ਨੀਂਦ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਣਾਇਆ ਜਾ ਰਿਹੈ ਹਿਪਨੋਸ
Thursday, May 12, 2016 - 09:57 AM (IST)
ਜਲੰਧਰ : ਅੱਜਕਲ ਦੇ ਸਮੇਂ ''ਚ ਸਟ੍ਰੈੱਸ ਕਰਕੇ ਲੋਕਾਂ ''ਚ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ''ਚੋਂ ਇਕ ਹੈ ਨੀਂਦ ਨਾ ਆਉਣ ਦੀ ਸਮੱਸਿਆ। ਇਸ ਸਮੱਸਿਆ ਦਾ ਹੱਲ ਕੱਢਣ ਲਈ ਕਈਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਾਲ ਹੋਈ 5ਵੀਂ ਸਪੇਸ ਐਪਸ ਚੈਂਪੀਅਨਸ਼ਿਪ ''ਚ ਕਈ ਟੀਮਾਂ ਵੱਲੋਂ ਨਾਸਾ ''ਚ ਅਲੱਗ-ਅਲੱਗ ਚੁਣੌਤੀਆਂ ਦਾ ਹੱਲ ਕੱਢਣ ਲਈ ਕੰਪੀਟੀਸ਼ਨ ਕੀਤਾ ਜਾਂਦਾ ਹੈ। ਇਸ ਕੰਪੀਟੀਸ਼ਨ ''ਚ ਟਾਪ 25 ਟੀਮਾਂ ''ਚੋਂ ਇਕ ਟੀਮ ਨੇ ਇਕ ਅਜਿਹੀ ਡਿਵਾਈਸ ਦਾ ਆਈਡੀਆ ਪੇਸ਼ ਕੀਤਾ ਹੈ, ਜੋ ਸਾਡੀ ਨੀਂਦ ਦੀ ਸਮੱਸਿਆ ਦਾ ਮੁਕੰਮਲ ਹੱਲ ਕੱਢ ਸਕਦੀ ਹੈ। ਇਸ ਡਿਵਾਈਸ ਦਾ ਨਾਂ ਹੈ ''ਹਿਪਨੋਸ''।
ਇਸ ਨੂੰ ਤਿਆਰ ਕਰਨ ਵਾਲੀ ਟੀਮ ''ਚੋਂ ਹੀ ਇਕ ਟੀਮ ਮੈਂਬਰ ਸਚਿਨ ਦਾ ਕਹਿਣਾ ਹੈ ''''ਮੈਂ ਤੇ ਮੇਰਾ ਰੂਮਮੇਟ ਹਾਰਵਰਡ ਐੱਮ. ਆਈ. ਟੀ. ਐੱਚ. ਐੱਸ. ਟੀ. ਡਵੀਜ਼ਨ ''ਚ ਬ੍ਰਿਗਮ ਐਂਡ ਲੇਡੀਜ਼ ਹਸਪਤਾਲ ''ਚ ਰਿਸਰਚਰ ਹੈ ਤੇ ਸਾਡੇ ਪ੍ਰਾਜੈਕਟ ਲਈ ਸਾਨੂੰ ਕਈ ਵਾਰ ਦੇਰ ਰਾਤ ਤੱਕ ਜਾਗਣਾ ਪੈਂਦਾ ਹੈ, ਇਹੀ ਕਾਰਨ ਹੈ ਕਿ ਸਾਨੂੰ ਨੀਂਦ ਪੂਰੀ ਨਾ ਹੋਣ ਕਰਕੇ ਸਮੱਸਿਆ ਆਉਣ ਲੱਗੀ। ਆਪਣੀ ਇਸ ਸਮੱਸਿਆ ਦਾ ਹੱਲ ਕੱਢਣਾ ਹੀ ''ਹਿਪਨੋਸ'' ਨੂੰ ਬਣਾਉਣ ਦੀ ਪ੍ਰੇਰਨਾ ਬਣੀ।''''
ਡਿਜ਼ਾਈਨ : ਕਿਸੇ ਬਲੂਟੁੱਥ ਹੈਂਡਸੈੱਟ ਦੀ ਤਰ੍ਹਾਂ ਦਿਸਣ ਵਾਲਾ ਇਸ ਦਾ ਡਿਜ਼ਾਈਨ ਕਾਫੀ ਸਿੰਪਲ ਹੈ। ਇਸ ਦੇ ਅੱਗੇ ਐੱਲ. ਈ. ਡੀ. ਲਾਈਟਸ ਹਨ ਅਤੇ ਇਸ ''ਤੇ ਦੋਵੇਂ ਪਾਸੇ ਸਾਊਂਡ ਨੂੰ ਬਦਲਣ ਵਾਲਾ ਯੰਤਰ ਲੱਗਾ ਹੈ।
ਇੰਝ ਕਰਦਾ ਹੈ ਕੰਮ :
ਹਿਪਨੋਸ ''ਚ ਅੱਗੇ ਵਾਲੇ ਪਾਸੇ ਲਾਈਟਸ ਲੱਗੀਆਂ ਹਨ, ਜਿਨ੍ਹਾਂ ਦੇ ਰੰਗ ਬਦਲੇ ਜਾ ਸਕਦੇ ਹਨ ਤੇ ਇਨ੍ਹਾਂ ਲਾਈਟਸ ਨੂੰ ਇਕ ਖਾਸ ਐਂਗਲ ''ਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਇਹ ਚਿਹਰੇ ਦੇ ਹੇਠਾਂ ਵਾਲੇ ਪਾਸੇ ਰੌਸ਼ਨੀ ਨੂੰ ਵਹਾਅ ਰੱਖਦੀਆਂ ਹਨ ਤੇ ਇਸ ਦੇ ਪਿੱਛੇ ਵੱਲ ਕੰਨ ਤੇ ਗਰਦਨ ਦੇ ਪਿੱਛੇ ਵਾਲੀਆਂ ਮਾਸਪੇਸ਼ੀਆਂ ''ਚ ਬੋਨ ਕੰਡਕਸ਼ਨ ਦੇ ਜ਼ਰੀਏ ਸਾਊਂਡ ਨੂੰ ਪਹੁੰਚਾਉਂਦਾ ਹੈ। ਇਹ ਪ੍ਰਾਜੈਕਟ ਇਕ ਕੰਪੀਟੀਸ਼ਨ ਦਾ ਹਿੱਸਾ ਹੈ, ਜਿਸ ਕਰਕੇ ਇਸ ਤੋਂ ਜ਼ਿਆਦਾ ਇਸ ਬਾਰੇ ਨਹੀਂ ਦੱਸਿਆ ਗਿਆ ਹੈ।
ਪ੍ਰਾਜੈਕਟ ਦਾ ਉਦੇਸ਼ :
ਸਲੀਪਿੰਗ ਡਿਸਆਰਡਰ ਨੂੰ ਦੂਰ ਕਰਨ ਲਈ ਪ੍ਰਸਨਲ ਵੇਅਰੇਬਲ ਡਿਵਾਈਸ, ਜਿਸ ਨੂੰ ਹਰ ਕੋਈ ਆਪਣੇ ਤਰੀਕੇ ਨਾਲ ਵਰਤ ਸਕੇ, ਨੂੰ 3ਡੀ ਤਕਨੀਕ ਨਾਲ ਬਣਾਇਆ ਜਾ ਰਿਹਾ ਹੈ ਤੇ ਇਸ ''ਚ ਇਸਤੇਮਾਲ ਕੀਤੀ ਗਈ ਤਕਨੀਕ ਅਜੇ ਤੱਕ ਕਿਤੇ ਵੀ ਨਹੀਂ ਵਰਤੀ ਗਈ ਹੈ। ਜਦੋਂ ਹਿਪਨੋਸ ਨੂੰ ਤਿਆਰ ਕੀਤਾ ਜਾ ਰਿਹਾ ਸੀ ਤਾਂ ਦੇਖਿਆ ਗਿਆ ਕਿ ਇਨਸਾਨ ਲਾਈਟ ਤੇ ਸਾਊਂਡ ਨੂੰ ਅਲੱਗ-ਅਲੱਗ ਤਰੀਕੇ ਨਾਲ ਆਪਣੇ ਕੰਫਰਟ ਲਈ ਵਰਤਦਾ ਹੈ ਤੇ ਇਨ੍ਹਾਂ ਦੇ ਨਾਲ ਹੀ ਸਰੀਰ ਫਿਜ਼ੀਕਲੀ ਤੇ ਪ੍ਰੈਕਟੀਕਲੀ ਪ੍ਰਤੀਕਿਰਿਆ ਕਰਦਾ ਹੈ। ਹੁਣ ਇਸ ਨੂੰ ਸਚਿਨ ਤੇ ਉਸ ਦੀ ਟੀਮ ਵੱਲੋਂ ਕਿਸ ਤਰ੍ਹਾਂ ਵਰਤਿਆ ਗਿਆ ਹੈ, ਹਾਰਵਰਡ ਜੀ. ਐੱਸ. ਡੀ. ''ਚ ਹੋ ਰਹੇ ਨਾਸਾ ਸਪੇਸ ਐਪ ਚੈਲੰਜ ਤੋਂ ਬਾਅਦ ਹੀ ਪਤਾ ਲੱਗੇਗਾ।
