ਭਾਰਤ ''ਚ ਲਾਂਚ ਹੋਇਆ Yamaha Ray ZR Street Rally ਸਕੂਟਰ, ਜਾਣੋ ਕੀਮਤ ਤੇ ਖੂਬੀਆਂ

Tuesday, Oct 01, 2024 - 05:52 PM (IST)

ਭਾਰਤ ''ਚ ਲਾਂਚ ਹੋਇਆ Yamaha Ray ZR Street Rally ਸਕੂਟਰ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- ਯਾਮਾਹਾ ਨੇ ਆਪਣੇ ਅਪਡੇਟਿਡ ਸਕੂਟਰ Ray ZR Street Rally ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 98,130 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਹ ਸਕੂਟਰ Honda Activa 125, Suzuki Access 125, Suzuki Burgman Street 125, Tvs Jupiter 125 ਅਤੇ TVS N Torq ਵਰਗੇ ਸਕੂਟਰਾਂ ਨੂੰ ਟੱਕਰ ਦੇਵੇਗਾ।

ਇੰਜਣ

Yamaha Ray ZR Street Rally ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵਿਚ ਪਹਿਲਾਂ ਵਰਗਾ ਹੀ 125 ਸੀਸੀ ਦਾ Fi ਹਾਈਬ੍ਰਿਡ ਤਕਨੀਕ ਵਾਲਾ ਇੰਜਣ ਦਿੱਤਾ ਗਿਆ ਹੈ, ਜੋ 8.2 ਪੀ.ਐੱਸ. ਦੀ ਪਾਵਰ ਅਤੇ 10.3 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। 

ਫੀਚਰਜ਼

ਇਸ ਸਕੂਟਰ 'ਚ ਆਂਸਰ ਬੈਕ ਅਤੇ ਐੱਲ.ਈ.ਡੀ. ਡੀ.ਆਰ.ਐੱਲ. ਵਰਗੇ ਫੀਚਰਜ਼ ਜੋੜੇ ਗਏ ਹਨ। ਆਂਸਰ ਬੈਕ ਫੀਚਰ ਕਾਰਨ ਭੀੜ ਵਾਲੀਆਂ ਥਾਵਾਂ 'ਤੇ ਸਿਰਫ ਇਕ ਬਟਨ ਦਬਾਅ ਕੇ ਸਕੂਟਰ ਦੀ ਸਥਿਤੀ ਦੀ ਜਾਣਕਾਰੀ ਲਈ ਜਾ ਸਕਦੀ ਹੈ। ਉਥੇ ਹੀ ਐੱਲ.ਈ.ਡੀ. ਡੀ.ਆਰ.ਐੱਲ. ਕਾਰਨ ਸੜਕ 'ਤੇ ਜ਼ਿਆਦਾ ਬਿਹਤਰ ਤਰੀਕੇ ਨਾਲ ਮੌਜੂਦਗੀ ਨੂੰ ਦਰਸ਼ਾਇਆ ਜਾ ਸਕੇਗਾ। 

ਕਲਰ ਆਪਸ਼ਨ

ਨਵੇਂ ਫੀਚਰਜ਼ ਤੋਂ ਇਲਾਵਾ ਇਸ ਨੂੰ ਨਵਾਂ ਸਾਈਬਰ ਗਰੀਨ ਰੰਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ Ice Fluo-Vermillion ਅਤੇ Matte Black ਵਰਗੇ ਰੰਗਾਂ 'ਚ ਵੀ ਪੇਸ਼ ਕੀਤਾ ਜਾਂਦਾ ਹੈ।


author

Rakesh

Content Editor

Related News