀਮ ਨਾਲ ਵੱਡੇ ਪੱਧਰ ’ਤੇ ਚਾਈਨਾ ਡੋਰ ਖਿਲਾਫ ਅਭਿਆਨ ਚਲਾਇਆ ਜਾ ਰਿਹਾ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਪਹਿਲਾਂ ਹੀ ਸਾਰੇ ਅਧਿਕਾਰੀਆਂ ਨੂੰ ਚਾਈਨਾ ਡੋਰ ਖਿਲਾਫ ਸਖ਼ਤ ਐਕਸ਼ਨ ਕਰਨ ਦੇ ਆਦੇਸ਼ ਦੇ ਚੁੱਕੇ ਹਨ।
ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !
ਡਰੋਨ ਰਾਹੀਂ ਰੱਖੀ ਜਾਵੇਗੀ ਨਜ਼ਰ
ਭਾਰਤ-ਪਾਕਿਸਤਾਨ ਬਾਰਡਰ ਦਹਿਸ਼ਤ ਦਾ ਦੂਜਾ ਨਾਮ ਬਣ ਚੁੱਕੇ ਡਰੋਨ ਨੂੰ ਜੇਕਰ ਠੀਕ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਇਸ ਦੇ ਕਾਫ਼ੀ ਫਾਇਦੇ ਹਨ। ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਵੀ ਓਨੇ ਹੀ ਜ਼ਿੰਮੇਵਾਰ ਹਨ, ਜਿੰਨਾ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਜ਼ਿੰਮੇਵਾਰ ਹਨ। ਡਰੋਨ ਰਾਹੀਂ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਲੋਕਾਂ ’ਤੇ ਪਿਛਲੇ ਸਾਲ ਵੀ ਨਜ਼ਰ ਰੱਖੀ ਗਈ ਸੀ ਅਤੇ ਇਸ ਵਾਰ ਵੀ ਪੁਲਸ ਵੱਲੋਂ ਡਰੋਨ ਰਾਹੀਂ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਹਵਾ 'ਚ ਚੱਕਰ ਕੱਟਦਾ ਰਿਹਾ ਜਹਾਜ਼, ਨਹੀਂ ਮਿਲੀ ਉਤਰਣ ਦੀ ਇਜਾਜ਼ਤ, ਜਾਣੋ ਕੀ ਹੈ ਮਾਮਲਾ
ਜੁਆਇੰਟ ਟੀਮਾਂ ਦਾ ਗਠਨ ਕਰੇਗਾ ਪ੍ਰਸ਼ਾਸਨ
ਡੀ. ਸੀ. ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਖਿਲਾਫ ਵੱਡੇ ਪੱਧਰ ’ਤੇ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਸਕੂਲੀ ਬੱਚਿਆਂ ਨੂੰ ਸਕੂਲਾਂ ਵਿਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਸਿਵਲ ਅਤੇ ਪੁਲਸ ਦੀਆਂ ਜੁਆਇੰਟ ਟੀਮਾਂ ਦਾ ਗਠਨ ਕੀਤਾ ਜਾਵੇਗਾ ਜੋ ਹਰ ਉਸ ਇਲਾਕੇ ਵਿਚ ਛਾਪੇਮਾਰੀਆਂ ਕਰਨਗੀਆਂ, ਜਿੱਥੇ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਜਾਂ ਫਿਰ ਜਿਸ ਇਲਾਕੇ ਵਿਚ ਲੋਕ ਚਾਈਨਾ ਡੋਰ ਨਾਲ ਪਤੰਗ ਉੱਡਾ ਰਹੇ ਹਨ। ਜੋ ਬੱਚੇ ਚਾਈਨਾ ਡੋਰ ਨਾਲ ਪਤੰਗ ਉਡਾਉਦੇ ਫੜੇ ਗਏ ਉਨ੍ਹਾਂ ਦੇ ਮਾਪਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਬੱਚਿਆਂ ਦੇ ਮਾਤਾ-ਪਿਤਾ ਵੀ ਉਨ੍ਹੇ ਹੀ ਜ਼ਿੰਮੇਵਾਰ ਹਨ, ਜਿੰਨ੍ਹਾਂ ਚਾਈਨਾ ਡੋਰ ਦਾ ਪ੍ਰਯੋਗ ਕਰਨ ਵਾਲੇ ਬੱਚੇ ਜ਼ਿੰਮੇਵਾਰ ਹਨ।
ਮੁਨਿਆਰੀ ਵਾਲੇ ਤੋਂ ਲੈ ਕੇ ਸਮੋਸੇ ਵੇਚਣ ਵਾਲੇ ਕਰ ਰਹੇ ਵਿਕਰੀ
ਚਾਈਨਾ ਡੋਰ ਦੀ ਵਿਕਰੀ ਕਰਨ ਵਿਚ ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਦਾ ਪਤੰਗ ਅਤੇ ਡੋਰ ਦੇ ਕੰਮਕਾਜ ਤੋਂ ਦੂਰ ਦਾ ਵੀ ਨਾਤਾ ਨਹੀਂ ਹੈ। ਇਕ ਮੁਨਿਆਰੀ ਵਾਲੇ ਦੁਕਾਨਦਾਰ ਨੂੰ ਪੁਲਸ ਵੱਲੋਂ ਰਾਊਂਡਅਪ ਕੀਤਾ ਗਿਆ ਹੈ ਜੋ ਬੱਚਿਆਂ ਨੂੰ ਚਾਇਨਾ ਡੋਰ ਵੇਚਦਾ ਸੀ 200 ਰੁਪਏ ਦਾ ਚਾਇਨਾ ਡੋਰ ਗੱਟੂ ਇਕ ਹਜ਼ਾਰ ਅਤੇ ਇਸ ਤੋਂ ਜ਼ਿਆਦਾ ਕੀਮਤ ’ਤੇ ਬਲੈਕ ਕਰ ਰਿਹਾ ਸੀ। ਕਰਿਆਨਾ ਦਾ ਕੰਮ ਕਰਨ ਵਾਲੇ ਅਤੇ ਸਮੋਸੇ ਵੇਚਣ ਵਾਲੇ ਲੋਕ ਵੀ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ।
ਭਗਤਾਂਵਾਲਾ ਇਲਾਕੇ ਵਿਚ ਹੈਪੀ ਆਮ-ਪਾਪੜ ਵਾਲਾ ਦੀ ਚਰਚਾ
ਜਾਣਕਾਰੀ ਅਨੁਸਾਰ ਭਗਤਾਂਵਾਲਾ ਇਲਾਕੇ ਵਿਚ ਹੈਪੀ ਆਮ-ਪਾਪੜ ਵਾਲੇ ਦੀ ਕਾਫ਼ੀ ਚਰਚਾ ਹੈ ਕਿ ਉਹ ਚਾਈਨਾ ਡੋਰ ਦੀ ਬਲੈਕ ਕਰ ਰਿਹਾ ਹੈ। ਗਰਮੀ ਦੇ ਦਿਨਾਂ ਵਿਚ ਹੀ ਚਾਈਨਾ ਡੋਰ ਨੂੰ ਸਟੋਰ ਕਰ ਲੈਂਦਾ ਹੈ ਅਤੇ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਰਗਰਮ ਹੋ ਜਾਂਦਾ ਹੈ। ਆਮ-ਪਾਪੜ ਦਾ ਕੰਮ ਕਰਦੇ ਕਰਦੇ ਹੋਏ ਚਾਈਨਾ ਡੋਰ ਦੀ ਗ਼ੈਰਕਾਨੂੰਨੀ ਵਿਕਰੀ ਵਿੱਚ ਇਸ ਲਈ ਸ਼ਾਮਲ ਹੋ ਗਿਆ ਤਾਂ ਕਿ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ।
ਸਖ਼ਤ ਧਾਰਾਵਾਂ ਤਹਿਤ ਦਰਜ ਕੀਤੀ ਜਾਵੇ ਐੱਫ. ਆਈ. ਆਰ.
ਦਿ ਅੰਮ੍ਰਿਤਸਰ ਕਾਇਟ ਐਂਡ ਡੋਰ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਬਹਿਲ ਨੇ ਕਿਹਾ ਕਿ ਜੋ ਲੋਕ ਵਾਰ ਵਾਰ ਚਾਈਨਾ ਡੋਰ ਦੀ ਵਿਕਰੀ ਕਰਦੇ ਫੜੇ ਜਾ ਰਹੇ ਹਨ, ਉਨ੍ਹਾਂ ਖਿਲਾਫ ਸਖ਼ਤ ਧਾਰਾਵਾਂ ਤਹਿਤ ਐੱਫ. ਆਈ. ਆਰ ਦਰਜ ਕੀਤੀ ਜਾਵੇ ਤਾਂ ਕਿ ਅਜਿਹੇ ਲੋਕਾਂ ਦੀ ਆਸਾਨੀ ਨਾਲ ਜ਼ਮਾਨਤ ਨਾ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
