ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ ਖੜ੍ਹੀ: ਸੁਨੀਲ ਜਾਖੜ
Saturday, Apr 11, 2026 - 06:20 PM (IST)
ਜਲੰਧਰ (ਸੋਨੂੰ)- ਪੰਜਾਬ ਭਾਜਪਾ ਨੇ ਹੋਟਲ ਬੈਸਟ ਵੈਸਟਰਨ ਪਲੱਸ ਵਿਖੇ ਇਕ ਐੱਨ. ਆਰ. ਆਈ. ਮੀਟਿੰਗ ਦਾ ਆਯੋਜਨ ਕੀਤਾ। ਇਸ ਖ਼ਾਸ ਮੌਕੇ 'ਤੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮਾਗਮ 'ਚ ਵੱਖ-ਵੱਖ ਦੇਸ਼ਾਂ ਦੇ ਪ੍ਰਮੁੱਖ ਐੱਨ. ਆਰ. ਆਈ, ਜਿਨ੍ਹਾਂ 'ਚ ਅਲਬਰਟਾ, ਕੈਨੇਡਾ ਤੋਂ ਵਿਧਾਇਕ ਪੀਟਰ ਸੰਧੂ ਅਤੇ ਰੂਬੀ ਗਰੇਵਾਲ ਸ਼ਾਮਲ ਹੋਏ।
ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਹਮੇਸ਼ਾ ਐੱਨ. ਆਰ. ਆਈ. ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਵਿਦੇਸ਼ਾਂ 'ਚ ਆਪਣੀ ਸਖ਼ਤ ਮਿਹਨਤ ਰਾਹੀਂ ਭਾਰਤ ਦਾ ਮਾਣ ਵਧਾਉਂਦੇ ਹਨ। ਪੰਜਾਬ ਦੇ ਹਰ ਕਿਸਾਨ ਪਰਿਵਾਰ ਵਿਚ ਇਕ ਪ੍ਰਵਾਸੀ ਭਾਰਤੀ ਦਾ ਮੈਂਬਰ ਹੁੰਦਾ ਹੈ।" ਇਸ ਦੌਰਾਨ, ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਵਾਪਸ ਆਉਣ 'ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਚਨਬੱਧ ਹੈ ਕਿ ਸਰਕਾਰ ਬਣਨ 'ਤੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
ਸੁਨੀਲ ਜਾਖੜ ਨੇ ਕਿਹਾ ਕਿ ਕਮਲਜੀਤ ਸਿੰਘ ਹੇਅਰ, ਜੋ ਦੋ ਵਾਰ ਪ੍ਰਧਾਨ ਅਤੇ ਐੱਨ. ਆਰ. ਆਈ. ਕਮਿਸ਼ਨ ਦੇ ਮੈਂਬਰ ਰਹੇ, ਉਨ੍ਹਾਂ ਨੇ ਇਸ ਪ੍ਰੋਗਰਾਮ 'ਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਇਕ ਐੱਨ. ਆਰ. ਆਈ. ਇਮਾਰਤ ਇਕ ਪੁਲਸ ਸਟੇਸ਼ਨ ਅਤੇ ਇਕ ਅਦਾਲਤ ਦੀ ਉਸਾਰੀ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ ਦੇਸ਼-ਵਿਦੇਸ਼ ਦੀ ਯਾਤਰਾ ਵੀ ਕੀਤੀ, ਲਗਭਗ 5,000 ਐੱਨ. ਆਰ. ਆਈਜ਼. ਨੂੰ ਆਪਣੇ ਭਾਈਚਾਰੇ ਨਾਲ ਜੋੜਿਆ। ਜਾਖੜ ਨੇ ਕਿਹਾ ਕਿ ਉਹ 2013-14 ਤੋਂ ਭਾਜਪਾ ਦੇ ਸਮਰਪਿਤ ਮੈਂਬਰ ਵਜੋਂ ਸਰਗਰਮ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
